ਪੰਜਾਬ ਦੇ ਟਾਂਡਾ ਦੀ 3 ਸਾਲ ਦੀ ਬੱਚੀ ਗੁਨਾਕਸ਼ੀ ਅਗਨੀਹੋਤਰੀ ਨੇ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਕਰਿਆ। ਇਸ ਤੋਂ ਪਹਿਲਾਂ ਹੀ ਉਸਦੇ ਕੋਲ ਇੰਨਾ ਜਿਆਦਾ ਗਿਆਨ ਹੈ ਕਿ ਉਸ ਨੂੰ ਇੰਡਿਆ ਬੁੱਕ ਆਫ਼ ਰਿਕਾਰਡਸ ਕੋਲੋਂ ਸਨਮਾਨ ਮਿਲ ਮਿਲਿਆ ਹੈ। ਇਹ ਕਾਰਨਾਮਾ ਵਿਖਾ ਕੇ ਟਾਂਡਾ ਦਾ ਨਾਮ ਰੋਸ਼ਨ ਕਰਨ ਵਾਲੀ ਵਿਸ਼ਾਲ ਚੰਦਰ ਅਗਨੀਹੋਤਰੀ ਅਤੇ ਵਿਸ਼ਾਲੀ ਅਗਨੀਹੋਤਰੀ ਦੀ ਹੋਣਹਾਰ ਅਤੇ ਸਿੱਖਣ ਦੀ ਅਨੌਖੀ ਕੰਪੈਸਟੀ ਰੱਖਣ ਵਾਲੀ ਧੀ ਗੁਨਾਕਸ਼ੀ ਨੂੰ ਮਿਲੇ ਸਨਮਾਨ ਦੇ ਨਾਲ ਪੂਰਾ ਪਰਿਵਾਰ ਖੁਸ਼ ਹੈ। ਉਥੇ ਹੀ ਪਿੰਡ ਵਾਸੀਆਂ ਵਲੋਂ ਵੀ ਮੁਬਾਰਕਾਂ ਮਿਲ ਰਹੀਆਂ ਹਨ ।
ਇਸ ਵਕਤ ਇਹ ਬੱਚੀ 3 ਸਾਲ ਦੀ ਹੈ ਅਤੇ ਜਦੋਂ ਇਸ ਬੱਚੀ ਨੇ ਆਪਣੇ ਗਿਆਨ ਨੂੰ ਦਰਸਾਉਂਦਿਆਂ ਲੱਗਭੱਗ 100 ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਵੀਡੀਓ ਬਣਾ ਕੇ ਇੰਡਿਆ ਬੁੱਕ ਆਫ ਰਿਕਾਰਡਸ ਨੂੰ ਭੇਜਿਆ ਸੀ ਤਾਂ ਉਸ ਸਮੇਂ ਇਸ ਬੱਚੀ ਦੀ ਉਮਰ ਸਿਰਫ਼ ਢਾਈ ਸਾਲ ਦੀ ਸੀ। ਆਪਣੀ ਮਾਸੂਮ ਅਤੇ ਤੋਤਲੀ ਅਵਾਜ ਦੇ ਵਿੱਚ ਉਹ ਹੁਣ 1 ਤੋਂ 50 ਤੱਕ ਗਿਣਤੀ ਪੂਰੇ ਇੰਗਲਿਸ਼ ਅਲਫਾਬੇਟ ਫਲਾਂ ਰੰਗਾਂ ਜਾਨਵਰਾਂ ਪੰਛੀਆਂ ਨੈਸ਼ਨਲ ਸਿੰਬਲਸ ਦੇ ਨਾਮਾਂ ਦੇ ਸਮੇਤ ਜਨਰਲ ਨੌਲਿਜ ਦੇ ਸਵਾਲਾਂ ਦੇ ਜਵਾਬ ਦੇਕੇ ਸੁਣਨ ਵਾਲਿਆਂ ਨੂੰ ਹੈਰਾਨ ਕਰ ਦਿੰਦੀ ਹੈ।
ਗੁਨਾਕਸ਼ੀ ਲਈ ਇੰਡਿਆ ਬੁੱਕ ਆਫ ਰਿਕਾਰਡਸ ਲਈ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਅਪਲਾਈ ਕੀਤਾ ਗਿਆ ਸੀ ਅਤੇ ਉਸ ਦੇ ਗਿਆਨ ਨੂੰ ਪਰਖ ਕੇ ਉਸ ਨੂੰ 23 ਨਵੰਬਰ ਨੂੰ ਕਨਫਰਮ ਕਰ ਕੇ ਹੁਣ ਇਹ ਸ਼ਾਬਾਸ਼ ਦਾ ਅਵਾਰਡ ਇਸ ਬੱਚੀ ਨੂੰ ਭੇਜਿਆ ਗਿਆ ਹੈ। ਜਿਸ ਦੇ ਵਿੱਚ ਮੈਡਲ ਸਰਟੀਫਿਕੇਟ ਬੈਚ ਪੈਨ ਅਤੇ ਹੋਰ ਵੀ ਗਿਫਟ ਹਨ। ਗੁਨਾਕਸ਼ੀ ਦੇ ਮਾਤੇ ਪਿਤਾ ਨੇ ਆਪਣੀ ਧੀ ਉੱਤੇ ਫਖਰ ਮਹਿਸੂਸ ਕਰਦਿਆਂ ਹੋਇਆਂ ਕਿਹਾ ਹੈ ਕਿ ਉਨ੍ਹਾਂ ਦੀ ਧੀ ਵਿੱਚ ਸਿੱਖਣ ਦੀ ਡੂੰਘੀ ਚਾਹਤ ਹੈ ਅਤੇ ਉਹ ਅਨੌਖੇ ਤਰੀਕੇ ਦੇ ਨਾਲ ਗਿਆਨ ਨੂੰ ਕਬੂਲ ਕਰਦੀ ਹੈ। ਧੀ ਗੁਨਾਕਸ਼ੀ ਹੁਣ ਨਾ ਤਾਂ TV ਦੇਖਦੀ ਹੈ ਅਤੇ ਨਾ ਹੀ ਮੋਬਾਇਲ ਫੋਨ ਦੀ ਵਰਤੋ ਕਰਦੀ ਹੈ।
ਬੱਚੀ ਗੁਨਾਕਸ਼ੀ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਇਸ ਸਨਮਾਨ ਨੂੰ ਹਾਸਲ ਕਰ ਲਿਆ ਹੈ। ਮਾਤਾ-ਪਿਤਾ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਉੱਚੇ ਮੁਕਾਮ ਤੇ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਸਮਾਜ ਲਈ ਰੋਲ ਮਾਡਲ ਬਣੇਗੀ ਤਾਂ ਸਾਰੇ ਜਾਣ ਸਕਣ ਕਿ ਲੜਕੀਆਂ ਕਿਸੇ ਤੋਂ ਘੱਟ ਨਹੀਂ ਹਨ। ਇਸ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਹਰੀ ਕ੍ਰਿਸ਼ਨ ਸੈਣੀ ਨੇ ਗੁਨਾਕਸ਼ੀ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਪੂਰੇ ਪਰਿਵਾਰਕ ਮੈਂਬਰਾਂ ਨੂੰ ਸੁਭਕਾਮਨਾਵਾਂ ਦਿੱਤੀਆਂ ਹਨ।