ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿਚ ਲੁਟੇਰਿਆਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਉਹ ਦਿਨ ਦਿਹਾੜੇ ਵੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ ਨਹੀਂ ਕਰਦੇ। ਬੀਤੇ ਦਿਨੀਂ ਸ਼ਰਨਾਰਥੀ ਸ਼ਹਿਰ ਦੇ ਵਿੱਚ ਥਾਣਾ ਸੀਟੀ ਦੇ ਨਜਦੀਕ ਇੱਕ ਮਨੀ ਐਕਸਚੇਂਜਰ ਨੂੰ ਲੁਟੇਰੀਆਂ ਨੇ ਆਪਣਾ ਨਿਸ਼ਾਨਾ ਬਣਾ ਕੇ ਉਸ ਕੋਲੋਂ 4 ਲੱਖ ਰੁਪਏ ਦੀ ਨਗਦੀ ਲੁੱਟ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਓਹਿਰੀ ਮਨੀ ਐਕਸਚੇਂਜਰ ਦੇ ਮਾਲਿਕ ਆਕਾਸ਼ ਓਹਿਰੀ ਪੁੱਤਰ ਵਿਨੋਦ ਚੰਦਰ ਓਹਿਰੀ ਵਾਸੀ ਗੌਤਮ ਨਗਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਦੁਕਾਨ ਤੇ ਆਏ ਸਨ ਕਿ ਪਹਿਲਾਂ ਇੱਕ ਵਿਅਕਤੀ ਆਇਆ ਅਤੇ ਕਹਿਣ ਲੱਗਿਆ ਕਿ ਬਾਹਰ ਤੋਂ 80 ਹਜਾਰ ਦੀ ਪੇਮੇਂਟ ਆਈ ਹੈ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ ਰਿਪੋਰਟ
ਇਸ ਤੇ ਉਨ੍ਹਾਂ ਵਲੋਂ ਕਿਹਾ ਗਿਆ ਕਿ ਇੰਨੀ ਵੱਡੀ ਰਕਮ ਉਹ ਚੈਕ ਦੇ ਦੁਆਰਾ ਹੀ ਦੇ ਸਕਦੇ ਹਨ। ਉਦੋਂ ਉਹ ਵਿਅਕਤੀ ਬਾਹਰ ਚਲਾ ਗਿਆ ਅਤੇ ਆਪਣੇ ਇੱਕ ਸਾਥੀ ਦੇ ਨਾਲ ਫਿਰ ਆਇਆ। ਉਸ ਨੇ ਆਉਂਦੇ ਹੀ ਦੁਕਾਨ ਦਾ ਸ਼ਟਰ ਹੇਠਾਂ ਕਰ ਦਿੱਤਾ। ਜਿਸ ਕਾਰਨ ਉਸ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਮੁਸੀਬਤ ਵਿੱਚ ਪੈ ਸਕਦਾ ਹੈ। ਉਸ ਨੇ ਨਜਦੀਕ ਪਏ ਹੀਟਰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉੱਤੇ ਉਹ ਨਹੀਂ ਉਠਾ ਸਕਿਆ। ਇਸ ਦੌਰਾਨ ਲੁਟੇਰਿਆਂ ਨੇ ਹਥਿਆਰ ਕੱਢ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦੋਵਾਂ ਨੂੰ ਧੱਕੇ ਦੇ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਉਸ ਨੂੰ ਗੰਭੀਰ ਸੱਟਾਂ ਲੱਗ ਗਈਆਂ। ਲੁਟੇਰੇ ਮੌਕੇ ਤੋਂ 4 ਲੱਖ ਰੁਪਏ ਲੈ ਕੇ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਉਹ ਦੁਕਾਨ ਦੇ ਸ਼ਟਰ ਨੂੰ ਵੀ ਬਾਹਰ ਤੋਂ ਬੰਦ ਕਰ ਗਏ।
ਇਸ ਘਟਨਾ ਪਿਛੋਂ ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਸ ਪੂਰੀ ਵਾਰਦਾਤ ਸਬੰਧੀ DSP ਪ੍ਰੇਮ ਸਿੰਘ ਥਾਣਾ ਸਿਟੀ ਦੇ ਐੱਸ ਐੱਚ ਓ ਅਮਨ ਸੈਣੀ ਨੇ ਦੱਸਿਆ ਹੈ ਕਿ ਦੁਕਾਨ ਦੇ ਅੰਦਰ ਅਤੇ ਨੇੜੇ ਵਾਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਸ ਦੇ ਨਾਲ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਲੁਟੇਰਿਆਂ ਨੂੰ ਪੁਲਿਸ ਆਪਣੀ ਗਿਰਫਤ ਵਿੱਚ ਲੈ ਲਵੇਗੀ।
ਇਸ ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਜਾਂਦੇ ਸਮੇਂ ਮਨੀ ਐਕਸਚੇਂਜਰ ਆਕਾਸ਼ ਓਹਿਰੀ ਦਾ ਮੋਬਾਇਲ ਫੋਨ ਵੀ ਆਪਣੇ ਨਾਲ ਲੈ ਗਏ। ਇਸ ਘਟਨਾ ਨੂੰ ਲੈ ਕੇ ਲਾਗ ਪਾਸ ਦੇ ਇਲਾਕੋ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਚੋਣ ਦੇ ਦਿਨਾਂ ਵਿੱਚ ਪੁਲਿਸ ਦੀ ਗਸ਼ਤ ਹਮੇਸ਼ਾ ਹੀ ਆਮ ਦਿਨਾਂ ਤੋਂ ਤੇਜ ਕੀਤੀ ਜਾਂਦੀ ਹੈ। ਇਸ ਗੱਲ ਨੂੰ ਅਣਦੇਖਿਆ ਕਰਦੇ ਹੋਇਆਂ ਚੋਰਾਂ ਨੇ ਦਿਨ ਦਿਹਾੜੇ ਹੀ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਇਸ ਖ਼ਬਰ ਦੀ ਵੀਡੀਓ ਰਿਪੋਰਟ