ਕਾਲਾ ਹੀਰਾ, ਜਿਹੜਾ ਕਿ ਦੂਜੀ ਦੁਨੀਆਂ ਤੋਂ ਆਇਆ ਹੈ, ਇਸ ਅਨੋਖੇ ਹੀਰੇ ਦੀ ਕੀਮਤ ਜਾਣਕੇ ਫੜ ਲਵੋੰਗੇ ਸਿਰ

Punjab

ਸੋਨਾ ਚਾਂਦੀ ਹੀਰੇ ਅਤੇ ਮੋਤੀਆਂ ਦੇ ਗਹਿਣੇ ਪਹਿਨਣ ਦੀ ਚਾਹਤ ਸਭ ਨੂੰ ਹੁੰਦੀ ਹੈ। ਜੋ ਲੋਕ ਇਨ੍ਹਾਂ ਨੂੰ ਖ੍ਰੀਦ ਸਕਦੇ ਹਨ ਉਹ ਖ਼ਰੀਦਦੇ ਵੀ ਹਨ। ਦੁਨੀਆਂ ਭਰ ਦੇ ਵਿੱਚ ਇੱਕ ਤੋਂ ਵਧ ਕੇ ਇੱਕ ਮਹਿੰਗੇ ਰਤਨ ਨਗੀਨੇ ਤੁਸੀਂ ਦੇਖੇ ਅਤੇ ਸੁਣੇ ਹੋਣਗੇ। ਪ੍ਰੰਤੂ ਹਾਲ ਹੀ ਵਿੱਚ ਇੱਕ ਅਜਿਹੇ ਰਤਨ ਦੀ ਨੁਮਾਇਸ਼ ਲੋਕਾਂ ਦੇ ਲਈ ਲਾਈ ਗਈ ਜਿਸ ਨੂੰ ਹੁਣ ਤੱਕ ਦਾ ਸਭ ਤੋਂ ਜਿਆਦਾ ਮਹਿੰਗਾ ਰਤਨ ਕਿਹਾ ਜਾ ਰਿਹਾ ਹੈ। ਜੀ ਹਾਂ ਬਿਲਕੁਲ ਸੱਚ !

ਦੁਬੱਈ ਦੇ ਵਿੱਚ ਦੁਨੀਆਂ ਦਾ ਸਭ ਤੋਂ ਮਹਿੰਗਾ ਕਟ ਹੀਰਾ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ। ਇਸ ਹੀਰੇ ਨੂੰ ਪਿਛਲੇ ਵੀਹ ਸਾਲਾਂ ਤੋਂ ਕਦੇ ਵੀ ਸਰਵਜਨਕ ਰੂਪ ਦੇ ਨਾਲ ਲੋਕਾਂ ਦੇ ਸਾਹਮਣੇ ਨਹੀਂ ਲਿਆਂਦਾ ਗਿਆ ਅਤੇ ਨਾ ਹੀ ਇਸ ਨੂੰ ਕਦੇ ਵੇਚਿਆ ਗਿਆ। ਇਹ ਹੀਰਾ ਕਾਫ਼ੀ ਲੰਬੇ ਸਮੇਂ ਤੋਂ ਸੁਰੱਖਿਅਤ ਰੱਖਿਆ ਹੋਇਆ ਸੀ। ਇਹੀ ਕਾਰਨ ਹੈ ਕਿ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਨੇ ਵੀ ਇਸ ਹੀਰੇ ਨੂੰ ਦੁਨੀਆਂ ਦਾ ਸਭ ਤੋਂ ਵੱਡੇ ਕਟ ਹੀਰੇ ਦਾ ਦਰਜਾ ਦਿੱਤਾ ਹੈ। ਇੱਕ ਵਾਰ ਫਿਰ ਇਹ ਹੀਰਾ ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਅਸੀਂ ਜਾਣਦੇ ਹਾਂ ਕਿ ਇਸ ਹੀਰੇ ਦੀ ਕੀਮਤ ਕਿਨੀ ਹੈ ਅਤੇ ਇਸ ਨੂੰ ਕਦੋਂ ਨਿਲਾਮ ਕੀਤਾ ਜਾਵੇਗਾ।

ਇਸ ਅਨੋਖੇ ਕਾਲੇ ਕਾਰਬਾਨਾਡੋ ਹੀਰੇ ਦਾ ਨਾਮ The Enigma ਰੱਖਿਆ ਗਿਆ ਹੈ। ਇਸ ਸ਼ਬਦ ਦਾ ਹਿੰਦੀ ਵਿੱਚ ਮਤਲਬ ਪਹੇਲੀ ਹੁੰਦਾ ਹੈ। ਹੁਣ ਇਹ ਹੀਰਾ ਦੁਬੱਈ ਦੀ ਜਵੇਲਰੀ ਕੰਪਨੀ ਸੋਥਬੀ ਦੇ ਕੋਲ ਹੈ ਅਤੇ ਹੁਣ ਛੇਤੀ ਹੀ ਇਸ ਦੀ ਨੀਲਾਮੀ ਕੀਤੀ ਜਾਵੇਗੀ। ਸੋਥਬੀ ਦੇ ਆਕਸ਼ਨ ਹਾਉਸ ਜਵੇਲਰੀ ਐਕਸਪਰਟ ਦੇ ਅਨੁਸਾਰ ਇਸ ਹੀਰੇ ਨੂੰ ਉਦੋਂ ਬਣਾਇਆ ਗਿਆ ਸੀ ਜਦੋਂ ਇੱਕ ਉਲਕਾ ਪਿੰਡ ਜਾਂ ਛੋਟਾ ਤਾਰਾ 2600 ਸਾਲ ਪਹਿਲਾਂ ਧਰਤੀ ਨਾਲ ਟਕਰਾਇਆ ਸੀ। ਇਸ ਕਾਲੇ ਹੀਰੇ ਦੀ ਕੀਮਤ ਲੱਗਭੱਗ ਪੰਜ ਮਿਲਿਅਨ ਡਾਲਰ ਤੱਕ ਹੋ ਸਕਦੀ ਹੈ। ਯਾਨੀ ਕਿ ਭਾਰਤੀ ਕਰੰਸੀ ਦੇ ਵਿਚ 50 ਕਰੋਡ਼ ਰੁਪਏ। ਇਸ ਤਰ੍ਹਾਂ ਦੇ ਕਾਲੇ ਹੀਰੇ ਸਿਰਫ ਬ੍ਰਾਜੀਲ ਅਤੇ ਮੱਧ ਅਫਰੀਕਾ ਵਿੱਚ ਹੀ ਮਿਲਦੇ ਹਨ। ਇਸ ਹੀਰੇ ਵਿੱਚ ਕਾਰਬਨ ਆਈਸੋਟੋਪਸ ਅਤੇ ਹਾਰਡ ਹਾਈਡਰੋਜਨ ਪਾਈ ਜਾਂਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਕਟ ਹੀਰਾ ਸਭ ਤੋਂ ਠੋਸ ਪਦਾਰਥਾਂ ਵਿੱਚੋਂ ਇੱਕ ਹੈ। ਇਸ 555. 55 ਕੈਰੇਟ ਦੇ ਹੀਰੇ ਉੱਤੇ ਪਿਛਲੇ 20 ਸਾਲਾਂ ਤੋਂ ਕਿਸੇ ਨੇ ਵੀ ਦਾਅਵਾ ਪੇਸ਼ ਨਹੀਂ ਕੀਤਾ ਹੈ। ਸੋਥਬੀ ਦੀ ਜਵੇਲਰੀ ਸਪੈਸ਼ਲਿਸਟ ਸੋਫੀ ਸਟੀਵੇਨਸ ਦੇ ਅਨੁਸਾਰ ਇਸ ਹੀਰੇ ਦਾ ਸਰੂਪ ਖਮਸਾ ਵਰਗਾ ਹੈ।

ਪੱਛਮ ਏਸ਼ੀਆਈ ਦੇਸ਼ਾਂ ਵਿੱਚ ਹਥੇਲੀ ਵਰਗੇ ਸਰੂਪ ਨੂੰ ਖਮਸਾ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਤਾਕਤ ਹੁੰਦਾ ਹੈ। ਇਸ ਅਨੋਖੇ ਹੀਰੇ ਨੂੰ ਦੁਬਈ ਵਿੱਚ ਨੁਮਾਇਸ਼ ਤੋਂ ਬਾਅਦ ਲਾਸ ਏਂਜਲਸ ਅਤੇ ਲੰਦਨ ਵਿੱਚ ਲੋਕਾਂ ਲਈ ਦਖਾਇਆ ਜਾਵੇਗਾ। ਇਸ ਹੀਰੇ ਦੀ ਨੀਲਾਮੀ ਤਿੰਨ ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਜਿਹੜੀ ਕਿ ਸੱਤ ਦਿਨਾਂ ਤੱਕ ਚੱਲੇਗੀ।

ਨੀਲਾਮੀ ਵਿੱਚ ਇਸ ਹੀਰੇ ਨੂੰ ਖ੍ਰੀਦਣ ਵਾਲੇ ਕਰਿਪਟੋਕਰੰਸੀ ਵਿੱਚ ਵੀ ਭੁਗਤਾਨ ਕਰ ਸਕਦੇ ਹਨ। ਨੀਲਾਮੀ ਕਰਨ ਵਾਲੀ ਕੰਪਨੀ ਸੋਥਬੀ ਨੇ ਦੱਸਿਆ ਹੈ ਕਿ ਅਸੀਂ ਇਸ ਤੋਂ ਪਹਿਲਾਂ ਦੂਜੇ ਵੀ ਰਤਨਾਂ ਨੂੰ ਕਰਿਪਟੋਕਰੰਸੀ ਵਿੱਚ ਨਿਲਾਮ ਕੀਤਾ ਹੈ। ਪਿਛਲੇ ਸਾਲ ਹਾਂਗਕਾਂਗ ਵਿੱਚ Key10138 ਹੀਰਾ 12 . 3 ਮਿਲਿਅਨ ਡਾਲਰ ਵਿੱਚ ਵਿਕਿਆ ਸੀ ਜਿਸ ਦਾ ਭੁਗਤਾਨ ਕਰਿਪਟੋਕਰੰਸੀ ਵਿੱਚ ਹੀ ਕੀਤਾ ਗਿਆ ਸੀ।

Leave a Reply

Your email address will not be published. Required fields are marked *