ਦੁਨੀਆਂ ਦੇ ਸਭ ਤੋਂ ਬੁਜੁਰਗ ਇਨਸਾਨ ਨੇ, ਦੁਨੀਆਂ ਨੂੰ, ਆਖ ਦਿੱਤਾ ਅਲਵਿਦਾ, ਗਿਨੀਜ ਬੁੱਕ ਦੇ ਵਿੱਚ ਦਰਜ ਸੀ ਨਾਮ

Punjab

ਦੁਨੀਆਂ ਦੇ ਸਭ ਤੋਂ ਜਿਆਦਾ ਬੁਜੁਰਗ ਵਿਅਕਤੀ ਸਪੇਨ ਦੇ ਸੈਟਰਨੀਨੋ ਡੇ ਲਾ ਫੂਇੰਨਟੇ Saturnino de la Fuente ਨੇ ਦੁਨੀਆਂ ਨੂੰ ਆਖ ਦਿੱਤਾ ਅਲਵਿਦਾ। ਉਨ੍ਹਾਂ ਦੀ ਉਮਰ ਇਸ ਸਮੇਂ 112 ਸਾਲ ਦੀ ਸੀ।

ਇਹ ਖ਼ਬਰ ਸਪੇਨ ਤੋਂ ਹੈ। ਦੁਨੀਆਂ ਦੇ ਸਭ ਤੋਂ ਬੁਜੁਰਗ ਵਿਅਕਤੀ ਸਪੇਨ ਦੇ ਰਹਿਣ ਵਾਲੇ ਸੈਟਰਨੀਨੋ ਡੇ ਲਾ ਫੂਇੰਨਟੇ Saturnino  de la Fuente ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਵਕਤ ਉਨ੍ਹਾਂ ਦੀ ਉਮਰ 112 ਸਾਲ ਦੀ ਸੀ। ਸੈਟਰਨੀਨੋ ਡੇ ਲਾ ਫੂਇੰਨਟੇ Saturnino de la Fuente ਵਲੋਂ ਆਪਣੇ 113ਵੇਂ ਜਨਮ-ਦਿਨ ਦੇ ਸਿਰਫ਼ 24 ਦਿਨ ਪਹਿਲਾਂ ਹੀ ਆਖਰੀ ਸਾਹ ਲਿਆ ਗਿਆ ।

ਤੁਹਾਨੂੰ ਦੱਸ ਦੇਈਏ ਕਿ ਸੈਟਰਨੀਨੋ ਨੇ ਆਪਣੀ ਉਮਰ 112 ਸਾਲ 211 ਦਿਨ ਦੇ ਹੋਣ ਤੋਂ ਬਾਅਦ ਸਤੰਬਰ 2021 ਵਿੱਚ ਹੀ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸਭ ਤੋਂ ਜਿਆਦਾ ਉਮਰ ਵਾਲੇ ਵਿਅਕਤੀ ਹੋਣ ਦੇ ਤੌਰ ਤੇ ਆਪਣੇ ਨਾਮ ਨੂੰ ਦਰਜ ਕਰਾਇਆ ਸੀ। ਸੈਟਰਨੀਨੋ ਦੇ ਸਰੀਰ ਛੱਡਣ ਦੀ ਪੁਸ਼ਟੀ ਗਿਨੀਜ਼ ਵਰਲਡ ਰਿਕਾਰਡ ਦੇ ਵਲੋਂ ਹੀ ਕੀਤੀ ਗਈ ਹੈ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੰਦਿਆਂ ਹੋਇਆਂ ਵੈਬਸਾਈਟ ਦੇ ਉੱਤੇ ਗਿਨੀਜ ਬੁੱਕ ਵਲੋਂ ਲਿਖਿਆ ਗਿਆ ਹੈ ਕਿ ਸੈਟਰਨੀਨੋ ਦੀ ਮੌਤ ਦੀ ਖਬਰ ਸੁਣ ਕੇ ਸਾਨੂੰ ਜਿਆਦਾ ਦੁੱਖ ਹੋਇਆ ਹੈ। ਉਨ੍ਹਾਂ ਦਾ ਆਪਣੀ ਉਮਰ ਦੇ 112 ਸਾਲ 341 ਦਿਨ ਤੋਂ ਬਾਅਦ ਸੁਰਗਵਾਸ (ਨਿਧਨ) ਹੋ ਗਿਆ।

ਉਨ੍ਹਾਂ ਦਾ ਜਨਮ 11 ਫਰਵਰੀ 1909 ਦੇ ਵਿੱਚ ਹੋਇਆ ਸੀ

ਸੈਟਰਨੀਨੋ ਨੂੰ ਐਲ ਪੇਪੀਨੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਦਾ ਜਨਮ 11 ਫਰਵਰੀ 1909 ਨੂੰ ਪੋਂਟੇ ਕਾਸਤਰੋ ਦੇ ਕੋਲ ਹੋਇਆ ਸੀ। ਸਾਲ 1933 ਵਿੱਚ ਸੈਟਰਨੀਨੋ ਨੇ ਏੰਟੋਨੀਨਾ ਬੈਰਓ ਗੁਟੀਰੇਜ ਨਾਲ ਆਪਣਾ ਵਿਆਹ ਕਰਵਾਇਆ ਸੀ। ਉਨ੍ਹਾਂ ਦੀਆਂ ਸੱਤ ਬੇਟੀਆਂ ਅਤੇ ਇੱਕ ਪੁੱਤਰ ਵੀ ਸੀ। ਉਨ੍ਹਾਂ ਦੇ ਕੁਲ 22 ਪੋਤੇ ਪੋਤੀਆਂ ਹਨ। ਉਨ੍ਹਾਂ ਦੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸੈਟਰਨੀਨੋ ਆਪਣਾ ਜਨਮ ਦਿਨ ਅੱਠ ਫਰਵਰੀ ਨੂੰ ਮਨਾਉਂਦੇ ਸਨ। ਉਨ੍ਹਾਂ ਨੇ ਆਪਣੀ ਲੰਮੀ ਉਮਰ ਦੇ ਬਾਰੇ ਵਿੱਚ ਦੱਸਿਆ ਸੀ ਕਿ ਉਹ ਇੱਕ ਸ਼ਾਂਤ ਜੀਵਨ ਜਿਉਂਦੇ ਹਨ। ਚਾਰ ਫੁੱਟ 92 ਇੰਚ ਲੰਬੇ ਸੈਟਰਨਿਨੋ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ ਅਤੇ ਉਹ ਫੁਟਬਾਲ ਖੇਡ ਦੇ ਪ੍ਰੇਮੀ ਵੀ ਸਨ।

Leave a Reply

Your email address will not be published. Required fields are marked *