ਪੰਜਾਬ ਰਾਜ ਵਿੱਚ ਵਿਧਾਨਸਭਾ ਦੀਆਂ ਚੋਣਾਂ ਆਉਂਦੇ ਹੀ ਵਾਰਦਾਤਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਦਿਨ ਮੰਗਲਵਾਰ ਨੂੰ ਜਿਲ੍ਹਾ ਪਟਿਆਲਾ ਵਿੱਚ ਪਿੰਡ ਝਿਲ ਸਿਓਣਾ ਦੇ ਸਾਬਕਾ ਸਰਪੰਚ ਅਤੇ ਕਾਂਗਰਸ ਨੇਤਾ ਤਾਰਾ ਦੱਤ ਦਾ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਦੇ ਸਮੇਂ ਤਾਰਾ ਦੱਤ ਨਾਲ ਹੀ ਲੱਗਦੇ ਤ੍ਰਿਪੜੀ ਵਿਕਾਸ ਨਗਰ ਦੇ ਵੱਲ ਨੂੰ ਜਾ ਰਿਹਾ ਸੀ।
ਸਰਪੰਚ ਦੇ ਆਉਣ ਦੀ ਕਾਤਲਾਂ ਨੂੰ ਪਹਿਲਾਂ ਤੋਂ ਹੀ ਸੂਹ ਸੀ ਅਤੇ ਉਹ ਘਾਤ ਲਗਾਕੇ ਬੈਠੇ ਸਨ। ਜਿਉਂ ਹੀ ਤਾਰਾ ਦੱਤ ਦੀ ਗੱਡੀ ਆਈ ਤਾਂ ਹਤਿਆਰਿਆਂ ਨੇ ਉਸ ਤੇ ਤਾਬੜਤੋੜ ਗੋਲੀਆਂ ਚਲਾਉਂਣੀਆਂ ਸ਼ੁਰੂ ਕਰ ਦਿੱਤੀਆਂ। ਕਈ ਗੋਲੀਆਂ ਗੱਡੀ ਦੇ ਬੋਰਨਟ ਅਤੇ ਸ਼ੀਸ਼ੇ ਉੱਤੇ ਲੱਗੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਨੂੰ 7 ਗੋਲੀਆਂ ਮਾਰੀਆਂ ਗਈਆਂ ਹਨ।
ਇਸ ਮੌਕੇ ਫਾਇਰਿੰਗ ਦੀ ਅਵਾਜ ਨੂੰ ਸੁਣਕੇ ਲੋਕ ਘਟਨਾ ਸਥਾਨ ਦੇ ਵੱਲ ਨੂੰ ਭੱਜੇ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਸਾਬਕਾ ਸਰਪੰਚ ਨੂੰ ਗੱਡੀ ਵਿੱਚ ਲੱੱਧ ਕੇ ਪਟਿਆਲੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ। ਇੱਥੇ ਇਲਾਜ਼ ਦੇ ਦੌਰਾਨ ਜਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਤਾਰਾ ਦੱਤ ਨੇ ਦਮ ਤੋਡ਼ ਦਿੱਤਾ। ਇਹ ਗੋਲੀਆਂ ਕਿਸ ਵਲੋਂ ਚਲਾਈਆਂ ਗਈਆਂ ਹਨ ਹਾਲ ਵਿਚ ਇਸ ਦਾ ਪਤਾ ਨਹੀਂ ਚੱਲ ਸਕਿਆ। ਨਾ ਹੀ ਇਹ ਪਤਾ ਲੱਗ ਸਕਿਆ ਕਿ ਇਸ ਵਾਰਦਾਤ ਨੂੰ ਅੰਜਾਮ ਕਿਹੜੀ ਰੰਜਸ਼ ਦੇ ਕਾਰਨ ਦਿੱਤਾ ਗਿਆ ਹੈ ਜਾਂ ਫਿਰ ਕੋਈ ਹੋਰ ਵਜ੍ਹਾ ਸੀ। ਖ਼ਬਰ ਦੇ ਲਿਖੇ ਜਾਣ ਤੱਕ ਕਿਸੇ ਨੇ ਸਾਬਕਾ ਸਰਪੰਚ ਨੂੰ ਗੋਲੀ ਮਾਰਨ ਦੀ ਜਿੰਮੇਵਾਰੀ ਵੀ ਨਹੀਂ ਲਈ। ਲੇਕਿਨ ਪੁਲਿਸ ਰਿਕਾਰਡ ਦੇ ਅਨੁਸਾਰ ਮਾਰੇ ਗਏ ਸਾਬਕਾ ਸਰਪੰਚ ਉੱਤੇ ਵੀ ਮਾਰ ਕੁੱਟਮਾਰ ਦੇ ਕਈ ਮਾਮਲੇ ਦਰਜ ਸਨ।
ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਤੋਂ ਮੰਤਰੀ ਬ੍ਰਹਮ ਮਹਿੰਦਰਾ ਦੇ ਕਾਫੀ ਨੇੜੇ ਰਹੇ ਤਾਰਾ ਦੱਤ ਨੂੰ ਇੱਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਵੀ ਨਾਮਜਦ ਕੀਤਾ ਗਿਆ ਸੀ, ਪਰ ਕੇਸ ਦੀ ਜਾਂਚ ਪੜਤਾਲ ਦੇ ਦੌਰਾਨ ਉਸ ਨੂੰ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਸੀ। ਇਸ ਮਾਮਲੇ ਵਿੱਚ ਸਾਬਕਾ ਸਰਪੰਚ ਨੇ ਆਪਣੀ ਅਗਾਊ ਜ਼ਮਾਨਤ ਵੀ ਕਰਵਾਈ ਸੀ।
ਸਾਬਕਾ ਸਰਪੰਚ ਤਾਰਾ ਦੱਤ ਦੇ ਕਤਲ ਤੋਂ ਬਾਅਦ ਇਲਾਕੇ ਵਿੱਚ ਹਾਹਾਕਾਰ ਮੱਚ ਗਈ। ਆਸਪਾਸ ਦੇ ਲੋਕ ਘਟਨਾ ਥਾਂ ਉੱਤੇ ਇਕੱਠੇ ਹੋ ਗਏ। ਮੌਕੇ ਤੇ ਪੁਲਿਸ ਵੀ ਪਹੁੰਚ ਚ ਗਈ। ਪੁਲਿਸ ਨੇ ਮੌਕੇ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਪਤਾ ਲੱਗਿਆ ਹੈ ਕਿ ਤਾਰਾ ਦੱਤ ਨੇ ਨਾਲ ਹੀ ਲੱਗਦੇ ਤ੍ਰਿਪੜੀ ਦੇ ਵਿਕਾਸ ਨਗਰ ਵਿੱਚ ਨਵੇਂ ਮਕਾਨ ਬਣਾਉਣ ਦਾ ਕੰਮ ਆਰੰਭਿਆ ਹੋਇਆ ਸੀ। ਉਸਦੀ ਦੇਖਭਾਲ ਅਤੇ ਮਿਸਤਰੀਆਂ ਨੂੰ ਚਾਹ ਪਾਣੀ ਦੇਣ ਲਈ ਹੀ ਉਹ ਘਰੋਂ ਉੱਥੇ ਜਾਣ ਲਈ ਨਿਕਲਿਆ ਸੀ। ਹਮਲਾ ਕਰਨ ਵਾਲਿਆਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਸੀ ਕਿ ਉਹ ਉੱਥੇ ਜਾਵੇਗਾ। ਇਸ ਲਈ ਉਹ ਪਹਿਲਾਂ ਹੀ ਰਸਤੇ ਵਿੱਚ ਘਾਤ ਲਾ ਕੇ ਬੈਠੇ ਹੋਏ ਸੀ। ਜਿਉਂ ਹੀ ਤਾਰਾ ਦੱਤ ਆਪਣੀ ਕਾਰ ਵਿੱਚ ਆਇਆ ਤਾਂ ਉਨ੍ਹਾਂ ਨੇ ਉਸਨੂੰ ਉਥੇ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਦੇਖੋ ਇਸ ਖ਼ਬਰ ਦੀ ਵੀਡੀਓ ਰਿਪੋਰਟ