ਥਾਣਾ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਦੋਨਾ ਮੱਤੜ ਉਰਫ ਗਜਨੀਵਾਲਾ ਵਿੱਚ ਸੋਮਵਾਰ ਨੂੰ ਦੋ ਪਰਵਾਰਾਂ ਦੇ ਝਗੜੇ ਵਿੱਚ ਇੱਕ ਬੁਜੁਰਗ ਮਹਿਲਾ ਦੀ ਮੌਤ ਹੋ ਗਈ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ ਰਿਪੋਰਟ
ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਚ ਥਾਣਾ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਦੋਨਾ ਮੱਤੜ ਉਰਫ ਗਜਨੀਵਾਲਾ ਵਿੱਚ ਸੋਮਵਾਰ ਨੂੰ ਦੋ ਪਰਿਵਾਰਾਂ ਦੇ ਝਗੜਾ ਹੋ ਗਿਆ ਇਸ ਝਗੜੇ ਵਿੱਚ ਇੱਕ ਬੁਜੁਰਗ ਮਹਿਲਾ ਦੀ ਮੌਤ ਹੋ ਗਈ। ਪੁਲਿਸ ਵਲੋਂ ਬੁਜੁਰਗ ਮਹਿਲਾ ਦੀ ਮੌਤ ਤੋਂ ਬਾਅਦ ਪੰਜ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਬਾਰੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਿਮਰਨ ਕੌਰ ਪਤਨੀ ਸੰਜੋਗ ਕੁਮਾਰ ਵਾਸੀ ਪਿੰਡ ਦੋਨਾ ਮੱਤੜ ਉਰਫ ਗਜਨੀਵਾਲਾ ਨੇ ਦੱਸਿਆ ਹੈ ਕਿ ਉਹ ਆਪਣੀ ਸੱਸ ਜੋਗਿੰਦਰੋ ਉਮਰ 65 ਸਾਲ ਦੇ ਨਾਲ ਸੋਮਵਾਰ ਨੂੰ ਕੂੜਾ ਸੁੱਟਣ ਦੇ ਲਈ ਜਾ ਰਹੀ ਸੀ ਤਾਂ ਖੱਡੇ ਦੇ ਕੋਲ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਵਿੱਚੋਂ ਓਮ ਪ੍ਰਕਾਸ਼ ਨੇ ਬਿਜਲੀ ਦੀ ਤਾਰ ਲਾਈ ਹੋਈ ਸੀ। ਜੋ ਕਾਫ਼ੀ ਨੀਵੀਂ ਸੀ ਜਦੋਂ ਉਸ ਦੀ ਸੱਸ ਜੋਗਿੰਦਰੋ ਕੂੜਾ ਸੁੱਟਣ ਦੇ ਲਈ ਖੱਡੇ ਦੇ ਵੱਲ ਜਾਣ ਲੱਗੀ ਤਾਂ ਬਿਜਲੀ ਦੀ ਤਾਰ ਕੂੜੇ ਦੇ ਬੱਠਲ ਵਿੱਚ ਫਸ ਗਈ ਅਤੇ ਓਮ ਪ੍ਰਕਾਸ਼ ਦੇ ਘਰ ਦੀ ਬਿਜਲੀ ਬੰਦ ਹੋ ਗਈ।
ਇਸ ਤੋਂ ਬਾਅਦ ਆਰੋਪੀ ਓਮ ਪ੍ਰਕਾਸ਼ ਬਿਸ਼ੰਬਰ ਸਿੰਘ ਪਰਮਜੀਤ ਸਿੰਘ ਬਿੱਟੂ ਵੀਰਪਾਲ ਕੌਰ ਅਤੇ ਕਰਮਜੀਤ ਕੌਰ ਵਾਸੀ ਦੋਨਾ ਮੱਤੜ ਉਰਫ ਗਜਨੀਵਾਲਾ ਵਲੋਂ ਉਨ੍ਹਾਂ ਨੂੰ ਗਾਲ੍ਹੀ ਗਲੌਚ ਸ਼ੁਰੂ ਕਰ ਦਿੱਤਾ ਅਤੇ ਆਉਂਦੇ ਹੀ ਜੋਗਿੰਦਰੋ ਦੀ ਡਾਂਗਾਂ ਮਾਰ ਕੇ ਕੁੱਟਮਾਰ ਕੀਤੀ ਗਈ। ਇਸ ਦੌਰਾਨ ਜੋਗਿੰਦਰੋ ਬੀਬੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਆਰੋਪੀਆਂ ਉੱਤੇ ਮਾਮਲਾ ਦਰਜ ਕਰ ਲਿਆ ਹੈ।
ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਝਗੜਾ
ਅੱਗੇ ਸਿਮਰਨ ਕੌਰ ਨੇ ਦੱਸਿਆ ਹੈ ਕਿ ਜਿਸ ਜਗ੍ਹਾ ਉੱਤੇ ਉਨ੍ਹਾਂ ਦਾ ਪਰਿਵਾਰ ਕੂੜਾ ਸੁੱਟਦਾ ਸੀ। ਉਸ ਜਗ੍ਹਾ ਉੱਤੇ ਆਰੋਪੀ ਕਬਜਾ ਕਰਨਾ ਚਾਹੁੰਦੇ ਹਨ। ਜਿਨ੍ਹਾਂ ਦੇ ਵੱਲੋਂ ਬਿਜਲੀ ਬੰਦ ਹੋਣ ਤੇ ਬਹਾਨਾ ਬਣਾ ਕੇ ਉਸ ਦੀ ਸੱਸ ਜੋਗਿੰਦਰੋ ਨਾਲ ਕੁੱਟਮਾਰ ਕੀਤੀ ਗਈ ਹੈ।
ਦੇਖੋ ਵੀਡੀਓ ਰਿਪੋਰਟ