ਸੁਨਿਆਰੇ ਦੇ ਨੌਕਰ ਨੇ ਹੀ ਸ਼ਾਤਰ ਤਰੀਕੇ ਨਾਲ ਕਰ ਦਿੱਤਾ ਕਾਂਡ, ਗਹਿਣੇ ਨਕਦੀ ਕਰੋੜਾਂ ਦਾ ਮਾਲ ਲੈ ਕੇ ਹੋ ਗਿਆ ਰਫੂਚੱਕਰ

Punjab

ਦਿਨੋ-ਦਿਨ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਅਕਸਰ ਹੀ ਖਾਸਤੌਰ ਤੇ ਪੇਂਡੂ ਇਲਾਕੇ ਵਿੱਚ ਜਿੰਨੇ ਵੀ ਲੋਕ ਹਨ ਉਹ ਲੁੱਟਮਾਰ ਦੀ ਵਾਰਦਾਤ ਦੇ ਸ਼ਿਕਾਰ ਹੋ ਜਾਂਦੇ ਹਨ। ਹੁਣ ਦਾ ਇਕ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਜੰਡਿਆਲੇ ਗੁਰੂ ਦਾ ਇਥੇ ਇੱਕ ਸਾਗਰ ਜਵੇਲਰਸ ਨਾਮ ਦੀ ਦੁਕਾਨ ਤੇ ਚਾਰ ਪੰਜ ਸਾਲਾਂ ਤੋਂ ਕੰਮ ਕਰ ਰਹੇ ਇੱਕ ਬਿਹਾਰੀ ਵਿਅਕਤੀ ਦੇ ਵਲੋਂ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹ ਇਥੋਂ ਡੇਢ ਕਰੋਡ਼ ਦਾ ਸੋਨਾ ਅਤੇ ਡੇਢ ਲੱਖ ਰੁਪਏ ਦੀ ਨਕਦੀ ਲੈ ਕੇ ਰਫੂਚੱਕਰ ਹੋ ਗਿਆ ਹੈ । ਦੁਕਾਨ ਮਾਲਿਕ ਵਲੋਂ ਜਦੋਂ ਰਾਤ ਦੇ ਸਮੇਂ ਤੇ ਦੁਕਾਨ ਬੰਦ ਕਰਕੇ ਘਰ ਜਾਣ ਦੀ ਤਿਆਰੀ ਕੀਤੀ ਗਈ ਤਾਂ ਉਸ ਦੌਰਾਨ ਹੀ ਇਸ ਵਿਅਕਤੀ ਨੇ ਦੁਕਾਨ ਦੀ ਚਾਬੀ ਥੈਲੇ ਵਿੱਚੋਂ ਕੱਢ ਕੇ ਹੋਰ ਥੈਲੇ ਵਿੱਚ ਲੋਹੇ ਦੀਆਂ ਰਾਡਾਂ ਪਾ ਕੇ ਭੇਜ ਦਿੱਤਾ ਅਤੇ 3 ਤੋਂ 4 ਵਜੇ ਦੇ ਕਰੀਬ ਉਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਸਟੇਟਮੈਂਟ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਮਾਮਲੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਦੇ ਜੰਡਿਆਲੇ ਗੁਰੂ ਵਿੱਚ ਇੱਕ 4 ਤੋਂ 5 ਸਾਲ ਪੁਰਾਣਾ ਕੰਮ ਕਰਨ ਵਾਲਾ ਵਿਅਕਤੀ ਜਿਹੜਾ ਕਿ ਮਹਾਰਾਸ਼ਟਰ ਤੋਂ ਆਇਆ ਸੀ। ਉਸ ਦੇ ਕੋਲੋਂ ਡੇਢ ਕਰੋਡ਼ ਦੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਿਆ। ਇਸ ਸੂਚਨਾ ਦੇ ਮਿਲਣ ਤੋਂ ਬਾਅਦ ਦੁਕਾਨ ਦੇ ਮਾਲਿਕ ਸਾਗਰ ਕੁਮਾਰ ਦੇ ਵਲੋਂ ਜਦੋਂ ਦੁਕਾਨ ਤੇ ਆਕੇ ਦੇਖਿਆ ਗਿਆ ਤਾਂ ਸਾਰਾ ਸੋਨਾ ਅਤੇ ਡੇਢ ਲੱਖ ਰੁਪਏ ਦੀ ਨਗਦੀ ਉੱਥੋਂ ਗਾਇਬ ਸੀ। ਇਹ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਸਾਗਰ ਕੁਮਾਰ ਦਾ ਕਹਿਣਾ ਹੈ ਕਿ ਤਕਰੀਬਨ 3 ਤੋਂ 4 ਵਜੇ ਦਾ ਸਮਾਂ ਸੀ ਜਦੋਂ ਇਸ ਵਿਅਕਤੀ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਨੇ ਬਹੁਤ ਸ਼ਾਤਰ ਤਾਰੀਕੇ ਤਰੀਕੇ ਦੇ ਨਾਲ ਥੈਲੇ ਵਿੱਚੋਂ ਕੁੰਜੀ ਬਾਹਰ ਕੱਢ ਲਈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਸ ਦੇ ਨਾਲ ਕਿ ਉਸ ਦਾ ਜਿਹੜਾ ਨੁਕਸਾਨ ਹੋਇਆ ਹੈ ਉਹ ਉਸ ਨੂੰ ਵਾਪਸ ਮਿਲ ਸਕੇ। ਉਥੇ ਹੀ SHO ਬਲਵਾਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰਦਾਤ ਦੀ ਸੂਚਨਾ ਨਹੀਂ ਮਿਲੀ ਲੇਕਿਨ ਜਿਵੇਂ ਹੀ ਉਨ੍ਹਾਂ ਨੂੰ ਸਟੇਟਮੈਂਟ ਮਿਲਦੀ ਹੈ ਉਹ ਇਸ ਤੇ ਕਾਰਵਾਈ ਜਰੂਰ ਕਰਨਗੇ।

ਇੱਥੇ ਜਿਕਰਯੋਗ ਗੱਲ ਇਹ ਹੈ ਕਿ ਅਕਸਰ ਹੀ ਸੁਨਿਆਰਾਂ ਦੀਆਂ ਦੁਕਾਨਾਂ ਨੂੰ ਸੌਖੇ ਤਰੀਕੇ ਦੇ ਨਾਲ ਚੋਰਾਂ ਦੇ ਵਲੋਂ ਨਿਸ਼ਾਨਾ ਬਣਾ ਦਿੱਤਾ ਜਾਂਦਾ ਹੈ ਅਤੇ ਪੰਜਾਬ ਵਿੱਚ ਚੋਣ ਜਾਬਤਾ ਵੀ ਲੱਗਿਆ ਹੋਇਆ ਹੈ ਲੇਕਿਨ ਇਹ ਪੁਲਿਸ ਤੇ ਪ੍ਰਸ਼ਨ ਸਵਾਲ ਖਡ਼ਾ ਕਰਦਾ ਹੈ ਕਿਉਂਕਿ ਪੁਲਿਸ ਹਰ ਚੌਕ ਅਤੇ ਚੁਰਾਹੇ ਵਿੱਚ ਖੜੀ ਆਪਣੀ ਡਿਊਟੀ ਕਰ ਰਹੀ ਹੈ ਅਤੇ ਦੂਜੇ ਪਾਸੇ ਚੋਰ ਆਪਣੇ ਬੁਲੰਦ ਹੌਸਲੇ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

Leave a Reply

Your email address will not be published. Required fields are marked *