ਰਾਜਗੜ ਭਾਰਤ ਦੀ ਸਟੇਟ ਮੱਧ ਪ੍ਰਦੇਸ਼ ਵਿੱਚ ਦੂਜੇ ਨੌਜਵਾਨ ਦੇ ਪ੍ਰੇਮ ਵਿੱਚ ਪਾਗਲ ਹੋਈ ਪਤਨੀ ਨੇ ਆਪਣੇ ਪਤੀ ਨੂੰ ਬੇਰਹਿਮੀ ਨਾਲ ਮਰਵਾ ਦਿੱਤਾ। ਹੱਤਿਆ ਤੋਂ ਬਾਅਦ ਬੇਸ਼ਰਮੀ ਦੀ ਹੱਦ ਪਾਰ ਕਰਦੇ ਹੋਏ ਪਤੀ ਦੀ ਲਾਸ਼ ਦੇ ਕੋਲ ਹੀ ਆਪਣੇ ਪ੍ਰੇਮੀ ਦੇ ਨਾਲ ਪੂਰੀ ਰਾਤ ਰੰਗਰਲੀਆਂ ਮਨਾਉਂਦੀ ਰਹੀ। ਸਵੇਰੇ ਉੱਠਕੇ ਆਪਣੇ ਪ੍ਰੇਮੀ ਨੂੰ ਭੇਜਕੇ ਦੂਜੇ ਘਰ ਵਿੱਚ ਰਹਿਣ ਵਾਲੀ ਆਪਣੀ ਸੱਸ ਨੂੰ ਝੂਠੀ ਕਹਾਣੀ ਘੜ ਦਿੱਤੀ ਕਿ ਕਿਸੇ ਨੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ। ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੂੰ ਪਤਨੀ ਦੀਆਂ ਗੱਲਾਂ ਸੁਣਕੇ ਉਸ ਉੱਤੇ ਸ਼ੱਕ ਹੋਇਆ ਅਤੇ ਘਰ ਦੀ ਤਲਾਸ਼ੀ ਕੀਤੀ ਗਈ। ਘਰੋਂ ਜਾਂਚ ਵਿੱਚ ਪੁਲਿਸ ਨੂੰ ਇੱਕ ਟੁੱਟਿਆ ਹੋਇਆ ਮੋਬਾਇਲ ਫੋਨ ਅਤੇ ਮਿਲਿਆ। ਇਸ ਮੋਬਾਇਲ ਨੇ ਪਤਨੀ ਦੀ ਸਾਰੀ ਪੋਲ ਨੂੰ ਖੋਲ ਦਿੱਤਾ। ਫੜੇ ਜਾਣ ਤੇ ਪਤਨੀ ਨੇ ਜੋ ਖੁਲਾਸਾ ਕੀਤਾ ਉਸ ਨੂੰ ਸੁਣਕੇ ਪੁਲਿਸ ਵੀ ਹੈਰਾਨ ਰਹਿ ਗਈ। ਪੁਲਿਸ ਵਲੋਂ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਰਿਸ਼ਤਿਆਂ ਦਾ ਕਤਲ ਕਰਨ ਵਾਲੀ ਇਹ ਘਟਨਾ ਮੱਧ ਪ੍ਰਦੇਸ਼ ਵਿਚ ਰਾਜਗੜ ਦੇ ਸੁਠਾਲਿਆ ਥਾਣਾ ਇਲਾਕੇ ਦੇ ਬੇਰਿਆਖੇੜੀ ਪਿੰਡ ਦੀ ਹੈ। ਇਥੇ 25 ਸਾਲ ਦੀ ਜੋਤੀ ਦਾ ਵਿਆਹ 30 ਸਾਲ ਦੇ ਰਾਮ ਦਿਨੇਸ਼ ਮੀਣਾ ਦੇ ਨਾਲ ਹੋਇਆ ਸੀ। ਜੋਤੀ ਦੀ ਕਰਿਆਨੇ ਦੀ ਦੁਕਾਨ ਹੈ ਅਤੇ ਪਿੰਡ ਦਾ ਹੀ 35 ਸਾਲ ਦੇ ਚੈਨ ਸਿੰਘ ਅਕਸਰ ਉੱਥੇ ਆਉਂਦਾ ਜਾਂਦਾ ਰਹਿੰਦਾ ਸੀ। ਦੋਵਾਂ ਦੀ ਜਾਣ ਪਹਿਚਾਣ ਹੋਈ ਅਤੇ ਗੱਲ ਪ੍ਰੇਮ ਸੰਬੰਧਾਂ ਤੱਕ ਪਹੁੰਚ ਗਈ। ਇਸ ਵਿੱਚ ਚੈਨ ਸਿੰਘ ਨੇ ਜੋਤੀ ਨੂੰ ਮੋਬਾਇਲ ਫੋਨ ਗਿਫਟ ਕੀਤਾ।
ਲੇਕਿਨ ਇੱਕ ਦਿਨ ਰਾਮ ਦਿਨੇਸ਼ ਨੇ ਜੋਤੀ ਨੂੰ ਮੋਬਾਇਲ ਉੱਤੇ ਗੱਲ ਕਰਦਿਆਂ ਫੜ ਲਿਆ। ਅਫੇਅਰ ਦੀ ਗੱਲ ਚਲਦੇ ਹੀ ਦੋਵਾਂ ਵਿੱਚ ਝਗੜਾ ਹੋਇਆ ਅਤੇ ਜੋਤੀ ਦੇ ਪਤੀ ਨੇ ਮੋਬਾਇਲ ਤੋਡ਼ ਦਿੱਤਾ। ਮੋਬਾਇਲ ਟੁੱਟਣ ਤੇ ਲੜਾਈ ਦੀ ਗੱਲ ਜੋਤੀ ਨੇ ਚੈਨ ਸਿੰਘ ਨੂੰ ਦੱਸੀ ਤਾਂ ਉਸ ਨੇ ਉਸ ਨੂੰ ਇਕ ਹੋਰ ਨਵਾਂ ਫੋਨ ਗਿਫਟ ਕਰ ਦਿੱਤਾ। ਲੇਕਿਨ ਜੋਤੀ ਅਤੇ ਚੈਨ ਸਿੰਘ ਦੇ ਵਿੱਚ ਰਾਮ ਦਿਨੇਸ਼ ਦੀਵਾਰ ਬਣ ਗਿਆ। ਉਸ ਨੂੰ ਹਟਾਉਣ ਦੇ ਲਈ ਦੋਵਾਂ ਨੇ ਪਲਾਨਿੰਗ ਕਰ ਲਈ।
ਇਹਪਲੈਨ ਤੈਅ ਸਮੇਂ ਅਨੁਸਾਰ 21 ਜਨਵਰੀ ਦੀ ਰਾਤ ਖਾਣਾ ਖਾਕੇ ਜਿਵੇਂ ਹੀ ਰਾਮ ਦਿਨੇਸ਼ ਮੀਣਾ ਦੀ ਅੱਖ ਲੱਗੀ ਤਾਂ ਜੋਤੀ ਨੇ ਚੈਨ ਸਿੰਘ ਨੂੰ ਫੋਨ ਕਰਕੇ ਸੱਦ ਲਿਆ। ਹੱਤਿਆ ਕਰਨ ਤੋਂ ਪਹਿਲਾਂ ਦੋਵਾਂ ਨੇ ਰੰਗਰਲੀਆਂ ਮਨਾਈਆਂ ਫਿਰ ਚੈਨ ਸਿੰਘ ਨੇ ਕੋਲ ਸੌਂ ਰਹੇ ਰਾਮ ਦਿਨੇਸ਼ ਦੇ ਸਿਰ ਉੱਤੇ ਡੰਡੇ ਨਾਲ ਹਮਲਾ ਕਰ ਦਿੱਤਾ। ਡੰਡਾ ਸਿਰ ਉੱਤੇ ਲੱਗਦੇ ਹੀ ਉਹ ਬੇਸੁਰਤ ਹੋ ਗਿਆ। ਇਸ ਤੇ ਵੀ ਪਤਨੀ ਨੂੰ ਜਰਾ ਵੀ ਹੋਸ਼ ਨਹੀਂ ਆਈ ਉਸਦੇ ਪਤੀ ਦੀ ਲਾਸ਼ ਬਿਸਤਰੇ ਉੱਤੇ ਪਈ ਰਹੀ ਅਤੇ ਉਹ ਪ੍ਰੇਮੀ ਦੇ ਨਾਲ ਮਸਤੀ ਕਰਦੀ ਰਹੀ। ਸਵੇਰੇ ਉੱਠ ਕੇ ਪ੍ਰੇਮੀ ਨੂੰ ਘਰ ਤੋਂ ਜਾਣ ਲਈ ਕਿਹਾ ਅਤੇ ਆਪਣੇ ਸਹੁਰੇ ਘਰ ਜਾਕੇ ਘਟਨਾ ਦੀ ਸੂਚਨਾ ਦਿੱਤੀ ਕਿ ਕਿਸੇ ਨੇ ਉਨ੍ਹਾਂ ਦੇ ਘਰ ਵਿੱਚ ਵੜਕੇ ਉਸਦੇ ਪਤੀ ਦੀ ਹੱਤਿਆ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਰਾਜਗੜ SP ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਸਾਰੇ ਮਾਮਲੇ ਵਿੱਚ ਇੱਕ ਸਵਾਲ ਇਹ ਉੱਠਦਾ ਸੀ ਕਿ ਪਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਅਤੇ ਕੋਲ ਹੀ ਸੌਂ ਰਹੀ ਪਤਨੀ ਜੋਤੀ ਦੀ ਨੀਂਦ ਤੱਕ ਨਹੀਂ ਖੁੱਲੀ। ਇਹ ਸਭ ਨੂੰ ਹੈਰਾਨ ਕਰ ਦੇਣ ਵਾਲੀ ਗੱਲ ਸੀ ਇਸ ਐਂਗਲ ਤੋਂ ਪੁਲਿਸ ਨੇ ਜਾਂਚ ਪੜਤਾਲ ਉੱਤੇ ਫੋਕਸ ਕੀਤਾ ਅਤੇ ਪੁਲਿਸ ਦੋਸ਼ੀਆਂ ਤੱਕ ਪਹੁੰਚੀ। ਉਥੇ ਹੀ ਥਾਣਾ ਇੰਚਾਰਜ ਰਾਮ ਕੁਮਾਰ ਰਘੂਬੰਸ਼ੀ ਦੇ ਅਨੁਸਾਰ ਮਾਮਲਾ ਬਹੁਤ ਗੁੰਝਲਦਾਰ ਸੀ ਲੇਕਿਨ ਘਰ ਵਿਚੋਂ ਇੱਕ ਟੁੱਟਿਆ ਹੋਇਆ ਮੋਬਾਇਲ ਮਿਲਿਆ ਜਿਸ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਕੇ ਸਹੀ ਕਰਾਉਣ ਲਈ ਭੇਜਿਆ। ਮੋਬਾਇਲ ਦੇ ਬਾਰੇ ਵਿੱਚ ਜਦੋਂ ਜੋਤੀ ਕੋਲੋਂ ਪੁੱਛਗਿਛ ਕੀਤੀ ਗਈ ਤਾਂ ਉਹ ਬਹਾਨੇ ਬਣਾਉਣ ਲੱਗੀ ਅਤੇ ਸਖਤੀ ਨਾਲ ਪੁੱਛਗਿੱਛ ਕਰਨ ਤੇ ਸਾਰਾ ਸੱਚ ਸਾਹਮਣੇ ਆ ਗਿਆ।