ਪੁਲਿਸ ਨੇ ਅਗਵਾਹ ਕੀਤੇ ਗਏ ਬੱਚੇ ਦੇ ਕੇਸ ਨੂੰ, ਕੁਝ ਹੀ ਘੰਟਿਆਂ ਵਿੱਚ ਸੁਲਝਾਇਆ, ਪੜ੍ਹੋ ਖ਼ਬਰ

Punjab

ਪੰਜਾਬ ਦੇ ਜਿਲ੍ਹਾ ਫਿਰੋਜਪੁਰ ਤੋਂ ਅਗਵਾਹ ਕੀਤੇ ਗਏ ਵਿਦਿਆਰਥੀ ਨੂੰ ਪੁਲਿਸ ਨੇ ਕੁੱਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਹੈ। ਅਗਵਾ ਕਰਕੇ ਫਿਰੌਤੀ ਦੀ ਮੰਗ ਕਰਨ ਵਾਲੇ 3 ਅਗਵਾਕਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਆਰੋਪੀਆਂ ਦੇ ਕੋਲੋਂ ਇੱਕ 32 ਬੋਰ ਦਾ ਪਿਸਟਲ ਅਤੇ ਇੱਕ 315 ਬੋਰ ਦਾ ਦੇਸੀ ਪਿਸਟਲ ਤੇ ਇੱਕ ਡੀਲਕਸ ਮੋਟਰਸਾਇਕਲ 3 ਮੋਬਾਇਲ ਫੋਨ ਕਾਰਤੂਸ ਤੇ ਬੱਚੇ ਦੀ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ।

ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪੱਤਰਕਾਰ ਸੰਮੇਲਨ ਵਿੱਚ ਐਸ. ਐਸ. ਪੀ. SSP ਫਿਰੋਜਪੁਰ ਨੇ ਦੱਸਿਆ ਕਿ ਬੱਚੇ ਦੀ ਮਾਂ ਐਡਵੋਕੇਟ ਸੰਜੂ ਸ਼ਰਮਾ ਪਤਨੀ ਕੁਲਦੀਪ ਕੌਸ਼ਿਕ ਵਾਸੀ ਬੇਦੀ ਕਲੋਨੀ ਫੇਸ 1 ਦੇ ਵਲੋਂ ਥਾਣਾ ਸਿਟੀ ਦੀ ਪੁਲਿਸ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਨ੍ਹਾਂ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਸਦਾ 16 ਸਾਲ ਦਾ ਪੁੱਤਰ ਦੇਵ ਵੀਰਮ ਕੈਂਟ ਵਿੱਚ ਟਿਊਸ਼ਨ ਪੜ੍ਹਨ ਦੇ ਲਈ ਗਿਆ ਸੀ ਜੋ ਹੁਣ ਤੱਕ ਘਰ ਵਾਪਸ ਨਹੀਂ ਆਇਆ ਅਤੇ ਉਸਦਾ ਮੋਬਾਇਲ ਫੋਨ ਵੀ ਬੰਦ ਆ ਰਿਹਾ ਹੈ।

DSP ਨੇ ਦੱਸਿਆ ਕਿ SP ਆਪ੍ਰੇਸ਼ਨ ਸਰਦਾਰ ਮਨਵਿੰਦਰ ਸਿੰਘ DSP ਇੰਵੇਸਟਿਗੇਸ਼ਨ ਜਗਦੀਸ਼ ਕੁਮਾਰ DSP ਸਿਟੀ ਸਤਵਿੰਦਰ ਸਿੰਘ ਵਿਰਕ ਥਾਣਾ ਸਿਟੀ ਦੇ SHO ਇੰਸਪੈਕਟਰ ਮਨੋਜ ਕੁਮਾਰ ਅਤੇ CIA ਸਟਾਫ ਦੇ ਇੰਨਚਾਰਜ ਇੰਸਪੇਕਟਰ ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਦੁਆਰਾ ਇੱਕ ਟੀਮ ਦਾ ਗਠਿਨ ਕੀਤਾ ਗਿਆ। ਇਸ ਟੀਮ ਨੇ ਟੈਕਨੀਕਲ ਤਰੀਕੇ ਨਾਲ ਕੇਸ ਦੀ ਜਾਂਚ ਕਰਦਿਆਂ ਹੋਇਆਂ ਕੁੱਝ ਹੀ ਘੰਟਿਆਂ ਦੇ ਵਿੱਚ ਅਗਵਾਕਾਰਾਂ ਨੂੰ ਗ੍ਰਿਫਤਾਰ ਕਰ ਲਿਆ।

SSP ਨਰਿੰਦਰ ਭਾਗ੍ਰਵ ਅਤੇ SP ਮਨਵਿੰਦਰ ਸਿੰਘ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਦੀ ਮਾਂ ਦੇ ਫੋਨ ਉਤੇ ਵਟਸਐੱਪ ਕਾਲਾਂ ਕੀਤੀਆਂ ਜਿਸ ਵਿੱਚ ਉਨ੍ਹਾਂ ਨੇ ਪਹਿਲਾਂ 20 ਲੱਖ ਰੁਪਏ ਦੀ ਮੰਗ ਕੀਤੀ ਅਤੇ ਫਿਰ ਕਿਹਾ ਕਿ ਜੇਕਰ ਉਨ੍ਹਾਂ ਨੂੰ ਬੱਚਾ ਜਿਉਂਦਾ ਚਾਹੀਦਾ ਹੈ ਤਾਂ 5 ਲੱਖ ਦਾ ਇੰਤਜਾਮ ਕਰ ਲੈਣ ਨਹੀਂ ਤਾਂ ਬੱਚੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਟੈਕਨੀਕਲ ਤਰੀਕੇ ਅਤੇ ਗੁਪਤ ਸਾਧਨਾਂ ਦੁਆਰਾ ਜੀਰਾ ਰੋਡ ਤੋਂ ਅਗਵਾਕਾਰ, ਕਰਨ ਪੁੱਤਰ ਸੁਮਿਤ ਵਾਸੀ ਬਸਤੀ ਸ਼ੇਖਾਂਵਾਲੀ ਫਿਰੋਜਪੁਰ ਸ਼ਹਿਰ ਰਾਜ ਸਿੰਘ ਉਰਫ ਰੋਹਿਤ ਪੁੱਤਰ ਸੁਖਦੇਵ ਸਿੰਘ ਵਾਸੀ ਬਸਤੀ ਬਾਗ ਵਾਲੀ ਫਿਰੋਜਪੁਰ ਸ਼ਹਿਰ ਨੂੰ ਮੋਟਰਸਾਇਕਲ ਉੱਤੇ ਜਾਂਦੇ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਪਿੰਡ ਡੂਮਨੀ ਵਾਲਾ ਵਿੱਚ ਬਣੇ ਇੱਕ ਕੱਚੇ ਕਮਰੇ ਵਿੱਚੋਂ ਅਮਰਜੀਤ ਵਾਸੀ ਡੂਬਨੀ ਵਾਲੇ ਦੇ ਕਬਜੇ ਵਿੱਚੋਂ ਅਗਵਾਹ ਕੀਤੇ ਗਏ ਬੱਚੇ ਦੇਵ ਵੀਰਮ ਨੂੰ ਬਰਾਮਦ ਕਰ ਲਿਆ ਹੈ।

ਜਦੋਂ ਕਿ ਮੌਕੇ ਤੋਂ ਚੌਥਾ ਅਗਵਾਕਾਰ ਅਕਾਸ਼ ਉਰਫ ਜੋਨੀ ਵਾਸੀ ਪਿੰਡ ਆਂਸਲ ਹਾਲ ਬਸਤੀ ਗੋਲਬਾਗ ਫਿਰੋਜਪੁਰ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਹੈ। ਜਿਸ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅਗਵਾਕਾਰਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਹੋਰ ਪੁੱਛਗਿਛ ਕਰੀ ਜਾਵੇਗੀ।

Leave a Reply

Your email address will not be published. Required fields are marked *