ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਵਿੱਚ ਸੋਮਵਾਰ ਨੂੰ ਨਗਰ ਨਿਗਮ ਦੇ ਕਰਮਚਾਰੀ ਦੀ ਕਰੰਟ ਲੱਗਣ ਦੇ ਕਾਰਨ ਹੋ ਗਈ। ਜਦੋਂ ਕਿ ਦੋ ਕਰਮਚਾਰੀ ਜਖ਼ਮੀ ਹੋ ਗਏ ਹਨ। ਇਨ੍ਹਾਂ ਦੋਵਾਂ ਜਖ਼ਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਸ਼ਹੀਦਾ ਸਾਹਿਬ ਦੇ ਕੋਲ ਸਿਆਸੀ ਪਾਰਟੀਆਂ ਦੇ ਬੈਨਰ ਉਤਾਰਨ ਦੇ ਸਮੇਂ ਹੋਇਆ। ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਚੋਣ ਜਾਬਤਾ ਲੱਗਣ ਦੇ ਕਾਰਨ ਸ਼ਹਿਰਾਂ ਵਿੱਚ ਲੱਗੇ ਸਾਰੀਆਂ ਸਿਆਸੀ ਪਾਰਟੀਆਂ ਦੇ ਬੋਰਡ ਅਤੇ ਬੈਨਰ ਉਤਾਰੇ ਜਾ ਰਹੇ ਹਨ। ਇਸ ਦੇ ਤਹਿਤ ਸੋਮਵਾਰ ਨੂੰ ਨਗਰ ਨਿਗਮ ਦੇ ਵਲੋਂ ਹਲਕਾ ਦੱਖਣ ਵਿੱਚ ਸਿਆਸੀ ਪਾਰਟੀਆਂ ਦੇ ਲੱਗੇ ਹੋਰਡਿੰਗ ਹਟਾਉਣ ਦਾ ਕੰਮ ਚੱਲ ਰਿਹਾ ਸੀ।
ਇਸ ਘਟਨਾ ਸਮੇਂ ਮ੍ਰਿਤਕ ਬੌਬੀ ਦੇ ਨਾਲ ਉਸ ਦੇ ਦੋ ਸਾਥੀ ਰੂਬੀ ਅਤੇ ਹਨੀ ਵੀ ਸਨ। ਇਹ ਤਿੰਨੋਂ ਹੀ ਨਗਰ ਨਿਗਮ ਦੇ ਕੱਚੇ ਕਰਮਚਾਰੀ ਹਨ। ਇਨ੍ਹਾਂ ਨੂੰ ਸ਼ਹੀਦਾ ਸਾਹਿਬ ਦੇ ਕਰੀਬ ਲੱਗੇ ਹੋਰਡਿੰਗ ਹਟਾਉਣ ਲਈ ਕਿਹਾ ਗਿਆ ਸੀ। ਦੁਪਹਿਰ ਦੇ ਸਮੇਂ ਇੱਕ ਬਿਜਲੀ ਵਾਲੇ ਲੋਹੇ ਦੇ ਖੰਭੇ ਉੱਤੇ ਲੱਗਿਆ ਹੋਰਡਿੰਗ ਉਤਾਰਨ ਦੀ ਕੋਸ਼ਿਸ਼ ਤਿੰਨੇ ਜਾਣੇ ਕਰ ਰਹੇ ਸਨ ਕਿ ਇਸੇ ਦੌਰਾਨ ਤਿੰਨਾਂ ਨੂੰ ਕਰੰਟ ਲੱਗ ਗਿਆ। ਕਰੰਟ ਲੱਗਣ ਨਾਲ ਬੌਬੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜਦੋਂ ਕਿ ਰੂਬੀ ਅਤੇ ਹਨੀ ਬੇਹੋਸ਼ ਹੋ ਗਏ। ਸਥਾਨਕ ਲੋਕਾਂ ਵਲੋਂ ਉਨ੍ਹਾਂ ਨੂੰ ਤੁਰੰਤ ਹੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪਰਿਵਾਰ ਵਲੋਂ ਸੁਰੱਖਿਆ ਕਿੱਟ ਨਾ ਦੇਣ ਦੇ ਇਲਜ਼ਾਮ
ਇਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਬੌਬੀ ਅਤੇ ਉਸ ਦੇ ਸਾਥੀਆਂ ਨੂੰ ਬਿਜਲੀ ਦੇ ਖੰਭਾਂ ਉਪਰੋਂ ਹੋਰਡਿੰਗ ਉਤਾਰਨ ਲਈ ਕਿਹਾ ਗਿਆ ਸੀ। ਜਦੋਂ ਕਿ ਉਨ੍ਹਾਂ ਨੂੰ ਕੋਈ ਸੁਰੱਖਿਆ ਕਿੱਟ ਵੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਨੇ ਥਾਣਾ ਬੀ – ਡਿਵੀਜਨ ਦੇ ਬਾਹਰ ਮੁਜਾਹਰਾ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਇਸ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਦੇਖੋ ਇਸ ਖ਼ਬਰ ਦੀ ਵੀਡੀਓ ਰਿਪੋਰਟ