Punjab ਦੇ ਜਿਲ੍ਹਾ ਜਲੰਧਰ ਵਿੱਚ ਇੱਕ ਨੌਜਵਾਨ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਾਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰ ਲੜਕੀ ਦੇ ਪਰਿਵਾਰਕ ਮੈਂਬਰਾਂ ਉੱਤੇ ਇਲਜ਼ਾਮ ਲਾ ਰਹੇ ਹਨ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਲਈ ਉਹ ਹੀ ਜ਼ਿੰਮੇਵਾਰ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ ਦੀ ਗੁਹਾਰ ਲਾ ਰਹੇ ਹਨ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਲੰਬਰਦਾਰ ਕਸ਼ਮੀਰ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਹੈ ਕਿ ਉਸਦੇ ਚਾਚੇ ਦੇ ਪੁੱਤਰ ਮਹਿੰਦਰਪਾਲ ਪੁੱਤਰ ਜੀਤੂ ਰਾਮ ਦੇ ਪੁੱਤਰ ਅਜੈ ਕੁਮਾਰ ਦੇ ਕਿਰਨ ਨਾਮ ਦੀ ਕੁੜੀ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ। ਅਸਲ ਵਿਚ ਅਜੈ ਕੁਮਾਰ ਬੀਤੀ ਰਾਤ ਬਿਨਾਂ ਕਿਸੇ ਨੂੰ ਦੱਸੇ ਘਰ ਤੋਂ ਚਲੇ ਗਏ। ਜਿਸ ਤੋਂ ਬਾਅਦ ਪੁਲਿਸ ਵਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਅਜੈ ਕੁਮਾਰ ਨੇ ਆਪਣੀ ਜਾਨ ਦੇ ਦਿੱਤੀ ਹੈ। ਲੇਕਿਨ ਉਨ੍ਹਾਂ ਨੂੰ ਸ਼ੱਕ ਸੀ ਕਿ ਕਿਸੇ ਨੇ ਉਨ੍ਹਾਂ ਦੀ ਹੱਤਿਆ ਕੀਤੀ ਹੈ ।
ਇਸ ਸੰਬੰਧ ਵਿੱਚ ਜਦੋਂ ਉਨ੍ਹਾਂ ਨੇ ਐਸ ਐਚ ਓ ਨਾਲ ਗੱਲ ਕੀਤੀ ਤਾਂ ਐਸ ਐਚ ਓ ਨੇ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ। ਅਜੈ ਕੁਮਾਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ 25 ਸਾਲ ਦਾ ਪੁੱਤਰ ਅਜੈ ਕੁਮਾਰ ਕਾਰ ਚਲਾ ਰਿਹਾ ਸੀ। ਉਹ ਕੱਲ ਰਾਤ ਹੀ ਘਰ ਤੋਂ ਇਹ ਆਖ ਕੇ ਨਿਕਲਿਆ ਸੀ ਕਿ ਉਹ ਸਵੇਰੇ ਵਾਪਸ ਆਵੇਗਾ ਲੇਕਿਨ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਪਹਿਰ ਵਿੱਚ ਉਸ ਦੀ ਮੌਤ ਦੀ ਜਾਣਕਾਰੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਅਜੈ ਦਾ ਇੱਕ ਕੁੜੀ ਨਾਲ ਅਫੇਅਰ ਸੀ।
ਉਨ੍ਹਾਂ ਵਲੋਂ ਇਲਜ਼ਾਮ ਲਾਏ ਜਾ ਰਹੇ ਹਨ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਅਜੇ ਦੇ ਨਾਲ ਕੁੱਝ ਗਲਤ ਕੀਤਾ ਗਿਆ ਸੀ। ਇਸ ਲਈ ਉਨ੍ਹਾਂ ਦੇ ਦੁਆਰਾ ਦਰਖਾਸਤ ਦਿੱਤੀ ਗਈ ਹੈ। ਪੁਲਿਸ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕਰੇਗੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਉੱਤੇ ਸੂਚਨਾ ਮਿਲੀ ਸੀ ਕਿ ਜੀਟੀ ਰੋਡ ਟਰੈਕ ਉੱਤੇ ਇੱਕ ਨੌਜਵਾਨ ਦੀ ਲਾਸ਼ ਲਟਕ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ।
ਮ੍ਰਿਤਕ ਲੜਕੇ ਦੇ ਪਿਤਾ ਮਹਿੰਦਰਪਾਲ ਵਲੋਂ ਇਸ ਮਾਮਲੇ ਸਬੰਧੀ ਆਪਣਾ ਬਿਆਨ ਦਰਜ ਕਰਾਇਆ ਗਿਆ ਹੈ ਕਿ ਉਸ ਦੇ ਬੇਟੇ ਦਾ ਇੱਕ ਸਾਲ ਤੋਂ ਇੱਕ ਲੜਕੀ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ। ਜਿਸਦੇ ਚਲਦੇ ਦੋਵੇਂ ਵਿਆਹ ਕਰਵਾਉਣ ਦੀ ਗੱਲ ਕਰ ਰਹੇ ਸਨ ਲੇਕਿਨ ਕਿਸੇ ਕਾਰਨ ਕਰਕੇ ਕੁੜੀ ਨੇ ਕਨੇਡਾ ਅਚਾਨਕ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਬੀਤੀ ਰਾਤ ਲੜਕਾ ਉਦਾਸ ਹੋਕੇ ਘਰ ਤੋਂ ਨਿਕਲ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ 306 ਦਾ ਮਾਮਲਾ ਦਰਜ ਕਰਿਆ ਜਾਵੇਗਾ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ