ਸੰਘਣੀ ਧੁੰਦ ਦੇ ਕਾਰਨ ਹੋਇਆ ਬਹੁਤ ਭਿਆਨਕ ਹਾਦਸਾ, ਦੋ ਪਰਿਵਾਰਾਂ ਤੇ ਟੁੱਟਿਆ ਦੁੱਖਾਂ ਦਾ ਪਹਾੜ 5 ਦੀ ਗਈ ਜਾਨ

Punjab

ਪੰਜਾਬ ਦੇ ਜਿਲ੍ਹਾ ਫਿਰੋਜਪੁਰ ਵਿੱਚ ਸੰਘਣੀ ਧੁੰਦ ਦੇ ਕਾਰਨ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੇ ਵਿੱਚ ਕਾਰ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਜੀਰੇ ਦੇ ਨੇੜੇ ਪਨਬਸ ਤੇ ਸਵਿਫਟ ਕਾਰ ਦੀ ਆਹਮਣੇ ਸਾਹਮਣੇ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿਚ ਸਵਾਰ ਪੰਜ ਦੇ ਪੰਜ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਇਹ ਹਾਦਸਾ ਜੀਰਾ ਵਿਧਾਨਸਭਾ ਹਲਕੇ ਦੇ ਵਿੱਚ ਪੈਂਦੇ ਪਿੰਡ ਅਮਰਗੜ ਬਾੜਿਆ ਦੇ ਨਜਦੀਕ ਹੋਇਆ ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਇੱਕ ਮਹਿਲਾ ਸਮੇਤ ਪੰਜ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾ ਵਿੱਚ ਸਾਰੇ ਪੱਟੀ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਲੁਧਿਆਣਾ ਤੋਂ ਕਾਰ ਵਿਚ ਪੱਟੀ ਜਾ ਰਹੇ ਸੀ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸ ਵਲੋਂ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਜੀਰੇ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਹੈ। ਜੀਰਾ ਪੁਲਿਸ ਨੇ ਆਰੋਪੀ ਬੱਸ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਬੁੱਧਵਾਰ ਨੂੰ ਸਵੇਰੇ ਬਹੁਤ ਸੰਘਣੀ ਧੁੰਦ ਸੀ। ਜਿਸ ਕਰਕੇ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਸੀ। ਪਨਬਸ ਡੀਪੂ ਦੀ ਬਸ ਮੱਖੂ ਤੋਂ ਕੋਟਈਸ਼ੇਖਾਂ ਦੇ ਵੱਲ ਆ ਰਹੀ ਸੀ ਜਦੋਂ ਕਿ ਕਾਰ ਜੀਰਾ ਤੋਂ ਪੱਟੀ ਦੇ ਵੱਲ ਜਾ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਭਿਆਨਕ ਸੀ ਕਿ ਉਸਦੀ ਅਵਾਜ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ। ਅਵਾਜ ਸੁਣਕੇ ਸਾਰੇ ਲੋਕ ਘਟਨਾ ਵਾਲੀ ਥਾਂ ਤੇ ਪਹੁੰਚੇ। ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਚੁੱਕੀ ਸੀ । ਕਾਰ ਵਿੱਚ ਬੈਠੇ ਲੋਕ ਉਸ ਵਿੱਚ ਬੁਰੀ ਤਰ੍ਹਾਂ ਫਸ ਗਏ ਸਨ। ਕਾਰ ਦੀਆਂ ਖਿੜਕੀਆਂ ਕੱਟਕੇ ਉਸ ਵਿੱਚੋਂ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਕੋਈ ਵੀ ਜਿਉਂਦਾ ਨਹੀਂ ਬਚਿਆ। ਇਨ੍ਹਾਂ ਲਾਸ਼ਾਂ ਦੀ ਪਹਿਚਾਣ ਅਰਵਿੰਦਰ ਸਿੰਘ 35 ਅਰਵਿੰਦਰ ਦੀ ਪਤਨੀ ਅਮਰਜੀਤ ਕੌਰ 28 ਪ੍ਰਦੀਪ ਸਿੰਘ 42 ਪ੍ਰਦੀਪ ਦਾ ਭਰਾ ਰਣਜੀਤ ਸਿੰਘ 45 ਅਤੇ ਜਸ਼ਨਪ੍ਰੀਤ ਸਿੰਘ 19 ਵਾਸੀ ਪੱਟੀ ਦੇ ਰੂਪ ਵਿੱਚ ਹੋਈ ਹੈ।

ਇਸ ਹਾਦਸਾਗ੍ਰਸਤ ਕਾਰ ਵਿੱਚ ਸਵਾਰ ਇਹ ਪੰਜੇ ਲੋਕ ਦੋ ਪਰਿਵਾਰਾਂ ਦੇ ਹਨ। ਸਾਰੇ ਕਿਸੇ ਕੰਮ ਦੇ ਸਿਲਸਿਲੇ ਵਿਚ ਲੁਧਿਆਣੇ ਗਏ ਸਨ। ਇਸ ਕਾਰ ਨੂੰ ਅਰਵਿੰਦਰ ਸਿੰਘ ਚਲਾ ਰਿਹਾ ਸੀ। ਪੁਲਿਸ ਵਲੋਂ ਬੱਸ ਨੂੰ ਕਬਜੇ ਵਿੱਚ ਲੈ ਕੇ ਆਰੋਪੀ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਦੇਖੋ ਵੀਡੀਓ ਰਿਪੋਰਟ 

Leave a Reply

Your email address will not be published. Required fields are marked *