ਪੰਜਾਬ ਵਿਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਆਏ ਦਿਨ ਲੁਟੇਰੇ ਅਤੇ ਚੋਰਾਂ ਵਲੋਂ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੁਣ ਇਕ ਨਵਾਂ ਮਾਮਲਾ ਜਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਇੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣਿਆਂ ਨੂੰ ਚੁਰਾ ਲਿਆ। ਮਾਮਲਾ ਟੂ ਜੈਡ ਇੰਕਲੇਵ ਬਹਾਦੁਰਪੁਰ ਚੁੰਗੀ ਦਾ ਹੈ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ ਰਿਪੋਰਟ
ਇਸ ਚੋਰੀ ਦੀ ਵਾਰਦਾਤ ਬਾਰੇ ਪੀੜਤ ਘਰ ਦੇ ਮਾਲਿਕ ਕੇਵਲ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ ਪੰਜ ਫਰਵਰੀ ਦਾ ਰੱਖਿਆ ਗਿਆ ਹੈ। ਜਿਸ ਦੇ ਚਲਦਿਆਂ ਉਹ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਹਨ। ਵਿਆਹ ਦੇ ਚਲਦੇ ਉਨ੍ਹਾਂ ਨੇ ਆਪਣੀ ਧੀ ਨੂੰ ਦੇਣ ਦੇ ਲਈ ਗਹਿਣੇ ਬਣਵਾਏ ਸਨ ਜਿਹੜੇ ਉਨ੍ਹਾਂ ਨੇ ਘਰ ਵਿੱਚ ਰੱਖੇ ਹੋਏ ਸਨ। ਇਸ ਤੋਂ ਇਲਾਵਾ ਘਰ ਵਿੱਚ ਨਗਦ ਰੁਪਏ ਵੀ ਪਏ ਸਨ।
ਉਨ੍ਹਾਂ ਦੱਸਿਆ ਕਿ ਅੱਜ ਉਹ ਵਿਆਹ ਦੇ ਕੁੱਝ ਹੋਰ ਸਾਮਾਨ ਦੀ ਖ੍ਰੀਦਦਾਰੀ ਕਰਨ ਦੇ ਲਈ ਪਰਿਵਾਰ ਦੇ ਨਾਲ ਬਾਜ਼ਾਰ ਗਏ ਸਨ ਅਤੇ ਘਰ ਵਿੱਚ ਤਾਲਾ ਲੱਗਿਆ ਹੋਇਆ ਸੀ। ਜਦੋਂ ਉਹ ਬਾਜ਼ਾਰ ਤੋਂ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਤਾਂ ਲੱਗਿਆ ਹੋਇਆ ਸੀ ਅਤੇ ਜਦੋਂ ਉਹ ਘਰ ਦੇ ਵਿੱਚ ਦਾਖਲ ਹੋਏ ਤਾਂ ਅੰਦਰ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਘਰ ਵਿੱਚ ਰੱਖੇ ਗਹਿਣੇ ਅਤੇ ਨਗਦੀ ਗਾਇਬ ਸੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਤੁਰੰਤ ਹੀ ਸਿਟੀ ਪੁਲਿਸ ਨੂੰ ਦਿੱਤੀ। ਕੇਵਲ ਨੇ ਦੱਸਿਆ ਕਿ ਚੋਰ ਘਰ ਵਿਚੋਂ ਛੇ ਲੱਖ ਰੁਪਏ ਦੀ ਨਗਦੀ ਅਤੇ 15 ਲੱਖ ਦੇ ਗਹਿਣੇ ਚੁਰੀ ਕਰਕੇ ਲੈ ਗਏ। ਇੱਥੋਂ ਤੱਕ ਕਿ ਇਨ੍ਹਾਂ ਚੋਰਾਂ ਨੇ ਉਨ੍ਹਾਂ ਦੀ ਧੀ ਦੇ ਵਿਆਹ ਲਈ ਖਰੀਦੇ ਗਏ ਕੱਪੜੇ ਤੱਕ ਵੀ ਨਹੀਂ ਛੱਡੇ।
ਇਸ ਪੂਰੇ ਮਾਮਲੇ ਤੇ ਐਸ ਐਚ ਓ SHO ਅਮਰ ਸੈਣੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਕਰਨ ਤੇ ਅਨੁਮਾਨ ਲੱਗ ਰਿਹਾ ਹੈ ਕਿ ਇਹ ਚੋਰੀ ਕਿਸੇ ਭੇਦੀ ਨੇ ਹੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਦੇਖੋ ਵੀਡੀਓ ਰਿਪੋਰਟ