ਪੁਲਿਸ ਨੂੰ ਮਿਲੀ ਸਫਲਤਾ, ਨੂੰਹ ਹੀ ਨਿਕਲੀ ਸੱਸ ਦੀ ਕਾਤਲ, ਕਤਲ ਪਿੱਛੋਂ ਝੂਠੀ ਰਚੀ ਸੀ ਘਰ ਵਿਚ ਲੁੱਟ ਹੋਣ ਦੀ ਕਹਾਣੀ

Punjab

ਬੁਜੁਰਗ ਮਹਿਲਾ ਅਤੇ ਉਸਦੀ ਬਹੂ ਵਿੱਚ ਅਕਸਰ ਛੋਟੀ ਮੋਟੀ ਘਰੇਲੂ ਗੱਲ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਸੀ। ਬੁਜੁਰਗ ਮਹਿਲਾ ਸੁਰਜੀਤ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਪੁੱਤਰ ਰਾਜਿੰਦਰ ਸਿੰਘ ਪਤੀ ਦੀ ਜਗ੍ਹਾ ਪੀਆਰਟੀਸੀ ਦੇ ਚੰਡੀਗੜ ਡੀਪੂ ਵਿੱਚ ਬਤੋਰ ਡਰਾਇਵਰ ਤੈਨਾਤ ਹੈ। ਪੋਸਟ ਦੇੇ ਥੱਲ੍ਹੇ ਜਾ ਕੇ ਦੇਖੋ ਵੀਡੀਓ ਰਿਪੋਰਟ

ਪੰਜਾਬ ਦੇ ਜਿਲ੍ਹਾ ਪਟਿਆਲੇ ਦੇ ਤਫੱਜਲਪੁਰ ਏਰੀਏ ਦੀ ਗਲੀ ਨੰਬਰ ਪੰਜ ਵਿੱਚ ਬੀਤੀ 17 ਜਨਵਰੀ ਨੂੰ ਇਕ 70 ਸਾਲ ਦੀ ਬੁਜੁਰਗ ਮਾਤਾ ਸੁਰਜੀਤ ਕੌਰ ਦੇ ਕਤਲ ਵਾਲੇ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਦੇ ਅਨੁਸਾਰ ਬੁਜੁਰਗ ਮਹਿਲਾ ਦੀ ਹੱਤਿਆ ਉਸਦੀ ਨੂੰਹ ਨਿਰਮਲ ਕੌਰ ਨੇ ਕੀਤੀ ਸੀ। ਦੋਸ਼ੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਬੁਜੁਰਗ ਸੱਸ ਦੇ ਸਿਰ ਵਿੱਚ ਕੱਪੜੇ ਧੋਣ ਲਈ ਵਰਤੀ ਜਾਣ ਵਾਲੀ ਲੱਕੜ ਦੀ ਥਾਪੀ ਨਾਲ ਵਾਰ ਕੀਤਾ ਸੀ। ਦੋਸ਼ੀ ਬਹੂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੀ ਗਈ ਖੂਨ ਨਾਲ ਰੰਗੀ ਥਾਪੀ ਨੂੰ ਘਰ ਤੋਂ ਬਰਾਮਦ ਕਰ ਲਿਆ ਹੈ।

ਡੀਐਸਪੀ DSP ਸਿਟੀ ਟੂ ਮੋਹਿਤ ਅੱਗਰਵਾਲ ਨੇ ਦੱਸਿਆ ਹੈ ਕਿ ਸ਼ੁਰੂ ਤੋਂ ਹੀ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਨੂੰਹ ਉੱਤੇ ਸ਼ੱਕ ਸੀ। ਜਿਸ ਦੇ ਆਧਾਰ ਤੇ ਹੀ ਪੁਲਿਸ ਜਾਂਚ ਪੜਤਾਲ ਵਿੱਚ ਲੱਗੀ ਸੀ। ਇਸ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਬੁਜੁਰਗ ਮਹਿਲਾ ਅਤੇ ਉਸਦੀ ਬਹੂ ਵਿੱਚ ਅਕਸਰ ਨਿੱਕੀ-ਨਿੱਕੀ ਘਰੇਲੂ ਗੱਲ ਨੂੰ ਲੈ ਕੇ ਲੜਾਈ ਰਹਿੰਦੀ ਸੀ। ਬੁਜੁਰਗ ਮਹਿਲਾ ਸੁਰਜੀਤ ਕੌਰ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਪੁੱਤਰ ਰਾਜਿੰਦਰ ਸਿੰਘ ਪਤੀ ਦੀ ਜਗ੍ਹਾ ਤੇ ਪੀਆਰਟੀਸੀ PRTC ਦੇ ਚੰਡੀਗੜ ਡੀਪੂ ਵਿੱਚ ਬਤੋਰ ਡਰਾਇਵਰ ਤੈਨਾਤ ਹੈ।

ਬੀਤੀ 17 ਜਨਵਰੀ ਨੂੰ ਹੋਈ ਸੀ ਵਾਰਦਾਤ

ਇਸ ਵਾਰਦਾਤ ਵਾਲੇ ਦਿਨ 17 ਜਨਵਰੀ 2022 ਨੂੰ ਪੁੱਤਰ ਡਿਊਟੀ ਤੇ ਗਿਆ ਹੋਇਆ ਸੀ। ਉਨ੍ਹਾਂ ਦਾ ਪੋਤਾ ਵੀ ਕਿਸੇ ਕੰਮ ਲਈ ਬਾਹਰ ਗਿਆ ਸੀ। ਇਸ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਦੇ ਵਿਚਕਾਰ ਬੁਜੁਰਗ ਮਹਿਲਾ ਦਾ ਕਤਲ ਹੋ ਗਿਆ ਸੀ। ਇਸ ਵਾਰਦਾਤ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬੁਜੁਰਗ ਮਹਿਲਾ ਦੇ ਘਰ ਦੀ ਪਹਿਲੀ ਮੰਜਿਲ ਉਪਰ ਕਿਰਾਏ ਉੱਤੇ ਰਹਿ ਰਹੇ ਵਿਅਕਤੀ ਸਤਪਾਲ ਸਿੰਘ ਦੀ ਪਤਨੀ ਕਿਸੇ ਕੰਮ ਲਈ ਹੇਠਾਂ ਆਈ। ਇਸ ਦੌਰਾਨ ਉਸ ਨੇ ਬੁਜੁਰਗ ਮਹਿਲਾ ਨੂੰ ਖੂਨ ਨਾਲ ਲਿਬੜੀ ਜ਼ਮੀਨ ਉੱਤੇ ਪਈ ਨੂੰ ਦੇਖਿਆ।

ਸੂਚਨਾ ਮਿਲਣ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਨੂੰਹ ਨਿਰਮਲ ਕੌਰ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਹੋਈ ਸੀ। ਮੌਕੇ ਉੱਤੇ ਘਰ ਦੀਆਂ ਅਲਮਾਰੀਆਂ ਖੁੱਲੀ ਪਈਆਂ ਸਨ ਅਤੇ ਕੱਪੜੇ ਖਿਲਰੇ ਪਏ ਸਨ। ਘਰ ਤੋਂ 20 ਹਜਾਰ ਦੀ ਨਗਦੀ ਅਤੇ ਕੁੱਝ ਗਹਿਣੇ ਚੋਰੀ ਹੋਣ ਦੀ ਗੱਲ ਦੱਸੀ ਗਈ ਸੀ। ਡੀਐਸਪੀ DSP ਨੇ ਦੱਸਿਆ ਕਿ ਦੋਸ਼ੀ ਨੂੰਹ ਨਿਰਮਲ ਕੌਰ ਵਲੋਂ ਆਪਣੇ ਜੁਰਮ ਨੂੰ ਛਿਪਾਉਣ ਦੇ ਲਈ ਘਰ ਵਿੱਚ ਚੋਰੀ ਦੀ ਵਾਰਦਾਤ ਦੇ ਬਹਾਨੇ ਕਤਲ ਹੋਣ ਦੇ ਡਰਾਮੇ ਨੂੰ ਰਚਿਆ ਗਿਆ ਸੀ।

ਇਸ ਤਰ੍ਹਾਂ ਹੋਇਆ ਸੀ ਕਤਲ

ਇਸ ਮਾਮਲੇ ਤੇ ਪੁਲਿਸ ਦੇ ਦੱਸਣ ਅਨੁਸਾਰ 17 ਜਨਵਰੀ ਨੂੰ ਦੋਵਾਂ ਸੱਸ ਅਤੇ ਨੂੰਹ ਦੇ ਵਿੱਚ ਕਾਫ਼ੀ ਲੜਾਈ ਹੋਈ ਸੀ। ਇਸ ਵਿੱਚ ਨੂੰਹ ਦੇ ਧੱਕੇ ਮਾਰਨ ਦੇ ਕਾਰਨ ਸੁਰਜੀਤ ਕੌਰ ਦਾ ਸਿਰ ਬਿਡ ਵਿੱਚ ਲੱਗਿਆ ਅਤੇ ਕਾਫ਼ੀ ਖੂਨ ਨਿਕਲਣ ਲੱਗਿਆ। ਇਸ ਤੋਂ ਬਾਅਦ ਨੂੰਹ ਨੇ ਘਰ ਵਿੱਚ ਪਈ ਲੱਕੜ ਦੀ ਥਾਪੀ ਚੁੱਕੀ ਅਤੇ ਸੱਸ ਦੇ ਸਿਰ ਵਿੱਚ ਕਈ ਸੱਟਾਂ ਮਾਰ ਦਿੱਤੀਆਂ। ਜਿਸਦੇ ਨਾਲ ਬੁਜੁਰਗ ਮਹਿਲਾ ਨੇ ਮੌਕੇ ਉੱਤੇ ਹੀ ਦਮ ਤੋਡ਼ ਦਿੱਤਾ। ਦੋਸ਼ੀ ਨੂੰਹ ਨੇ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ ਹੈ। ਪੁਲਿਸ ਦੇ ਮੁਤਾਬਕ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਤਾਂਕਿ ਹੋਰ ਪੁੱਛਗਿਛ ਹੋ ਸਕੇ ਕਿ ਕਿਤੇ ਵਾਰਦਾਤ ਕਰਨ ਵਿੱਚ ਉਸਦੇ ਨਾਲ ਕੋਈ ਹੋਰ ਵਿਅਕਤੀ ਸ਼ਾਮਿਲ ਤਾਂ ਨਹੀਂ ਸੀ।

ਦੇਖੋ ਵੀਡੀਓ ਰਿਪੋਰਟ 

Leave a Reply

Your email address will not be published. Required fields are marked *