ਪੰਜਾਬ ਵਿਚ ਜਿਲ੍ਹਾ ਬਰਨਾਲਾ ਨੇੜੇ ਧਨੌਲਾ ਦੀ ਰਹਿਣ ਵਾਲੀ 26 ਸਾਲ ਉਮਰ ਦੀ ਸ਼ਿਲਪਾ ਰਾਣੀ ਦਾ ਨਾਮ ਇੰਡਿਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ ਹੈ। ਇਸ ਨਾਲ ਪੂਰੇ ਧਨੌਲੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸ਼ਿਲਪਾ ਰਾਣੀ ਦੀ ਖਾਸਿਅਤ ਇਹ ਹੈ ਕਿ ਉਹ ਆਪਣੇ ਮੋਬਾਇਲ ਦੀ ਸਕ੍ਰੀਨ ਦੇ ਕੀ ਬੋਰਡ ਉੱਤੇ ਏ ਤੋਂ ਲੈ ਕੇ ਜੈਡ ਤੱਕ ਸਾਰੇ 26 ਅੱਖਰਾਂ ਨੂੰ 5 ਸੈਕਿੰਡ ਦੇ ਵਿੱਚ ਲਿਖ ਦਿੰਦੀ ਹੈ ਜਿਹੜਾ ਕਿ ਆਪਣੇ ਆਪ ਵਿੱਚ ਨਾਮੁਮਕਿਨ ਜਿਹਾ ਲੱਗਦਾ ਹੈ। ਇਸ ਦੇ ਲਈ ਉਸ ਵਲੋਂ ਤਕਰੀਬਨ 1 ਸਾਲ ਤੱਕ ਪ੍ਰੈਕਟਿਸ ਕੀਤੀ ਗਈ ਹੈ।
ਇਸ ਬਾਰੇ ਸ਼ਿਲਪਾ ਰਾਣੀ ਨੇ ਦੱਸਿਆ ਹੈ ਕਿ ਉਸ ਵਿੱਚ ਹਮੇਸ਼ਾ ਹੀ ਅੱਗੇ ਵਧਣ ਅਤੇ ਕੁੱਝ ਵੱਖਰਾ ਕਰਨ ਦੀ ਇੱਛਾ ਸੀ। ਉਸ ਨੇ ਦੱਸਿਆ ਕਿ 1 ਸਾਲ ਪਹਿਲਾਂ ਉਸਦੇ ਦਿਲ ਅੰਦਰ ਇਹ ਇੱਛਾ ਹੋਈ ਕਿ ਇੱਕ ਮੋਬਾਇਲ ਦੀ ਸਕਰੀਨ ਉੱਤੇ ਕਿੰਨੀ ਤੇਜ ਸਪੀਡ ਨਾਲ ਲਿਖਿਆ ਜਾ ਸਕਦਾ ਹੈ। ਇਸ ਤੋੰ ਬਾਅਦ ਉਸ ਨੇ ਦਿਨ ਰਾਤ ਪ੍ਰੈਕਟਿਸ ਕੀਤੀ ਅਤੇ ਆਪਣੀ ਲਿਖਣ ਦੀ ਸਪੀਡ ਨੂੰ 5 ਸੇਕੰਡ ਤੱਕ ਕਰ ਲਿਆ। ਉਸ ਦਾ ਨਾਮ ਇੰਡਿਆ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਸ਼ਿਲਪਾ ਰਾਣੀ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਵਿੱਚ ਉਸ ਨੇ ਆਪਣਾ ਨਾਮ ਸ਼ਿਲਪ ਇੰਡਿਆ ਬੁੱਕ ਆਫ ਰਿਕਾਰਡ ਲਈ ਪ੍ਰਸਤਾਵਿਤ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਇਹ ਸਨਮਾਨ ਹਾਸਲ ਹੋਇਆ ਹੈ।
ਬੀਟੈਕ ਕਰਕੇ ਸ਼ਿਲਪਾ ਰਾਣੀ ਲੋਕਾਂ ਨੂੰ ਦਿੰਦੀ ਹੈ ਖਾਣਾ ਬਣਾਉਣ ਦੀ ਟ੍ਰੇਨਿੰਗ
ਬੀਟੈਕ ਤੱਕ ਦੀ ਪੜਾਈ ਕਰ ਚੁੱਕੀ ਹੈ ਸ਼ਿਲਪਾ ਰਾਣੀ ਅਤੇ ਪ੍ਰਧਾਨਮੰਤਰੀ ਸਕਿਲ ਯੋਜਨਾ ਦੇ ਤਹਿਤ ਸਿਖਲਾਈ ਸੈਂਟਰ ਤੋਂ ਖਾਣਾ ਬਣਾਉਣ ਦੀ ਟ੍ਰੇਨਿੰਗ ਲੈ ਕੇ ਹੁਣ ਉਸ ਵਲੋਂ ਲੋਕਾਂ ਨੂੰ ਵੀ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਉਹ ਏਸ਼ਿਆ ਬੁੱਕ ਆਫ ਰਿਕਾਰਡ ਅਤੇ ਉਸਦੇ ਬਾਅਦ ਗਿਨੀਜ ਬੁੱਕ ਆਫ ਰਿਕਾਰਡ ਲਈ ਆਪਣਾ ਨਾਮ ਪ੍ਰਸਤਾਵਿਤ ਕਰੇਗੀ। ਇਸ ਦੇ ਲਈ ਵਲੋਂ ਲਗਾਤਾਰ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ।
ਸ਼ਿਲਪਾ ਦੇ ਪਿਤਾ ਗੋਪਾਲ ਅਤੇ ਉਸਦੀ ਮਾਤਾ ਮਨੀਸ਼ਾ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਲਈ ਬੇਹੱਦ ਮਾਣ ਦੀ ਗੱਲ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲਡ਼ਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਦਾ ਦਰਜਾ ਦਿਓ ਅਤੇ ਉਨ੍ਹਾਂ ਨੂੰ ਸਨਮਾਨ ਅਤੇ ਪੜ੍ਹਨ ਦਾ ਅਧਿਕਾਰ ਦਿਓ ਉਹ ਲੜਕਿਆਂ ਤੋਂ ਜਿਆਦਾ ਨਾਮ ਰੋਸ਼ਨ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ।