ਬਹੁਤ ਹੀ ਦਰਦਨਾਕ ਖ਼ਬਰ ਇਨ੍ਹਾਂ ਆਨਲਾਈਨ ਫੋਨ ਗੇਂਮਾ ਨੇ ਅਨੇਕਾਂ ਬੱਚੇ ਨਿਗਲ ਲਏ ਹਨ। ਆਪਣੇ ਬੱਚਿਆਂ ਦਾ ਧਿਆਨ ਰੱਖੋ। ਹੁਣ ਇਹ ਮੰਦਭਾਗੀ ਖ਼ਬਰ MP ਤੋਂ ਸਾਹਮਣੇ ਆਈ ਹੈ। ਆਨਲਾਇਨ ਗੇੰਮ ਅੱਜਕੱਲ੍ਹ ਦੇ ਨੌਜਵਾਨਾਂ ਲਈ ਇੱਕ ਨਸ਼ੇ ਦੀ ਤਰ੍ਹਾਂ ਬਣਦੀ ਜਾ ਰਹੀ ਹੈ। ਅਨੇਕਾਂ ਹੀ ਨੌਜਵਾਨਾਂ ਨੂੰ ਤਾਂ ਇਨ੍ਹਾਂ ਗੇਮਾਂ ਦੀ ਅਜਿਹੀ ਭੈੜੀ ਆਦਤ ਪੈ ਜਾਂਦੀ ਹੈ ਕਿ ਉਹ ਇਸ ਗੇਂਮ ਨੂੰ ਖੇਡਣ ਦੇ ਜਨੂੰਨ ਵਿੱਚ ਕੋਈ ਵੀ ਖਤਰਨਾਕ ਤੋਂ ਖਤਰਨਾਕ ਕਦਮ ਚੁੱਕਣ ਦੀ ਖਾਤਿਰ ਤਿਆਰ ਹੋ ਜਾਂਦੇ ਹਨ।
ਇਸ ਦੀ ਤਾਜ਼ਾ ਉਦਾਹਰਨ ਭਾਰਤ ਦੇ ਭੋਪਾਲ ਵਿੱਚ ਦੇਖੀ ਗਈ ਹੈ ਜਿੱਥੇ 5ਵੀਂ ਜਮਾਤ ਦੇ ਸੂਰੀਅੰਸ਼ ਨਾਮ ਦੇ ਇਕ ਵਿਦਿਆਰਥੀ ਨੇ ਆਨਲਾਇਨ ਗੇਂਮ ਵਿੱਚ ਆਪਣੇ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਆਪਣੇ ਆਪ ਨੂੰ ਫ਼ਾਂਸੀ ਲਾ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਆਨਲਾਇਨ ਗੇਂਮ ਦਾ ਇੰਨਾ ਜਿਆਦਾ ਸ਼ੌਕੀਨ ਸੀ ਕਿ ਇਸ ਨੇ ਗੇਂਮ ਫਾਇਟਰ ਦੀ ਡਰੈੱਸ ਵੀ ਆਪਣੇ ਆਪ ਹੀ ਆਨਲਾਇਨ ਮੰਗਵਾਈ ਸੀ।
ਇਸ ਬੱਚੇ ਵਲੋਂ ਕਈ ਵਾਰ ਆਪਣੀ ਮਾਂ ਦੇ ਸਾਹਮਣੇ ਰਹਿਸਲ ਕੀਤੀ ਗਈ ਸੀ। ਇੰਨਾ ਹੀ ਨਹੀਂ ਬੱਚੇ ਨੇ ਫਾਹਾ ਲਾਉਂਦੇ ਵਕਤ ਮਾਂ ਨੂੰ ਬੋਲਿਆ ਸੀ। ਦੇਖੋ ਮਾਂ ਇਸ ਤਰ੍ਹਾਂ ਲਗਾਉਂਦੇ ਹਨ ਫ਼ਾਂਸੀ। ਮਾਂ ਨੂੰ ਲੱਗਿਆ ਪੁੱਤਰ ਇਹ ਸਭ ਮਜਾਕ ਕਰ ਰਿਹਾ ਹੈ। ਲੇਕਿਨ ਕੀ ਪਤਾ ਸੀ ਕਿ ਇਹ ਮਜਾਕ ਉਸ ਦੀ ਜਿੰਦਗੀ ਨੂੰ ਖਤਮ ਕਰ ਦੇਵੇਗਾ। ਗਲੇ ਵਿੱਚ ਰੱਸੀ ਪਾਕੇ ਆਪਣੀ ਮਾਂ ਨੂੰ ਦਖਾਇਆ ਸੀ। ਇਸ ਦੌਰਾਨ ਮਾਂ ਨੇ ਉਸ ਨੂੰ ਘੂਰ ਕੇ ਮਨਾ ਕਰ ਦਿੱਤਾ ਸੀ। ਆਖਰ ਬੁੱਧਵਾਰ ਨੂੰ ਬੱਚੇ ਨੇ ਫ਼ਾਂਸੀ ਲਗਾ ਲਈ ਹੈ। ਭੋਪਾਲ ਦੇ ਸ਼ੰਕਰਾਚਾਰੀਆ ਨਗਰ ਵਿੱਚ ਇੱਕ ਵਿਦਿਆਰਥੀ ਨੇ ਆਪਣੇ ਆਪ ਨੂੰ ਘਰ ਵਿੱਚ ਫ਼ਾਂਸੀ ਲਾ ਲਈ ਹੈ। ਇਸ ਵਿਦਿਆਰਥੀ ਵਲੋਂ ਆਪਣੇ ਘਰ ਦੀ ਛੱਤ ਉੱਤੇ ਲੱਗੀ ਰਾਡ ਵਿੱਚ ਰੱਸੀ ਬੰਨ੍ਹ ਕੇ ਫ਼ਾਂਸੀ ਲਗਾਈ ਗਈ ਹੈ।
ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਵਿਦਿਆਰਥੀ ਫਰੀ ਫਾਇਰ ਆਨਲਾਇਨ ਗੇਂਮ ਦਾ ਬਹੁਤ ਜ਼ਿਆਦਾ ਆਦੀ ਸੀ। ਇਹ ਬੱਚਾ ਮੌਕਾ ਮਿਲਦਿਆਂ ਹੀ ਗੇਮ ਖੇਡਣ ਲੱਗ ਜਾਂਦਾ ਸੀ। ਪਰਿਵਾਰਕ ਬੱਚੇ ਮੈਂਬਰਾਂ ਨੇ ਦੁਪਹਿਰ ਦੇ ਸਮੇਂ ਉਸ ਨੂੰ ਛੱਤ ਉਤੇ ਫਾਹੇ ਨਾਲ ਲਟਕਦਾ ਦੇਖਿਆ। ਬੱਚਿਆਂ ਵਲੋਂ ਤੁਰੰਤ ਹੀ ਘਰ ਦੇ ਸਾਰੇ ਮੈਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਪਰਿਵਾਰ ਦੇ ਮੈਂਬਰ ਤੁਰੰਤ ਹੀ ਸੂਰੀਅੰਸ ਨੂੰ ਪ੍ਰਾਈਵੇਟ ਹਸਪਤਾਲ ਵਿਚ ਲੈ ਕੇ ਪਹੁੰਚੇ। ਪਰ ਹਸਪਤਾਲ ਵਿਚ ਡਾਕਟਰ ਨੇ ਚੈੱਕ ਕਰਦਿਆਂ ਹੀ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਰਿਆਂਸ਼ ਮੌਕਾ ਮਿਲਦੇ ਹੀ ਮੋਬਾਇਲ ਵਿੱਚ ਫਰੀ ਫਾਇਰ ਗੇਂਮ ਡਾਉਨਲੋਡ ਕਰ ਲੈਂਦਾ ਸੀ ਅਤੇ ਜਦੋਂ ਵੀ ਪਰਿਵਾਰ ਦਾ ਕੋਈ ਮੈਂਬਰ ਦੇਖਦਾ ਸੀ ਤਾਂ ਉਹ ਗੇਮ ਨੂੰ ਡਿਲੀਟ ਕਰ ਦਿੰਦਾ ਸੀ। ਪੁਲਿਸ ਵਲੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਗੇਂਮ ਦੀ ਮਾੜੀ ਆਦਤ ਦੇ ਕਾਰਨ ਹੀ ਉਸ ਵਲੋਂ ਇੰਨਾ ਵੱਡਾ ਖਤਰਨਾਕ ਕਦਮ ਚੁੱਕਿਆ ਗਿਆ ਹੈ।
ਇਨ੍ਹਾਂ Online ਗੇਂਮਾ ਤੇ ਰੋਕ ਲਈ ਜਲਦੀ ਕਨੂੰਨ ਬਣਾਵੇਗੀ MP ਸਰਕਾਰ
ਇਸ ਦਰਦਨਾਕ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਛੇਤੀ ਹੀ ਆਨਲਾਇਨ ਗੇੰਮ ਉੱਤੇ ਇਕ ਐਕਟ ਲਿਆਉਣ ਵਾਲੀ ਹੈ। ਘਰੇਲੂ ਮੰਤਰੀ ਨਰੋੱਤਮ ਮਿਸ਼ਰਾ ਵਲੋਂ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਗਿਆ ਹੈ ਕਿ ਆਨਲਾਇਨ ਗੇਂਮ ਨੂੰ ਲਗਾਮ ਪਾਉਣ ਦੇ ਲਈ ਐਕਟ ਬਣਾਇਆ ਜਾਵੇਗਾ। ਇਸ ਬਾਰੇ ਡਰਾਫਟ ਤਿਆਰ ਹੋ ਚੁੱਕਿਆ ਹੈ। ਇਸ ਨੂੰ ਬਹੁਤ ਜਲਦੀ ਹੀ ਕਨੂੰਨੀ ਰੂਪ ਦੇ ਦਿੱਤਾ ਜਾਵੇਗਾ।