ਬੱਸ ਡਰਾਇਵਰ ਨੂੰ ਪਿਆ ਦੌਰਾ ਮਹਿਲਾ ਨੇ 10 ਕਿਲੋਮੀਟਰ ਤੱਕ, ਬੱਸ ਚਲਾਕੇ ਪਹੁੰਚਾਇਆ ਹਸਪਤਾਲ, ਸੋਸ਼ਲ ਮੀਡੀਆ ਤੇ ਵਾਇਰਲ

Punjab

ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਕੰਮ ਕਰਨਾ ਮੁਸ਼ਕਲ ਨਹੀਂ ਹੁੰਦਾ। ਸਮੇਂ ਸਿਰ ਸਮਝਦਾਰੀ ਵਰਤ ਕੇ ਅਤੇ ਮਜਬੂਤ ਹੌਸਲੇ ਨਾਲ ਹਰ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕਦਾ। ਕੁਝ ਇਸ ਤਰ੍ਹਾਂ ਹੀ ਕੀਤਾ ਹੈ ਇਸ ਮਹਿਲਾ ਨੇ। ਭਾਰਤ ਵਿੱਚ ਮਹਾਰਾਸ਼ਟਰ ਦੇ ਪੂਨੇ ਜਿਲ੍ਹੇ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਮਿਨੀ ਬੱਸ ਦੇ ਡਰਾਈਵਰ ਨੂੰ ਅਚਾਨਕ ਹੀ ਦੌਰਾ ਪੈ ਗਿਆ। ਜਿਸ ਤੋਂ ਬਾਅਦ ਬੱਸ ਵਿੱਚ ਸਵਾਰ ਇਕ 42 ਸਾਲ ਦੀ ਮਹਿਲਾ ਵਲੋਂ ਤਕਰੀਬਨ 10 ਕਿਲੋਮੀਟਰ ਦੇ ਤੱਕ ਬੱਸ ਨੂੰ ਚਲਾਕੇ ਲਿਜਾਇਆ ਗਿਆ ਅਤੇ ਡਰਾਇਵਰ ਨੂੰ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਇੱਕ ਅਧਿਕਾਰੀ ਵਲੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਘਟਨਾ ਸੱਤ ਜਨਵਰੀ ਨੂੰ ਹੋਈ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਦੇਖਿਆ ਜਾ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੋਸਟ ਦੇ ਨੀਚੇ ਜਾ ਕੇ ਵੀਡੀਓ ਦੇਖੋ

ਜਦੋਂ ਇਹ ਘਟਨਾ ਵਾਪਰੀ ਯੋਗਿਤਾ ਸਾਟਵ ਅਤੇ ਹੋਰ ਔਰਤਾਂ ਅਤੇ ਬੱਚਿਆਂ ਦੇ ਨਾਲ ਪੂਨੇ ਦੇ ਨਜ਼ਦੀਕ ਸ਼ਿਰੂਰ ਵਿੱਚ ਇੱਕ ਖੇਤੀਬਾੜੀ ਸੈਰ ਸਪਾਟੇ ਵਾਲੀ ਥਾਂ ਉੱਤੇ ਪਿਕਨਿਕ ਮਨਾਉਣ ਤੋਂ ਬਾਅਦ ਬੱਸ ਰਾਹੀਂ ਵਾਪਸ ਪਰਤ ਰਹੀਆਂ ਸਨ। ਉਦੋਂ ਬੱਸ ਡਰਾਈਵਰ ਨੂੰ ਅਚਾਨਕ ਦੌਰਾ ਪੈਣ ਲੱਗਿਆ ਅਤੇ ਉਸ ਨੇ ਇੱਕ ਸੁੰਨਸਾਨ ਸੜਕ ਦੇ ਉੱਤੇ ਗੱਡੀ ਨੂੰ ਰੋਕ ਦਿੱਤਾ। ਇਸ ਬੱਸ ਦੇ ਵਿੱਚ ਮੌਜੂਦ ਬੱਚਿਆਂ ਅਤੇ ਔਰਤਾਂ ਨੂੰ ਘਬਰਾਇਆ ਹੋਇਆ ਦੇਖ ਕੇ ਯੋਗਤਾ ਸਾਟਵ ਨੇ ਬੱਸ ਦਾ ਸੰਚਾਲਨ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਤਕਰੀਬਨ 10 ਕਿਲੋਮੀਟਰ ਦੇ ਤੱਕ ਇਸ ਬੱਸ ਨੂੰ ਚਲਾ ਕੇ ਪੀੜਤ ਡਰਾਇਵਰ ਨੂੰ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਾਇਆ।

ਇਸ ਪੂਰੀ ਘਟਨਾ ਦੇ ਬਾਰੇ ਵਿਚ ਸਾਟਵ ਨੇ ਕਿਹਾ ਕਿ ਕਿਉਂਕਿ ਮੈਨੂੰ ਕਾਰ ਚਲਾਉਣੀ ਆਉਂਦਾ ਸੀ ਤਾਂ ਕਰਕੇ ਮੈਂ ਬੱਸ ਨੂੰ ਚਲਾਉਣ ਦਾ ਫੈਸਲਾ ਕੀਤਾ ਅਤੇ ਉਸ ਵੇਲੇ ਪਹਿਲਾ ਮਹੱਤਵਪੂਰਨ ਕੰਮ ਬੱਸ ਦੇ ਡਰਾਈਵਰ ਨੂੰ ਇਲਾਜ ਉਪਲੱਬਧ ਕਰਾਉਣ ਜਰੂਰੀ ਸੀ। ਇਸ ਲਈ ਮੈਂ ਉਸ ਨੂੰ ਲੈ ਕੇ ਕੋਲ ਦੇ ਇੱਕ ਹਸਪਤਾਲ ਦੇ ਵਿਚ ਗਈ ਜਿੱਥੇ ਉਸ ਨੂੰ ਭਰਤੀ ਕਰਾਇਆ ਗਿਆ। ਮਹਿਲਾ ਨੇ ਇਸ ਤੋਂ ਬਾਅਦ ਬੱਸ ਦੇ ਹੋਰ ਮੁਸਾਫਰਾਂ ਨੂੰ ਵੀ ਉਨ੍ਹਾਂ ਦੇ ਘਰਾਂ ਵਿਚ ਛੱਡਿਆ। ਇਸ ਸੰਕਟ ਦੇ ਸਮੇਂ ਵਿਚ ਬਿਨਾਂ ਘਬਰਾਏ ਹੋਏ ਆਪਣੀ ਸਮਝਦਾਰੀ ਤੋਂ ਕੰਮ ਲੈਣ ਲਈ ਲੋਕਾਂ ਵਲੋਂ ਸਾਟਵ ਦੀ ਕਾਫ਼ੀ ਪ੍ਰਸੰਸਾ ਕੀਤੀ ਜਾ ਰਹੀ ਹੈ।

ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *