ਆਖਿਰ ਫੜਿਆ ਗਿਆ ਵਿਆਹ ਵਾਲੇ ਘਰ ਚੋਰੀ ਕਰਨ ਵਾਲਾ ਗਿਰੋਹ, ਮਾਂ ਅਤੇ ਪਤਨੀ ਪੁਰਾਣੇ ਕੱਪੜੇ ਲੈਣ ਬਹਾਨੇ ਪਹਿਲਾਂ ਦੇਖਦੀਆਂ ਸੀ ਘਰ

Punjab

ਪੰਜਾਬ ਦੇ ਵਿਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਹੋਣਾ ਆਮ ਜਿਹੀ ਗੱਲ ਹੋ ਗਈ ਹੈ। ਆਏ ਦਿਨ ਲੁਟੇਰੇ ਅਤੇ ਚੋਰਾਂ ਵਲੋਂ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਬੀਤੇ ਦਿਨੀਂ ਜਿਲ੍ਹਾ ਹੁਸ਼ਿਆਰਪੁਰ ਟੂ ਜੈਡ ਇੰਕਲੇਵ ਬਹਾਦੁਰਪੁਰ ਚੁੰਗੀ ਤੋਂ ਇਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣਿਆਂ ਨੂੰ ਚੁਰਾ ਲਿਆ ਸੀ। ਪੁਲੀਸ ਵਲੋਂ ਇਸ ਕੇਸ ਨੂੰ ਹੱਲ ਕਰ ਲਿਆ ਗਿਆ ਹੈ। ਪੋਸਟ ਦੇ ਨੀਚੇ ਦੇਖੋ ਵੀਡੀਓ ਰਿਪੋਰਟ

18 ਜਨਵਰੀ ਨੂੰ ਟੂ ਜੈਡ ਇੰਕਲੇਵ ਬਹਾਦੁਰਪੁਰ ਚੁੰਗੀ ਨੇੜੇ ਸਥਿਤ ਇੱਕ ਵਿਆਹ ਵਾਲੇ ਘਰ ਵਿੱਚ ਦਿਨਦਹਾੜੇ ਲੱਖਾਂ ਰੁਪਏ ਦੇ ਕੀਮਤੀ ਗਹਿਣੇ ਅਤੇ ਲੱਖਾਂ ਰੁਪਏ ਚੋਰੀ ਕਰਨ ਵਾਲੇ ਗਰੋਹ ਦੇ 5 ਮੈਬਰਾਂ ਨੂੰ ਸੀ ਆਈ ਏ CIA ਸਟਾਫ ਅਤੇ ਥਾਣਾ ਸਿਟੀ ਦੀ ਟੀਮ ਨੇ ਗਿਰਫਤਾਰ ਕਰ ਲਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੇ ਵਿੱਚ 2 ਔਰਤਾਂ ਸਮੇਤ 7 ਹੋਰ ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ। ਐੱਸ ਐੱਸ ਪੀ SSP ਧਰੁਮਨ ਐਚ ਨਿੰਬਲੇ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ 18 ਜਨਵਰੀ ਨੂੰ ਥਾਣਾ ਸਿਟੀ ਦੇ ਤਹਿਤ ਜੈਡ ਇੰਕਲੇਵ ਸਥਿਤ ਟ੍ਰਾਂਸਪੋਰਟਰ ਕੇਵਲ ਠਾਕੁਰ ਜਿਨ੍ਹਾਂ ਦੀ ਧੀ ਦਾ 5 ਫਰਵਰੀ ਨੂੰ ਵਿਆਹ ਹੋਣਾ ਸੀ। ਉਨ੍ਹਾਂ ਦੇ ਘਰ ਵਿਚ ਚੋਰਾਂ ਨੇ ਦਿਨਦਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਸ ਮਾਮਲੇ ਦੇ ਸੰਬੰਧ ਵਿੱਚ ਥਾਣਾ ਸਿਟੀ ਦੀ ਪੁਲਿਸ ਵਲੋਂ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਚੋਰਾਂ ਨੂੰ ਫੜਨ ਦੇ ਲਈ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਸੀ ਆਈ ਏ CIA ਸਟਾਫ ਦੀ ਟੀਮ ਅਤੇ ਸਿਟੀ ਪੁਲਿਸ ਦੀ ਟੀਮ ਨੇ ਸਾਂਝਾ ਆਪਰੇਸ਼ਨ ਚਲਾ ਕੇ 23 ਜਨਵਰੀ ਨੂੰ ਗਰੋਹ ਦੇ 5 ਮੈਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਚੋਰੀ ਦਾ ਕਾਫ਼ੀ ਸਾਮਾਨ ਬਰਾਮਦ ਕਰ ਲਿਆ ਹੈ। ਇਨ੍ਹਾਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਵਿਜੇ ਉਰਫ ਜੋਤੀ ਸੰਨੀ ਅਤੇ ਸੁੱਖਾ ਤਿੰਨੇ ਵਾਸੀ ਕੇਸਰ ਨਗਰ ਹੁਸ਼ਿਆਰਪੁਰ ਪਵਨ ਵਾਸੀ ਭਗਤ ਨਗਰ ਹੁਸ਼ਿਆਰਪੁਰ ਅਤੇ ਸ਼ਾਲੂ ਵਾਸੀ ਰਾਈਆਂ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸ਼ੰਕਰ ਉਰਫ ਅਸਲਮ ਉਰਫ ਡਫਲੀ ਅਤੇ ਉਸਦੀ ਮਾਂ ਛੰਨੀ ਨੂੰ ਵੀ ਨਾਮਜਦ ਕੀਤਾ ਹੈ। ਜਿਹੜੀ ਅਜੇ ਤੱਕ ਫਰਾਰ ਹੈ। ਗਰੋਹ ਦਾ ਮੁੱਖ ਦੋਸ਼ੀ ਅਤੇ ਉਸਦੀ ਮਾਂ ਫਰਾਰ ਹੈ। ਇਨ੍ਹਾਂ ਦੋਸ਼ੀਆਂ ਬਾਰੇ ਖੁਲਾਸਾ ਹੋਇਆ ਹੈ ਕਿ ਮੁਖ ਦੋਸ਼ੀ ਦੀ ਮਾਂ ਅਤੇ ਬਹੂ ਚੋਰੀ ਕਰਨ ਤੋਂ ਪਹਿਲਾਂ ਘਰਾਂ ਦੀ ਰੇਕੀ ਕਰਦੀਆਂ ਸਨ।

ਦੇਖੋ ਵੀਡੀਓ ਰਿਪੋਰਟ 

Leave a Reply

Your email address will not be published. Required fields are marked *