ਪੰਜਾਬ ਰਾਜ ਦੇ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਇੱਕ ਦਿਲ ਦਿਹਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਇੱਥੇ ਪਤੰਗ ਲੁੱਟਦੇ ਸਮੇਂ ਇੱਕ ਬੱਚਾ ਟ੍ਰਾਂਸਫਾਰਮਰ ਦੀ ਲਪੇਟ ਵਿੱਚ ਆ ਗਿਆ ਅਤੇ ਜਿੰਦਾ ਜਲ ਗਿਆ। ਘਟਨਾ ਵਾਲੀ ਥਾਂ ਉੱਤੇ ਖੜ੍ਹੇ ਲੋਕ ਚਾਹੁੰਦੇ ਹੋਏ ਵੀ ਉਸ ਨੂੰ ਬਚਾ ਨਹੀਂ ਸਕੇ। ਪੋਸਟ ਦੇ ਥੱਲੇ ਜਾ ਕੇ ਦੇਖੋ ਵੀਡੀਓ ਰਿਪੋਰਟ
ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਗੁਰੂ ਨਾਨਕਪੁਰਾ ਵਿੱਚ ਬੁੱਧਵਾਰ ਨੂੰ ਪਤੰਗ ਲੁੱਟਦੇ ਸਮੇਂ ਜ਼ਮੀਨ ਉੱਤੇ ਰੱਖੇ 100 ਕਿਲੋਵਾਟ ਦੇ ਟਰਾਂਸਫਾਰਮਰ ਦੀਆਂ ਖੁੱਲ੍ਹੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਕਰਕੇ 14 ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਹਾਈ ਵੋਲਟੇਜ ਤਾਰ ਦੇ ਸੰਪਰਕ ਵਿੱਚ ਆਉਂਦੇ ਹੀ ਟ੍ਰਾਂਸਫਾਰਮਰ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਸਰੀਰ ਨੂੰ ਅੱਗ ਲੱਗ ਗਈ। ਇਸ ਘਟਨਾ ਦੇ ਮੌਕੇ ਇੱਕਠੇ ਹੋਏ ਲੋਕ ਵੀ ਉਸ ਨੂੰ ਬਚਾ ਨਹੀਂ ਸਕੇ।
ਇਸਲਾਮਾਬਾਦ ਥਾਣਾ ਖੇਤਰ ਗੁਰੂ ਨਾਨਕਪੁਰਾ ਦੇ ਆਦਰਸ਼ ਨਗਰ ਇਲਾਕੇ ਦੇ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਨ੍ਹਾਂ ਦਾ ਇਕਲੌਤਾ ਪੁੱਤਰ ਸ਼ਰਣਜੀਤ ਸਿੰਘ ਵਿਵੇਕ ਆਸ਼ਰਮ ਮਾਡਲ ਸਕੂਲ ਵਿੱਚ 8ਵੀੰ ਜਮਾਤ ਵਿੱਚ ਪੜ੍ਹਦਾ ਸੀ। ਉਨ੍ਹਾਂ ਨੂੰ ਕਿਸੇ ਬੱਚੇ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਕਰੰਟ ਲੱਗ ਗਿਆ ਹੈ। ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਦੇਖਿਆ ਸ਼ਰਣਜੀਤ ਟ੍ਰਾਂਸਫਾਰਮਰ ਦੀ ਤਾਰ ਨਾਲ ਚੁੰਬੜਿਆ ਹੋਇਆ ਸੀ ਅਤੇ ਉਸ ਦਾ ਸਰੀਰ ਅੱਗ ਦੀਆਂ ਲਾਟਾਂ ਵਿੱਚ ਘਿਰਿਆ ਹੋਇਆ ਸੀ।
ਉਥੇ ਦੇਖਣ ਵਾਲੇ ਲੋਕਾਂ ਨੇ ਦੱਸਿਆ ਹੈ ਕਿ ਕੱਟਣ ਤੋਂ ਬਾਅਦ ਇੱਕ ਪਤੰਗ ਅਸਮਾਨ ਤੋਂ ਹੇਠਾਂ ਦੇ ਵੱਲ ਡਿੱਗ ਰਿਹਾ ਸੀ। ਸ਼ਰਣਜੀਤ ਪਤੰਗ ਨੂੰ ਲੁੱਟਣ ਲਈ ਭੱਜਿਆ ਅਤੇ ਜ਼ਮੀਨ ਉਪਰ ਰੱਖੇ ਹੋਏ ਟ੍ਰਾਂਸਫਾਰਮਰ ਦੇ ਖੁੱਲੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਤਾਰ ਦੀ ਲਪੇਟ ਵਿੱਚ ਆਉਂਦੇ ਹੀ ਸ਼ਰਣਜੀਤ ਦੇ ਸਰੀਰ ਨੂੰ ਅੱਗ ਲੱਗ ਗਈ। ਲੋਕਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ।
ਪੀ ਐਸ ਪੀ ਸੀ ਐਲ PSPCL ਦੇ ਅਧਿਕਾਰੀ ਪਹੁੰਚੇ ਅਤੇ ਬੱਚੇ ਨੂੰ ਜਲਦਾ ਦੇਖ ਕੇ ਉਸ ਥਾਂ ਤੋਂ ਭੱਜ ਨਿਕਲੇ। ਕੋਟ ਖਾਲਸਾ ਪੁਲਿਸ ਚੌਕੀ ਇੰਚਾਰਜ ਮਨਜੀਤ ਸਿੰਘ ਦਿਓਲ ਨੇ ਦੱਸਿਆ ਕਿ ਸ਼ਰਣਜੀਤ ਦੇ ਪਿਤਾ ਰਛਪਾਲ ਸਿੰਘ ਦੇ ਬਿਆਨ ਤੇ ਫਿਲਹਾਲ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਉਥੇ ਹੀ ਇਸਲਾਮਾਬਾਦ ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਲਾਪ੍ਰਵਾਹੀ ਸਾਹਮਣੇ ਆਉਣ ਤੇ ਸਬੰਧਤ ਵਿਭਾਗ ਦੇ ਖਿਲਾਫ FIR ਦਰਜ ਕੀਤੀ ਜਾਵੇਗੀ।
ਦੇਖੋ ਵੀਡੀਓ ਰਿਪੋਰਟ