ਪੰਜਾਬ ਸੂਬੇ ਵਿਚ ਬਟਾਲੇ ਦੇ ਪਿੰਡ ਦਾਬਾਂਵਾਲ ਕਲਾਂ ਵਿੱਚ ਇੱਕ ਘਰ ਵਿੱਚ ਇਕੱਲੇ ਵਿਅਕਤੀ ਦੀ ਤੇਜਧਾਰ ਹਥਿਆਰਾਂ ਦੇ ਨਾਲ ਹੱਤਿਆ ਕਰਨ ਤੋਂ ਬਾਅਦ ਲੂਟੇਰਿਆਂ ਵਲੋਂ ਘਰ ਦੇ ਵਿੱਚ ਰੱਖੇ ਸੋਨੇ ਦੇ ਗਹਿਣੇ ਅਤੇ ਨਗਦ ਰੁਪਏ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰਿਆਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਐਤਵਾਰ ਦੇਰ ਰਾਤ ਨੂੰ ਦਿੱਤਾ ਗਿਆ । ਐਤਵਾਰ ਦੀ ਰਾਤ ਨੂੰ ਤਕਰੀਬਨ 12 ਕੁ ਵਜੇ ਮ੍ਰਿਤਕ ਵਿਅਕਤੀ ਦੇ ਪਰਵਾਰਿਕ ਮੈਂਬਰ ਜਦੋਂ ਘਰ ਪਹੁੰਚੇ ਤਾਂ ਉਨ੍ਹਾਂ ਨੇ ਲਹੂ ਦੇ ਨਾਲ ਲਿਬੜੇ ਵਿਅਕਤੀ ਨੂੰ ਦੇਖਿਆ । ਜਦ ਤੱਕ ਇਹ ਵਿਅਕਤੀ ਦਮ ਤੋੜ ਚੁੱਕਿਆ ਸੀ । ਥੱਲ੍ਹੇ ਜਾ ਕੇ ਦੇਖੋ ਵੀਡੀਓ ਰਿਪੋਰਟ
ਇਸ ਵਾਰਦਾਤ ਦੀ ਸੂਚਨਾ ਮਿਲਣ ਤੇ ਥਾਣਾ ਘੰਨੀਆਂ ਦੇ ਬਾਂਗਰ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਬਟਾਲੇ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਪੁਲਿਸ ਵਲੋਂ ਸੀਸੀਟੀਵੀ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਗਿਆ ਹੈ । ਜਿਸ ਵਿੱਚ ਦੋ ਵਿਅਕਤੀ ਦਿਖਾਈ ਦਿੱਤੇ ਹਨ । ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ । ਇਸ ਮ੍ਰਿਤਕ ਵਿਅਕਤੀ ਦੀ ਪਹਿਚਾਣ ਜਗਤਾਰ ਸਿੰਘ ਨਾਮ ਉਮਰ 55 ਸਾਲ ਵਾਸੀ ਦਾਬਾਂਵਾਲ ਕਲਾਂ ਦੇ ਰੂਪ ਵਿੱਚ ਹੋਈ ਹੈ । ਇਸ ਦੇ ਬਾਰੇ ਵਿੱਚ ਮ੍ਰਿਤਕ ਜਗਤਾਰ ਸਿੰਘ ਦੇ ਭਾਣਜੇ ਰਾਜਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਪਿੰਡ ਦਾਬਾਂਵਾਲ ਕਲਾਂ ਵਿੱਚ ਉਸਦੇ ਮਾਮਾ ਜਗਤਾਰ ਸਿੰਘ ਅਤੇ ਉਸ ਦਾ ਪਰਿਵਾਰ ਰਹਿੰਦਾ ਹੈ । ਐਤਵਾਰ ਦੀ ਸ਼ਾਮ ਨੂੰ ਉਨ੍ਹਾਂ ਦਾ ਸਾਰਾ ਪਰਿਵਾਰ ਅੰਮ੍ਰਿਤਸਰ ਵਿੱਚ ਗੁਰਦੁਆਰਾ ਸ੍ਰੀ ਹਰਮੰਦਿਰ ਸਾਹਿਬ ਵਿੱਚ ਮੱਥਾ ਟੇਕਣ ਦੇ ਲਈ ਗਏ ਸਨ ।
ਉਨ੍ਹਾਂ ਦੱਸਿਆ ਕਿ ਉਸ ਦਾ ਮਾਮਾ ਜਗਤਾਰ ਸਿੰਘ ਘਰ ਵਿੱਚ ਇਕੱਲੇ ਸੀ । ਰਾਤ ਨੂੰ ਕਰੀਬ 12 ਵਜੇ ਜਦੋਂ ਪਾਰਵਾਰਿਕ ਮੈਂਬਰ ਘਰੇ ਆਏ ਤਾਂ ਦੇਖਿਆ ਕਿ ਉਸ ਦਾ ਮਾਮਾ ਜਗਤਾਰ ਸਿੰਘ ਲਹੂ ਨਾਲ ਲਿਬੜਿਆ ਸੀ । ਉਨ੍ਹਾਂ ਦੀ ਮੌਤ ਹੋ ਚੁੱਕੀ ਸੀ । ਲੁਟੇਰਿਆਂ ਨੇ ਤੇਜਧਾਰ ਹਥਿਆਰਾਂ ਦੇ ਨਾਲ ਉਸਦੇ ਮਾਮਾ ਦੀ ਹੱਤਿਆ ਕਰ ਦਿੱਤੀ ਸੀ । ਘਰ ਵਿਚੋਂ ਲੁਟੇਰੇ 12 ਤੋਲੇ ਸੋਨੇ ਦੇ ਗਹਿਣੇ ਅਤੇ 10 ਹਜਾਰ ਨਗਦ ਰੁਪਏ ਲੈ ਗਏ ਹਾਂ । ਇਸ ਸੰਬੰਧ ਵਿੱਚ ਪੁਲਿਸ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਘੰਨੀਆਂ ਦੇ ਬਾਗੰਰ ਵਿੱਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਸੀਸੀਟੀਵੀ CCTV ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੋਸ਼ੀਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ । ਪੁਲਿਸ ਇਨ੍ਹਾਂ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਵੇਗੀ ।
ਦੇਖੋ ਵੀਡੀਓ ਰਿਪੋਰਟ