ਸਿਆਸੀ ਹਲਚਲ ਕਾਂਗਰਸ ਨੂੰ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਆਪਣੀ ਨਵੀਂ ਪਾਰਟੀ ਬਣਾ ਕੇ ਮੈਦਾਨ ਵਿੱਚ ਉਤਰ ਆਏ ਹਨ । ਵਿਧਾਨ ਸਭਾ ਚੋਣਾਂ 2022 ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਨਾਲ ਗੱਠਜੋੜ ਕਰਕੇ ਕੈਪਟਨ ਦੀ ਪਾਰਟੀ 38 ਸੀਟਾਂ ਤੇ ਚੋਣ ਲੜ ਰਹੀ ਹੈ।
ਐਤਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਚੋਣ ਲੜਨਗੇ। 22 ਉਮੀਦਵਾਰਾਂ ਵਿੱਚੋਂ 2 ਮਾਝਾ 3 ਦੋਆਬਾ ਅਤੇ 17 ਸੀਟਾਂ ਲਈ ਮਾਲਵਾ ਖੇਤਰ ਤੋਂ ਉਮੀਦਵਾਰ ਐਲਾਨੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੂਜੀ ਸੂਚੀ ਦੋ ਦਿਨਾਂ ਦੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 38 ਸੀਟਾਂ ਉਤੇ ਚੋਣ ਲੜ ਰਹੀ ਹੈ। ਕੈਪਟਨ ਅਮਰਿੰਦਰ ਪਹਿਲੀ ਵਾਰ ਕਾਂਗਰਸ ਛੱਡ ਕੇ ਆਪਣੇ ਦਮ ਮੈਦਾਨ ਵਿਚ ਉਤਰ ਰਹੇ ਹਨ। ਇਸ ਵਾਰ ਉਨ੍ਹਾਂ ਦਾ ਭਾਜਪਾ ਨਾਲ ਗਠਜੋੜ ਹੈ। ਪਾਰਟੀ ਵਲੋਂ ਇਸ ਵਾਰ ਨੌਂ ਜੱਟ ਸਿੱਖਾਂ ਚਾਰ ਦਲਿਤ ਤਿੰਨ ਓਬੀਸੀ ਪੰਜ ਹਿੰਦੂ ਅਤੇ ਇੱਕ ਮਹਿਲਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਜਾਣੋ ਕਿਸ ਉਮੀਦਵਾਰ ਨੂੰ ਕਿਥੋਂ ਟਿਕਟ ਮਿਲੀ
1. ਬਠਿੰਡਾ ਸ਼ਹਿਰੀ – ਰਾਜ ਨੰਬਰਦਾਰ 2. ਬਠਿੰਡਾ ਦਿਹਾਤੀ -ਸਵੇਰਾ ਸਿੰਘ 3. ਭਦੌੜ – ਧਰਮ ਸਿੰਘ ਫੌਜੀ 4. ਮਲੇਰਕੋਟਲਾ- ਫਰਜ਼ਾਨਾ ਆਲਮ 5. ਪਟਿਆਲਾ ਦਿਹਾਤੀ – ਸੰਜੀਵ ਸ਼ਰਮਾ 6. ਪਟਿਆਲਾ ਸ਼ਹਿਰ – ਕੈਪਟਨ ਅਮਰਿੰਦਰ ਸਿੰਘ 7. ਅੰਮ੍ਰਿਤਸਰ ਦੱਖਣੀ – ਹਰਜਿੰਦਰ ਸਿੰਘ ਠੇਕੇਦਾਰ 8. ਫਤਿਹਗੜ੍ਹ ਚੂੜੀਆਂ – ਤਜਿੰਦਰ ਸਿੰਘ ਰੰਧਾਵਾ 9. ਭੂਤ – ਅਮਨਦੀਪ ਸਿੰਘ ਗੋਰਾ ਗਿੱਲ 10. ਨਕੋਦਰ – ਅਜੀਤਪਾਲ ਸਿੰਘ 11. ਨਵਾਂਸ਼ਹਿਰ – ਸਤਬੀਰ ਸਿੰਘ
12. ਲੁਧਿਆਣਾ ਪੂਰਬੀ – ਜਗਮੋਹਨ ਸ਼ਰਮਾ 13. ਲੁਧਿਆਣਾ ਦੱਖਣੀ – ਸੰਤਿੰਦਰ ਪਾਲ ਸਿੰਘ ਤਾਜਪੁਰੀ 14. ਆਤਮਨਗਰ – ਪ੍ਰੇਮ ਮਿੱਤਲ 15. ਦਾਖਾ – ਦਮਨਜੀਤ ਸਿੰਘ ਮੋਹੀ 16. ਧਰਮਕੋਟ – ਰਵਿੰਦਰ ਸਿੰਘ ਗਰੇਵਾਲ 17. ਸਮਾਣਾ – ਸੁਰਿੰਦਰ ਸਿੰਘ ਖੇੜਕੀ 18. ਸਨੌਰ – ਬਿਕਰਮਜੀਤ ਇੰਦਰ ਸਿੰਘ ਚਾਹਲ 19. ਬੁਢਲਾਡਾ – ਸੂਬੇਦਾਰ ਭੋਲਾ ਸਿੰਘ 20. ਰਾਮਪੁਰਾ ਫੂਲ – ਅਮਰਜੀਤ ਸ਼ਰਮਾ 21. ਨਿਹਾਲ ਸਿੰਘ ਵਾਲਾ – ਮੁਖਤਿਆਰ ਸਿੰਘ 22. ਖਰੜ- ਕਮਲਦੀਪ ਸੈਣੀ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਨਾਲ ਚੋਣ ਮੈਦਾਨ ਵਿੱਚ ਹਨ । ਭਾਜਪਾ ਵਲੋਂ ਆਪਣੇ 35 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਵੀ 14 ਸੀਟਾਂ ਦੇ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।