ਪੰਜਾਬ ਵਿੱਚ ਜਿਲ੍ਹਾ ਲੁਧਿਆਣਾ ਸ਼ਹਿਰ ਦੇ ਪਾਸ਼ ਏਰੀਏ ਬਾਬਾ ਰਣਧੀਰ ਸਿੰਘ BRS ਨਗਰ ਵਿੱਚ ਇੱਕ ਨੇਪਾਲੀ ਨੌਕਰ ਨੇ ਘਰ ਦੇ ਮਾਲਿਕ ਨੂੰ ਬੇਹੋਸ਼ ਕਰਕੇ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਹਨ। ਇਸ ਮਕਾਨ ਮਾਲਿਕ ਨੇ ਨੌਕਰ ਨੂੰ 2 ਮਹੀਨੇ ਪਹਿਲਾਂ ਹੀ ਕੰਮ ਤੇ ਰੱਖਿਆ ਸੀ ਅਤੇ ਉਸਦੀ ਪੁਲਿਸ ਵੇਰਿਫਿਕੇਸ਼ਨ ਵੀ ਨਹੀਂ ਕਰਵਾਈ ਸੀ। ਥਾਣਾ ਸਰਾਭਾ ਨਗਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਉੱਤੇ ਲੱਗੇ ਸੀਸੀਟੀਵੀ CCTV ਕੈਮਰਿਆਂ ਵਿੱਚ ਪੂਰਾ ਘਟਨਾਕ੍ਰਮ ਕੈਦ ਹੋਇਆ ਹੈ। ਇਸ ਦੇ ਆਧਾਰ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰ ਘਰ ਤੋਂ 25 ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋਇਆ ਹੈ। ਪੋਸਟ ਦੇ ਹੇਠਾਂ ਜਾਕੇ ਦੇਖੋ ਵੀਡੀਓ ਰਿਪੋਰਟ
ਦੋ ਮਹੀਨਾ ਪਹਿਲਾਂ ਰੱਖਿਆ ਸੀ ਨੌਕਰੀ
ਲੁਧਿਆਣੇ BRS ਨਗਰ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਨੀਟੂ ਬਜਾਜ਼ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਹੀ ਮਾਨ ਸਿੰਘ ਨਾਮ ਦੇ ਜਵਾਨ ਨੂੰ ਆਪਣੇ ਕੋਲ ਨੌਕਰੀ ਤੇ ਰੱਖਿਆ ਸੀ। ਰਾਤ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਠਿੰਡੇ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ। ਇਸੇ ਦੌਰਾਨ ਉਨ੍ਹਾਂ ਦੇ 2 ਦੋਸਤ ਉਥੇ ਚਲੇ ਗਏ ਅਤੇ ਫਿਰ ਨੌਕਰ ਮਾਨ ਸਿੰਘ ਨੇ ਉਨ੍ਹਾਂ ਨੂੰ ਖਾਣੇ ਦੇ ਵਿੱਚ ਕੋਈ ਨਸ਼ੀਲੀ ਦਵਾਈ ਦੇ ਦਿੱਤੀ। ਜਿਸ ਦੇ ਨਾਲ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਮਾਨ ਸਿੰਘ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਨਾਲ ਲੈ ਕੇ ਪੂਰੇ ਘਰ ਦੇ ਸਾਮਾਨ ਨੂੰ ਚੋਰੀ ਕਰ ਲਿਆ ।
CCTV ਕੈਮਰਿਆਂ ਵਿੱਚ ਕੈਦ ਹੋਇਆ ਘਟਨਾਕ੍ਰਮ
ਚੋਰੀ ਦੀ ਇਸ ਵਾਰਦਾਤ ਦਾ ਪੂਰਾ ਘਟਨਾਕ੍ਰਮ ਕ੍ਰਿਸ਼ਨ ਕੁਮਾਰ ਨੀਟੂ ਬਜਾਜ਼ ਦੇ ਘਰ ਉੱਤੇ ਲੱਗੇ ਸੀਸੀਟੀਵੀ CCTV ਕੈਮਰਿਆਂ ਵਿੱਚ ਕੈਦ ਹੋ ਗਿਆ ਹੈ। ਵਾਰਦਾਤ ਵਾਲੀ ਰਾਤ ਨੂੰ ਤਕਰੀਬਨ ਪੌਣੇ ਇੱਕ ਵਜੇ ਦੋ ਹੋਰ ਵਿਅਕਤੀ ਘਰ ਦੇ ਵਿੱਚ ਦਾਖਲ ਹੋਏ ਸਨ ਅਤੇ ਉਹ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਥੋਂ ਚਲੇ ਗਏ। ਪੁਲਿਸ ਥਾਣਾ ਸਰਾਭਾ ਨਗਰ ਦੇ ਇੰਨਚਾਰਜ ਨੇ ਦੱਸਿਆ ਹੈ ਕਿ ਹੁਣ ਘਰ ਦੀਆਂ ਔਰਤਾਂ ਬਠਿੰਡੇ ਤੋਂ ਆਉਣ ਦੇ ਬਾਅਦ ਕੀ ਕੁਝ ਚੋਰੀ ਹੋਇਆ ਠੀਕ ਰਕਮ ਸਬੰਧੀ ਪਤਾ ਲੱਗ ਸਕੇਗਾ।
ਦੇਖੋ ਵੀਡੀਓ ਰਿਪੋਰਟ