ਪੰਜਾਬ ਵਿਚ ਦੇ ਮੋਹਾਲੀ ਵਿਚ ਪੁਲਿਸ ਵਲੋਂ ਮੋਹਾਲੀ ਅਤੇ ਖਰੜ ਦੇ ਵਿੱਚ ਨਸ਼ੇ ਦੀ ਹੋਮ ਡਿਲੀਵਰੀ ਕਰਨ ਵਾਲੀ ਇਕ 28 ਸਾਲ ਦੀ ਨਾਇਜੀਰਿਅਨ ਮਹਿਲਾ ਨੂੰ ਇੱਕ ਕਿੱਲੋ ਹੇਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਹਿਲਾ ਦੀ ਪਹਿਚਾਣ ਫੇਥਹਾਲ ਵਾਸੀ ਵਿਕਾਸ ਨਗਰ ਨਵੀਂ ਦਿੱਲੀ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਤੇ SSP ਨਵਜੋਤ ਸਿੰਘ ਮਾਹਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਸਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੇ ਨੇ ਦੱਸਿਆ ਕਿ ਨਸ਼ਾ ਤਸਕਰ ਮਹਿਲਾ ਦੀ ਸਪਲਾਈ ਚੈਨ ਤੋੜੀ ਜਾਏਗੀ। ਫਿਲਹਾਲ ਉਸਦੇ ਖਿਲਾਫ ਮਟੌਰ ਥਾਣੇ ਦੇ ਵਿੱਚ ਐਨ ਡੀ ਪੀ ਐਸ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅੰਬੇਸੀ ਨੂੰ ਵੀ ਪੱਤਰ ਲਿਖਕੇ ਸੂਚਨਾ ਦਿੱਤੀ ਗਈ ਹੈ।
ਪੰਜਾਬ ਵਿਚ ਵਿਧਾਨਸਭਾ ਚੋਣ ਦੇ ਮੱਦੇਨਜਰ ਜਿਲ੍ਹਾ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਾਇਜੀਰਿਅਨ ਮਹਿਲਾ ਨਸ਼ੇ ਦੀ ਸਪਲਾਈ ਕਰਨ ਇਲਾਕੇ ਦੇ ਵਿੱਚ ਆਉਂਦੀ ਹੈ। ਇਸ ਉੱਤੇ CIA ਸਟਾਫ ਦੇ ਇੰਨਚਾਰਜ ਸ਼ਿਵ ਕੁਮਾਰ ਦੀ ਅਗੁਵਾਈ ਵਿੱਚ ਟੀਮ ਪੂਰੀ ਤਰ੍ਹਾਂ ਸਰਗਰਮ ਹੋ ਗਈ। ਲੋਹੜੀ ਦੀ ਰਾਤ ਹੋਣ ਦੇ ਕਾਰਨ ਮਹਿਲਾ ਮਾਰਕੀਟ ਦੇ ਕੋਲ ਪਾਰਕ ਵਿੱਚ ਆਪਣੇ ਗਾਹਕ ਨੂੰ ਨਸ਼ੇ ਦੀ ਸਪਲਾਈ ਦੇਣ ਦੇ ਲਈ ਗਈ ਤਾਂ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ।
ਜਦੋਂ ਪੁਲਿਸ ਨੇ ਮਹਿਲਾ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇੱਕ ਕਿੱਲੋ ਹੇਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਵਲੋਂ ਮਹਿਲਾ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। SSP ਨੇ ਦੱਸਿਆ ਕਿ ਹੇਰੋਇਨ ਦੀ ਮਾਰਕੀਟ ਵਿੱਚ ਕੀਮਤ ਲੱਖਾਂ ਵਿੱਚ ਹੈ। ਇਹ ਨਸ਼ਾ ਤਸਕਰੀ ਦਾ ਬਹੁਤ ਵੱਡਾ ਮਾਮਲਾ ਹੈ। ਮਹਿਲਾ ਕੋਲੋਂ ਪੁੱਛ ਪੜਤਾਲ ਕਰ ਕੇ ਉਸ ਦੀ ਨਸ਼ੇ ਦੀ ਸਪਲਾਈ ਵਾਲੀ ਚੈਨ ਨੂੰ ਤੋੜਿਆ ਜਾਵੇਗਾ।
ਮਹਿਲਾ ਆਪਣੇ ਆਪ ਨੂੰ ਹੇਅਰ ਡਰੈਸਰ ਦੱਸਦੀ ਸੀ ਪਾਸਪੋਰਟ ਦੇਖ ਕੇ ਖੁਲਿਆ ਰਾਜ
ਅੱਗੇ ਦੱਸਦਿਆਂ SSP ਨੇ ਕਿਹਾ ਕਿ ਮਹਿਲਾ ਨੇ ਪੁੱਛਗਿਛ ਵਿੱਚ ਦੱਸਿਆ ਹੈ ਕਿ ਉਹ ਕਾਫ਼ੀ ਸਮੇਂ ਤੋਂ ਨਸ਼ੇ ਦੀ ਸਪਲਾਈ ਕਰ ਰਹੀ ਸੀ। ਪਰ ਅਜੇ ਇਹ ਸਾਫ਼ ਨਹੀਂ ਹੋਇਆ ਹੈ ਕਿ ਉਹ ਕਿੰਨੀ ਵਾਰ ਇਲਾਕੇ ਵਿੱਚ ਨਸ਼ਾ ਵੇਚਣ ਆ ਚੁੱਕੀ ਹੈ। ਮਹਿਲਾ ਦੇ ਮੁਤਾਬਕ ਉਹ ਹੇਅਰ ਡਰੈਸਰ ਦਾ ਕੰਮ ਕਰਦੀ ਹੈ। ਹੁਣ ਪੁਲਿਸ ਦੀ ਟੀਮ ਦਿੱਲੀ ਜਾ ਰਹੀ ਹੈ। ਜੋ ਉਸ ਦਾ ਪਾਸਪੋਰਟ ਅਤੇ ਹੋਰ ਚੀਜਾਂ ਆਪਣੇ ਕਬਜੇ ਵਿੱਚ ਲਵੇਗੀ ਅਤੇ ਜਾਂਚ ਵਿੱਚ ਪਤਾ ਲੱਗੇਗਾ ਕਿ ਉਹ ਕਿਸ ਆਧਾਰ ਉੱਤੇ ਭਾਰਤ ਆਈ ਸੀ।