ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕਰਨ ਵਾਲਾ ਪੰਜਾਬੀ ਨੌਜਵਾਨ, ਜਖ਼ਮੀ ਹਾਲਤ ਵਿੱਚ ਪਹੁੰਚਿਆ ਘਰ, ਰਾਤ ਨੂੰ ਬੀਤ ਗਿਆ ਭਾਣਾ

Punjab

ਪੰਜਾਬ ਰਾਜ ਵਿੱਚ ਬਟਾਲਾ ਦੇ ਪਿੰਡ ਸੇਖੋਵਾਲੀ ਵਿੱਚ ਐਤਵਾਰ ਦੀ ਸ਼ਾਮ ਨੂੰ ਬਾਇਕ ਸਵਾਰ ਇਕ ਨੌਜਵਾਨ ਨੂੰ ਰੋਕਕੇ ਚਾਰ ਅਣਪਛਾਤੇ ਲੁਟੇਰਿਆਂ ਨੇ ਕੁੱਟਮਾਰ ਕਰ ਕੇ ਜਖ਼ਮੀ ਕਰ ਦਿੱਤਾ। ਇਸ ਨੌਜਵਾਨ ਵਲੋਂ ਹਮਲਾਵਰਾਂ ਦਾ ਮੁਕਾਬਲਾ ਵੀ ਕੀਤਾ ਗਿਆ। ਪਰ ਸੱਟਾਂ ਕਾਫੀ ਜ਼ਿਆਦਾ ਲੱਗਣ ਦੇ ਕਾਰਨ ਬੇਹੋਸ਼ ਹੋਕੇ ਡਿੱਗ ਪਿਆ। ਇਸ ਤੋਂ ਬਾਅਦ ਹਮਲਾਵਾਰ ਘਟਨਾ ਸਥਾਨ ਤੋਂ ਫਰਾਰ ਹੋ ਗਏ। ਨੌਜਵਾਨ ਨੂੰ ਜਖ਼ਮੀ ਹਾਲਤ ਦੇ ਵਿੱਚ ਮਾਮੂਲੀ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਪ੍ਰੰਤੂ ਘਰ ਵਿਚ ਰਾਤ ਨੂੰ ਉਸਦੀ ਮੌਤ ਹੋ ਗਈ। ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ ਉੱਤੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟ ਦੇ ਨੀਚੇ ਜਾ ਕੇ ਦੇਖੋ ਵੀਡੀਓ ਰਿਪੋਰਟ

ਮ੍ਰਿਤਕ ਦੇ ਚਾਚੇ ਦੇ ਲੜਕੇ ਸਿਮਰਨਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਅੰਤਰਦੀਪ ਸਿੰਘ ਕਿਸਾਨ ਸੀ ਅਤੇ ਸ੍ਰੀ ਅਖੰਡ ਪਾਠ ਵਿੱਚ ਭਾਗ ਲੈਂਦਾ ਸੀ। ਐਤਵਾਰ ਨੂੰ ਦੇਰ ਰਾਤ ਲੱਗਭੱਗ 7 ਵਜੇ ਉਹ ਆਪਣੇ ਮੋਟਰਸਾਈਕਲ ਉੱਤੇ ਘਰ ਤੋਂ ਬਾਹਰ ਗਿਆ ਸੀ। ਜਦੋਂ ਉਹ ਘਰ ਤੋਂ ਲੱਗਭੱਗ ਪੰਜ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਿੰਡ ਸੇਖੋਵਾਲ ਦੇ ਕੋਲ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ਉੱਤੇ ਸਵਾਰ ਚਾਰ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ। ਉਸ ਕੋਲੋਂ ਮੋਟਰਸਾਈਕਲ ਅਤੇ ਮੋਬਾਇਲ ਫੋਨ ਨੂੰ ਖੋਹਣ ਲੱਗੇ। ਅੰਤਰਦੀਪ ਸਿੰਘ ਨੇ ਉਨ੍ਹਾਂ ਦਾ ਡਟਕੇ ਮੁਕਾਬਲਾ ਕੀਤਾ। ਉਕਤ ਅਣਪਛਾਤੇ ਲੁਟੇਰਿਆਂ ਨੇ ਅੰਤਰਦੀਪ ਸਿੰਘ ਦੇ ਨਾਲ ਕੁੱਟਮਾਰ ਕੀਤੀ।

ਇਸ ਤੋਂ ਬਾਅਦ ਸਾਰੇ ਦੋਸ਼ੀ ਮੌਕ ਤੋਂ ਫਰਾਰ ਹੋ ਗਏ। ਕਿਸੇ ਨਾ ਕਿਸੇ ਤਰ੍ਹਾਂ ਅੰਤਰਦੀਪ ਸਿੰਘ ਆਪਣੇ ਘਰ ਆਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਗੱਲ ਦੱਸੀ। ਉਹ ਪਿੰਡ ਦੇ ਹੀ ਇੱਕ ਡਾਕਟਰ ਤੋਂ ਦਵਾਈ ਲੈ ਕੇ ਘਰ ਆ ਗਿਆ ਅਤੇ ਸੌਂ ਗਿਆ। ਸੋਮਵਾਰ ਨੂੰ ਸਵੇਰੇ ਜਦੋਂ ਉਸ ਨੂੰ ਦੇਖਣ ਪਰਿਵਾਰ ਵਾਲੇ ਗਏ ਤਾਂ ਦੇਖਿਆ ਕਿ ਉਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਅਣਪਛਾਤੇ ਲੁਟੇਰਿਆਂ ਦੇ ਹਮਲੇ ਵਿੱਚ ਉਸ ਨੂੰ ਅੰਦਰੂਨੀ ਸੱਟਾਂ ਲੱਗੀਆਂ ਸਨ। ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ। ਸਿਮਰਨਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਹੋਇਆਂ ਕਿਹਾ ਹੈ ਕਿ ਇਨ੍ਹਾਂ ਅਣਪਛਾਤੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਦੋ ਛੋਟੀਆਂ ਬੱਚੀਆਂ ਦੇ ਸਿਰ ਤੋਂ ਉਠ ਗਿਆ ਪਿਤਾ ਦਾ ਸਾਇਆ

ਇਸ ਹਮਲੇ ਦੇ ਮ੍ਰਿਤਕ ਅੰਤਰਦੀਪ ਸਿੰਘ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਮ੍ਰਿਤਕ ਦੀਆਂ ਦੋ ਬੇਟੀਆਂ ਹਨ। ਜਿਨ੍ਹਾਂ ਦੀ ਉਮਰ 5 ਸਾਲ ਅਤੇ 1 ਸਾਲ ਦੀ ਹੈ। ਘਰ ਵਿੱਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਉਸ ਦੀ ਪਤਨੀ ਬੇਹੋਸ਼ੀ ਦੀ ਹਾਲਤ ਵਿੱਚ ਹੈ। ਮ੍ਰਿਤਕ ਅੰਤਰਦੀਪ ਆਪਣੇ ਮਾਤਾ ਪਿਤਾ ਦਾ ਇਕਲੋਤਾ ਪੁੱਤਰ ਸੀ।

ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ

ਇਸ ਮਾਮਲੇ ਤੇ ਫਤਹਿਗੜ੍ਹ ਚੂੜੀਆਂ ਪੁਲਿਸ ਦੇ ਅਧਿਕਾਰੀ ਨੰਦ ਲਾਲ ਨੇ ਦੱਸਿਆ ਕਿ ਮ੍ਰਿਤਕ ਅੰਤਰਦੀਪ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਵਲੋਂ 174 ਦੀ ਕਾਰਵਾਈ ਕੀਤੀ ਗਈ ਹੈ। ਅੰਤਰਦੀਪ ਦੀ ਪਤਨੀ ਜਸਵਿਦਰ ਕੌਰ ਦਾ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਨੂੰ ਸ਼ੁਰੂ ਕੀਤਾ ਜਾਵੇਗਾ।

ਦੇਖੋ ਵੀਡੀਓ ਰਿਪੋਰਟ 

Leave a Reply

Your email address will not be published. Required fields are marked *