ਸਾਵਧਾਨ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਡੱਬੇ ਵਾਲਾ ਦੁੱਧ ਪਿਆ ਰਹੇ ਹੋ ਤਾਂ ਸੁਚੇਤ ਹੋ ਜਾਓ ਅਤੇ ਇਸ ਖਬਰ ਨੂੰ ਜਰੂਰ ਪੜ੍ਹੋ। ਅਸਲ ਵਿਚ ਪੰਜਾਬ ਦੇ ਜਿਲ੍ਹਾ ਪਟਿਆਲਾ ਵਿੱਚ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਚਿਆਂ ਦੇ ਖ਼ਰਾਬ ਦੁੱਧ ਦੇ ਪਾਊਡਰ ਨੂੰ ਨਵੀਂ ਪੈਕਿੰਗ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਸੀ। ਸਿਹਤ ਵਿਭਾਗ ਅਤੇ ਪੁਲਿਸ ਦੀ ਇਕੱਠੀਆਂ ਟੀਮਾਂ ਨੇ ਛਾਪਾ ਮਾਰ ਕੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ । ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਇਸ ਫੈਕਟਰੀ ਦੇ ਮੈਨੇਜਰ ਅਤੇ ਇੱਥੇ ਕੰਮ ਕਰਨ ਵਾਲੀ ਇੱਕ ਔਰਤ ਤੋਂ ਪੁੱਛਗਿਛ ਕੀਤੀ ਗਈ ਹੈ। ਇਸ ਮਾਮਲੇ ਦੀ ਅੱਗੇ ਹੋਰ ਜਾਂਚ ਕੀਤੀ ਜਾ ਰਹੀ ਹੈ। ਲੱਗਭੱਗ ਇੱਕ ਲੱਖ ਇਹੋ ਜਿਹੇ ਡੱਬੇ ਫੜੇ ਗਏ ਹਨ ਜਿਨ੍ਹਾਂ ਨੂੰ ਇਸਤੇਮਾਲ ਕਰਨ ਦੀ ਤਾਰੀਖ ਖਤਮ ਹੋ ਗਈ ਸੀ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ
ਜਿਲ੍ਹਾ ਪਟਿਆਲੇ ਦੇ ਉਦਯੋਗਕ ਖੇਤਰ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਨੇ ਸੰਯੁਕਤ ਰੂਪ ਦੇ ਨਾਲ ਕਾਰਵਾਈ ਕਰਦੇ ਹੋਇਆਂ ਬੱਚਿਆਂ ਦੇ ਪਾਊਡਰ ਦੁੱਧ ਨਿਪੈਕ ਕਰਨ ਵਾਲੀ ਇੱਕ ਫੈਕਟਰੀ ਵਿੱਚ ਸੋਮਵਾਰ ਨੂੰ ਦੇਰ ਸ਼ਾਮ ਛਾਪਾ ਮਾਰਿਆ। ਵਿਭਾਗ ਦੀਆਂ ਟੀਮਾਂ ਨੇ ਐਕਸਪਾਇਰੀ ਡੇਟ ਦੇ ਕਰੀਬ ਇੱਕ ਲੱਖ ਦੁੱਧ ਦੇ ਡੱਬਿਆਂ ਨੂੰ ਬਰਾਮਦ ਕੀਤਾ ਹੈ। ਇਥੋਂ ਕਾਫ਼ੀ ਮਾਤਰਾ ਵਿੱਚ ਵੱਖੋ ਵੱਖ ਤਰ੍ਹਾਂ ਦੀਆਂ ਦਵਾਈਆਂ ਵੀ ਜਬਤ ਕੀਤੀਆਂ ਗਈਆਂ ਹਨ। ਇਸ ਖਬਰ ਦੇ ਲਿਖੇ ਜਾਣ ਤੱਕ ਅਜੇ ਵਿਭਾਗ ਦੀ ਕਾਰਵਾਈ ਚੱਲ ਰਹੀ ਸੀ।
ਅਸਿਸਟੈਂਟ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦੱਸਿਆ ਹੈ ਕਿ ਕਿਸੇ ਐਨਜੀਓ (ਗੈਰ ਸਰਕਾਰੀ ਸੰਸਥਾ) ਨੇ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਇਸ ਦੇ ਆਧਾਰ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਡਾ. ਸ਼ੈਲੀ ਜੇਟਲੀ ਦੀ ਅਗੁਵਾਈ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲਕੇ ਪਟਿਆਲੇ ਦੇ ਉਦਯੋਗਿਕ ਖੇਤਰ ਵਿੱਚ ਬੱਚਿਆਂ ਦਾ ਦੁੱਧ ਪਾਊਡਰ ਪੈਕ ਕਰਨ ਵਾਲੀ ਇਸ ਫੈਕਟਰੀ ਉੱਤੇ ਛਾਪਾ ਮਾਰਿਆ ਹੈ।
ਇਹ ਛਾਪਾ ਮਾਰਨ ਸਮੇਂ ਟੀਮਾਂ ਉਸ ਵਕਤ ਹੈਰਾਨ ਰਹਿ ਗਈਆਂ ਜਦੋਂ ਮੌਕੇ ਤੋਂ ਐਕਸਪਾਇਰੀ ਡੇਟ ਵਾਲੇ ਮਿਲਕ ਪਾਊਡਰ ਦੇ ਡੱਬਿਆਂ ਨੂੰ ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਗਿਆ। ਇਨ੍ਹਾਂ ਡੱਬਿਆਂ ਨੂੰ ਨਵੀਂ ਪੈਕਿੰਗ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਸੀ ਜਿਹੜਾ ਕਿ ਸਿੱਧੇ ਤੌਰ ਤੇ ਬੱਚਿਆਂ ਦੀ ਜਿੰਦਗੀ ਦੇ ਨਾਲ ਖਿਲਵਾੜ ਸੀ। ਇਥੋਂ ਨਾਲ ਹੀ ਕਾਫ਼ੀ ਮਾਤਰਾ ਵਿੱਚ ਐਕਸਪਾਇਰੀ ਡੇਟ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਪੈਰਾਸੀਟਾਮੋਲ ਤੋਂ ਇਲਾਵਾ ਮਲਟੀ ਵਿਟਾਮਿਨ ਅਤੇ ਹੋਰ ਕਈ ਦਵਾਈਆਂ ਸ਼ਾਮਿਲ ਹਨ।
ਇਨ੍ਹਾਂ ਸਾਰੀਆਂ ਨੂੰ ਵਿਭਾਗ ਨੇ ਕਬਜੇ ਵਿੱਚ ਲੈ ਲਿਆ ਹੈ ਅਤੇ ਮੌਕੇ ਤੋਂ ਪੁਲਿਸ ਨੇ ਫੈਕਟਰੀ ਦੇ ਮੈਨੇਜਰ ਅਤੇ ਉੱਥੇ ਕੰਮ ਕਰਨ ਵਾਲੀ ਇੱਕ ਮਹਿਲਾ ਤੋਂ ਪੁੱਛਗਿੱਛ ਕੀਤੀ ਹੈ। ਇਸ ਫੈਕਟਰੀ ਦਾ ਮੈਨੇਜਰ ਫਿਲਹਾਲ ਫੈਕਟਰੀ ਮਾਲਿਕ ਦੇ ਦਿੱਲੀ ਵਿਚ ਹੋਣ ਦੀ ਗੱਲ ਕਹਿ ਰਿਹਾ ਹੈ। ਡਾ. ਵਿਕਾਸ ਗੋਇਲ ਨੇ ਕਿਹਾ ਕਿ ਦੁੱਧ ਦੇ ਸੈਂਪਲ ਵੀ ਲਈ ਗਏ ਹਨ। ਤਾਂਕਿ ਇਹ ਵੀ ਪਤਾ ਲਾਇਆ ਜਾ ਸਕੇ ਕਿ ਕਿਤੇ ਇਹ ਨਕਲੀ ਤਾਂ ਨਹੀਂ ਹੈ। ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਜਾਂਚ ਤੋਂ ਬਾਅਦ ਫੈਕਟਰੀ ਮਾਲਿਕ ਦੇ ਖਿਲਾਫ ਵੀ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੇਖੋ ਵੀਡੀਓ ਰਿਪੋਰਟ