ਓਲੰਪਿਕ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ ਨੇ ਆਪਣੇ ਨਾਮ ਇੱਕ ਹੋਰ ਉਪਲਬਧੀ ਕਰ ਲਈ ਹੈ। ਉਨ੍ਹਾਂ ਨੇ ਇੰਫਾਲ ਵਿੱਚ ਮਣੀਪੁਰ ਪੁਲਿਸ ਵਿਭਾਗ ਵਿੱਚ Assistant Superintendent of Police (ASP) ਦੇ ਰੂਪ ਵਿੱਚ ਰਸਮੀ ਰੂਪ ਨਾਲ ਕਾਰਜਭਾਗ ਸੰਭਾਲ ਲਿਆ ਹੈ। ਮੀਰਾਬਾਈ ਚਾਨੂ ਨੇ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਹੀ ਇਤਹਾਸ ਰਚਦੇ ਹੋਏ ਭਾਰਤ ਨੂੰ ਪਹਿਲਾ ਮੈਡਲ ਦਵਾਇਆ ਸੀ।
ਮੁੱਖਮੰਤਰੀ ਦੀ ਹਾਜ਼ਰੀ ਵਿੱਚ ਸਾਂਭੀ ਕਮਾਨ
ਮੁੱਖ ਮੰਤਰੀ ਨੋਂਗਥੋੰਬਮ ਬੀਰੇਨ ਸਿੰਘ ਨੇ ਚਾਨੂ ਨੂੰ ਵਧੀਕ SP (ਖੇਡਾਂ) ਬਣਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪੁਲਿਸ ਦੀ ਵਰਦੀ ਵਿੱਚ ਆਪਣੇ ਨਵੇਂ ਅਹੁਦੇ ਦੀ ਕਮਾਨ ਸੰਭਾਲ ਲਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀਆਂ ਹੈ। ਚਾਨੂ ਨੇ ਇਸ ਦਾ ਸੇਹਰਾ ਆਪਣੇ ਮਾਤਾ – ਪਿਤਾ ਨੂੰ ਦਿੱਤਾ ਹੈ।
ਟਵਿੱਟਰ ਤੇ ਜਤਾਈ ਖੁਸ਼ੀ
ਟੋਕੀਓ ਓਲੰਪਿਕ ਸਿਲਵਰ ਮੈਡਲਿਸਟ ਨੇ ਟਵਿੱਟਰ ਉੱਤੇ ਲਿਖਿਆ ਹੈ ਕਿ ਮਣੀਪੁਰ ਪੁਲਿਸ ਵਿੱਚ Additional Superintendent of Police (ਖੇਡਾਂ) ਦੇ ਤੌਰ ਉੱਤੇ ਸ਼ਮਿਲ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਮਣੀਪੁਰ ਰਾਜ ਅਤੇ ਮੁੱਖਮੰਤਰੀ ਐਨ ਬੀਰੇਨ ਸਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਦੇਸ਼ ਅਤੇ ਇੱਥੋਂ ਦੇ ਨਾਗਰਿਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਹ ਮੇਰੇ ਅਤੇ ਮੇਰੇ ਮਾਤਾ ਪਿਤਾ ਲਈ ਮਾਣ ਦਾ ਪਲ ਹੈ। ਜਿਨ੍ਹਾਂ ਨੇ ਮੇਰੀ ਜਿੰਦਗੀ ਦੇ ਹਰ ਪੜਾਅ ਵਿੱਚ ਮੇਰਾ ਸਾਥ ਦਿੱਤਾ ਹੈ। ਤੁਹਾਡੀ ਕੁਰਬਾਨੀ ਲਈ ਮਾਂ ਅਤੇ ਪਿਤਾ ਜੀ ਤੁਹਾਡਾ ਧੰਨਵਾਦ ਮੈਨੂੰ ਤੁਸੀ ਦੋਵਾਂ ਤੇ ਮਾਣ ਕਰਨ ਵਿੱਚ ਖੁਸ਼ੀ ਹੋ ਰਹੀ ਹੈ।
ਲਵਲੀਨਾ ਨੂੰ ਅਸਾਮ ਪੁਲਿਸ ਸੇਵਾ ਵਿੱਚ ਕੀਤਾ ਗਿਆ ਸ਼ਾਮਿਲ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਓਲੰਪਿਕ ਕਾਂਸੀ ਪਦਕ ਜੇਤੂ ਲਵਲੀਨਾ ਬੋਰਗੋਹੇਨ ਨੂੰ ਅਸਾਮ ਪੁਲਿਸ ਵਿੱਚ ਸਿਖਿਆ ਡਿਪਟੀ ਸੁਪਰਡੈਂਟ ( DSP ) ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਵਿਸ਼ਵਾਸ ਜਿਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਲਵਲੀਨਾ ਭਾਰਤੀ ਪੁਲਿਸ ਸੇਵਾ ( IPS) ਦਾ ਹਿੱਸਾ ਹੋਵੇਗੀ। ਇਸ ਮੌਕੇ ਉੱਤੇ ਲਵਲੀਨਾ ਨੇ ਭਾਵੁਕ ਹੁੰਦਿਆਂ ਹੋਇਆਂ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਰਾਜ ਦਾ ਸਨਮਾਨ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ।
ਲਵਲੀਨਾ ਹੋਈ ਭਾਵੁਕ
ਲਵਲੀਨਾ ਨੇ ਇਸ ਮੌਕੇ ਉੱਤੇ ਭਾਵੁਕ ਹੁੰਦਿਆਂ ਹੋਇਆਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਹ ਮੇਰੇ ਲਈ ਯਾਦਗਾਰ ਦਿਨ ਹੈ। ਕਿਉਂਕਿ ਮੈਂ ਅਸਾਮ ਪੁਲਿਸ ਵਿੱਚ ਸ਼ਾਮਿਲ ਹੋ ਰਹੀ ਹਾਂ। ਮੈਂ ਬਾਕਸਿੰਗ ਰਿੰਗ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੂੰਗੀ। ਉਥੇ ਹੀ ਆਪਣੇ ਰਾਜ ਅਤੇ ਉਸ ਦੀ ਜਨਤਾ ਨੂੰ ਹੋਰ ਜਿਆਦਾ ਸਨਮਾਨ ਦਿਵਾਵਾਂਗੀ। ਲਵਲੀਨਾ ਵਲੋਂ ਓਲੰਪਿਕ ਵਿੱਚ ਪਦਕ ਜਿੱਤਣ ਵਾਲੀ ਅਸਾਮ ਦੀ ਪਹਿਲੀ ਖਿਡਾਰੀ ਬਣਨ ਦਾ ਇਤਹਾਸ ਪਿਛਲੇ ਸਾਲ ਰਚ ਦਿੱਤਾ ਗਿਆ ਸੀ।