ਇਹ ਖ਼ਬਰ ਭਾਰਤ ਵਿਚ ਮੱਧ ਪ੍ਰਦੇਸ਼ ਦੇ ਛੱਤਰਪੁਰ ਤੋਂ ਹੈ। ਜੇਕਰ ਤੁਸੀਂ ਵੀ ਕਾਰ ਦੇ ਮਾਲਕ ਹੋ ਤਾਂ ਇਸ ਗੱਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਕਾਰ ਦੇ ਅੰਦਰ ਨਾ ਛੱਡੋ ਕਿਉਂਕਿ ਕਾਰ ਆਪਣੇ ਆਪ ਲਾਕ ਹੋ ਸਕਦੀ ਹੈ ਅਤੇ ਤੁਹਾਡੇ ਲਈ ਸਮੱਸਿਆ ਖੜ੍ਹੀ ਹੋ ਸਕਦੀ ਹੈ। ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ। ਇਕ ਲਾਪਰਵਾਹੀ ਨਾਲ ਕਾਰ ਦੀ ਚਾਬੀ ਵਿਚ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਛੱਤਰਪੁਰ ਦੇ ਵਿਚ ਇਕ ਸਾਲ ਦੇ ਬੱਚੇ ਦੇ ਕਾਰ ਵਿਚ ਫਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਾਫੀ ਜਿਆਦਾ ਮੁਸ਼ੱਕਤ ਤੋਂ ਬਾਅਦ ਸ਼ੀਸ਼ਾ ਤੋੜ ਕੇ ਕਾਰ ਵਿਚ ਫਸੇ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ।
ਇਸ ਮਾਮਲੇ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਛੱਤਰਪੁਰ ਸਿਟੀ ਸਿਵਲ ਲਾਈਨ ਥਾਣਾ ਇਲਾਕੇ ਦੇ ਪੰਨਾ ਰੋਡ ਦੀ ਹੈ। ਜਿੱਥੇ ਕਾਰ ਲਾਕ ਹੋ ਗਈ ਅਤੇ ਪਰਿਵਾਰ ਵੱਲੋਂ ਚਾਬੀ ਅਤੇ ਬੱਚਾ ਕਾਰ ਦੇ ਵਿਚ ਰਹਿ ਜਾਣ ਕਾਰਨ ਬੱਚਾ ਕਾਰ ਵਿਚ ਫਸ ਗਿਆ। ਕਾਹਲੀ ਵਿੱਚ ਕੀਤੇ ਗਏ ਸਾਰੇ ਯਤਨਾਂ ਤੋਂ ਬਾਅਦ ਆਖਿਰਕਾਰ ਸ਼ੀਸ਼ੇ ਨੂੰ ਤੋੜ ਕੇ ਕਾਰ ਵਿਚੋਂ ਫਸੇ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਕਿਹਾ ਵੱਡੀ ਗਲਤੀ ਹੋਈ
ਇਸ ਮਾਮਲੇ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਤੋਂ ਵੱਡੀ ਗਲਤੀ ਹੋ ਗਈ ਹੈ। ਉਹ ਕਾਰ ਨੂੰ ਸੈਰ ਕਰਨ ਦੇ ਲਈ ਛੱਡ ਰਹੇ ਸੀ। ਕਾਰ ਵਿਚੋਂ ਉਤਰਦੇ ਸਮੇਂ ਉਨ੍ਹਾਂ ਨੇ ਧਿਆਨ ਹੀ ਨਹੀਂ ਦਿੱਤਾ ਚਾਬੀ ਅਤੇ ਬੱਚਾ ਚੀਕੂ ਦੋਵੇਂ ਕਾਰ ਦੇ ਵਿਚ ਹੀ ਰਹਿ ਗਏ ਅਤੇ ਖੇਡ-ਖੇਡ ਵਿਚ ਬੱਚੇ ਨੇ ਕਾਰ ਦਾ ਦਰਵਾਜ਼ਾ ਵੀ ਅੰਦਰ ਤੋਂ ਲੌਕ ਕਰ ਲਿਆ। ਜਿਸ ਦੇ ਕਾਰਨ ਬੱਚਾ ਕਾਰ ਦੇ ਵਿੱਚ ਹੀ ਫਸ ਗਿਆ। 10 ਤੋਂ 15 ਮਿੰਟ ਦੇ ਤੱਕ ਉਹ ਆਮ ਵਾਂਗ ਰਿਹਾ ਅਤੇ ਖੇਡਦਾ ਰਿਹਾ ਪਰ ਜਿਵੇਂ ਹੀ ਸਮਾਂ ਬੀਤਦਾ ਗਿਆ ਉਸ ਨੇ ਰੋਣਾ ਸੁਰੂ ਕਰ ਦਿੱਤਾ। ਇਸ ਮਾਮਲੇ ਦਾ ਪਤਾ ਉਦੋਂ ਲੱਗਿਆ ਜਦੋਂ ਕਾਰ ਦੇ ਕੋਲ ਕਾਫੀ ਲੋਕ ਇਕੱਠੀ ਹੋ ਗਏ।
ਸੀਸਾ ਭੰਨ ਕੇ ਬੱਚੇ ਨੂੰ ਕੱਢਿਆ ਗਿਆ ਬਾਹਰ
ਉਸ ਤੋਂ ਬਾਅਦ ਉਨ੍ਹਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਲੌਕ ਨਹੀਂ ਖੁਲਿਆ। ਅਖੀਰ ਤਾਲਾ ਨਾ ਖੁੱਲਦਾ ਦੇਖ ਕਾਰ ਦੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਪਰਿਵਾਰਕ ਮੈਂਬਰ ਮੰਨਦੇ ਹਨ ਕਿ ਉਨ੍ਹਾਂ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਜੇਕਰ ਬੱਚਾ ਸਮੇਂ ਸਿਰ ਤੇ ਬਾਹਰ ਨਾ ਕੱਢਿਆ ਜਾਂਦਾ ਤਾਂ ਉਨ੍ਹਾਂ ਨੂੰ ਇਸ ਗਲਤੀ ਦੇ ਬਹੁਤ ਭਾਰੀ ਨਤੀਜੇ ਭੁਗਤਣੇ ਪੈ ਸਕਦੇ ਸੀ।