ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਏਅਰਪੋਰਟ ਤੇ ਦੁਬਈ ਤੋਂ ਆਏ ਇੱਕ ਵਿਅਕਤੀ ਨੂੰ 11. 64 ਲੱਖ ਰੁਪਏ ਦੇ ਸੋਨੇ ਦੇ ਨਾਲ ਫੜਿਆ ਗਿਆ ਹੈ। ਆਰੋਪੀ ਸਪਾਇਸ ਜੈਟ ਦੀ ਫਲਾਇਟ ਦੇ ਵਿੱਚ ਅਮ੍ਰਿਤਸਰ ਪਹੁੰਚਿਆ ਸੀ। ਉਸ ਵਿਅਕਤੀ ਵਲੋਂ ਸੋਨੇ ਨੂੰ ਦੋ ਬੈਗਾਂ ਵਿੱਚ ਪਾਇਆ ਹੋਇਆ ਸੀ। ਕਸਟਮ ਵਿਭਾਗ ਵਲੋਂ ਇਸ ਸੋਨੇ ਨੂੰ ਜਬਤ ਕਰ ਲਿਆ ਗਿਆ ਹੈ ਅਤੇ ਆਰੋਪੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਤੋਂ ਪ੍ਰਪਾਤ ਹੋਈ ਜਾਣਕਾਰੀ ਦੇ ਮੁਤਾਬਕ ਆਰੋਪੀ ਸਪਾਇਸ ਜੈਟ ਦੀ ਫਲਾਇਟ ਗਿਣਤੀ SG 711 ਦੇ ਜਰੀਏ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚਿਆ ਪ੍ਰੰਤੂ ਜਦੋਂ ਉਸਦੇ ਦੋ ਬੈਗ ਕਸਟਮ ਵਿਭਾਗ ਦੀ ਸਕੈਨਿੰਗ ਮਸ਼ੀਨ ਵਿਚੋਂ ਦੀ ਲੰਘੇ ਤਾਂ ਉਹ ਉਹ ਫੜਿਆ ਗਿਆ। ਆਰੋਪੀ ਨੇ ਬੈਗ ਦੀ ਸਿਲਾਈ ਵਾਲੀ ਥਾਂ ਉੱਤੇ ਰਾਡ ਪਾਈ ਹੋਈ ਸੀ। ਇਸ ਪਤਲੀ ਸੋਨੇ ਦੀ ਰਾਡ ਨੂੰ ਰੋਡਿਅਮ ਨਾਲ ਕੋਟ ਕੀਤਾ ਗਿਆ ਸੀ। ਇਸਦੇ ਬਾਅਦ ਆਰੋਪੀ ਨੂੰ ਹਿਰਾਸਤ ਵਿੱਚ ਲਿਆ ਗਿਆ।
ਇਸ ਸੋਨੇ ਦਾ ਵਜਨ 234 ਗ੍ਰਾਮ ਹੋਇਆ
ਜਦੋਂ ਕਸਟਮ ਵਿਭਾਗ ਵਲੋਂ ਸੋਨੇ ਨੂੰ ਤੋਲਿਆ ਗਿਆ ਤਾਂ ਉਸਦਾ ਕੁਲ ਭਾਰ 234 ਗ੍ਰਾਮ ਹੋਇਆ । ਇੰਨੇ ਸੋਨੇ ਦਾ ਅੰਤਰ-ਰਾਸ਼ਟਰੀ ਮੁਲ 11. 64 ਲੱਖ ਰੁਪਏ ਦੱਸਿਆ ਗਿਆ ਹੈ। ਆਰੋਪੀ ਨੇ ਸੋਨੇ ਦੀ ਇਸ ਰਾਡ ਨੂੰ ਰੋਡਿਅਮ ਨਾਲ ਕੋਟ ਕੀਤਾ ਸੀ। ਤਾਂਕਿ ਉਹ ਸੋਨੇ ਦੀ ਤਰ੍ਹਾਂ ਨਾ ਲੱਗੇ। ਲੇਕਿਨ ਉਹ ਸਕੈਨਿੰਗ ਸਿਸਟਮ ਮਸ਼ੀਨ ਦੇ ਕਾਰਨ ਫੜਿਆ ਗਿਆ।
ਕਦੇ ਸੋਨੇ ਨੂੰ ਪੇਸਟ ਬਣਾਉਂਦੇ ਹਨ ਅਤੇ ਕਦੇ ਜੁੱਤੀਆਂ ਵਿੱਚ ਵੀ ਲੁੱਕਾਕੇ ਲਿਆਉਂਦੇ ਨੇ ਲੋਕ
ਤੁਹਾਨੂੰ ਦੱਸ ਦੇਈਏ ਕਿ ਸੋਨੇ ਦੀ ਤਸਕਰੀ ਦੇ ਤਰੀਕੇ ਕਾਫ਼ੀ ਹੈਰਾਨ ਕਰਨ ਵਾਲੇ ਹਨ। ਕਈ ਲੋਕ ਸੋਨੇ ਨੂੰ ਪੇਸਟ ਬਣਾਕੇ ਕੱਪੜੀਆਂ ਵਿੱਚ ਛੁਪਾ ਕੇ ਲਿਆਉਂਦੇ ਹਨ। ਤਾਂਕਿ ਮੈਟਲ ਡਿਟੇਕਟਰ ਵਿੱਚ ਫੜੇ ਨਾ ਜਾ ਸਕਣ । ਕਈ ਲੋਕ ਸੋਨੇ ਨੂੰ ਜੁੱਤੀਆਂ ਵਿੱਚ ਵੀ ਛੁਪਾ ਲਿਆਉਂਦੇ ਹਨ।