ਇਹ ਮੰਦਭਾਗੀ ਖ਼ਬਰ ਪੰਜਾਬ ਦੇ ਬੱਸੀ ਪਠਾਣਾਂ ਤੋਂ ਹੈ। ਇਥੇ ਬੀਤੀ ਦੇਰ ਰਾਤ ਟਾਟਾ 407 ਗੱਡੀ ਸਮੇਤ 3 ਦੋਸਤ ਖਾਲਸਪੁਰ ਦੀ ਨਹਿਰ ਵਿੱਚ ਡਿੱਗ ਗਏ। ਇਸ ਹਾਦਸੇ ਵਿੱਚ ਮਾਰੇ ਗਏ ਦੋ ਦੋਸਤਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਜਦੋਂ ਕਿ ਇੱਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐੱਸ. ਐੱਚ. ਓ. SHO ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਵਿਅਕਤੀ ਵਲੋਂ ਸੂਚਨਾ ਦਿੱਤੀ ਗਈ ਕਿ ਖਾਲਸਪੁਰ ਨਹਿਰ ਦੇ ਵਿੱਚ ਇੱਕ ਗੱਡੀ ਡਿੱਗੀ ਹੋਈ ਹੈ। ਤੁਰੰਤ ਹੀ ਕਾਰਵਾਈ ਕਰਦੇ ਹੋਏ ਗੋਤਾਖੋਰਾਂ ਨੂੰ ਸੱਦ ਕੇ ਗੱਡੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ। ਜਿਸ ਵਿੱਚੋਂ 2 ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਮ੍ਰਿਤਕਾ ਦੀ ਪਹਿਚਾਣ ਮਨਪ੍ਰੀਤ ਉਰਫ ਮਣੀ ਪੁੱਤਰ ਤੇਜਾ ਸਿੰਘ ਵਾਸੀ ਖਾਲਸਪੁਰ ਜੋ ਕਿ ਆਟੋ ਡਰਾਈਵਰ ਸੀ। ਦੂਜੇ ਮ੍ਰਿਤਕ ਦੀ ਪਹਿਚਾਣ ਭੁੱਲਰ ਪੁੱਤਰ ਸ਼ਿਵ ਕੁਮਾਰ ਵਾਰਡ ਨੰਬਰ 5 ਵਾਸੀ ਬੱਸੀ ਪਠਾਣਾਂ ਜਿਹੜਾ ਕਿ 9 ਭੈਣਾਂ ਦਾ ਇਕਲੌਤਾ ਹੀ ਭਰਾ ਸੀ ਅਤੇ ਬੱਸ ਸਟੈਂਡ ਦੇ ਵਿੱਚ ਸਫਾਈ ਕਰਮਚਾਰੀ ਦੀ ਨੌਕਰੀ ਕਰਦਾ ਸੀ ।
ਅੱਗੇ ਉਨ੍ਹਾਂ ਨੇ ਦੱਸਿਆ ਹੈ ਕਿ ਗੱਡੀ ਦਾ ਸੀਸਾ ਟੁੱਟ ਜਾਣ ਦੇ ਕਾਰਨ ਸ਼ਾਇਦ ਇਨ੍ਹਾਂ ਦਾ ਇੱਕ ਦੋਸਤ ਪਾਣੀ ਦੇ ਵਹਾਅ ਦੇ ਕਾਰਨ ਅੱਗੇ ਰੁੜ ਗਿਆ ਹੋਵੇ। ਜਿਸ ਦੀ ਪਹਿਚਾਣ ਵਿੱਕੀ ਪੁੱਤਰ ਰਾਕੇਸ਼ ਕੁਮਾਰ ਵਾਸੀ ਬੱਸੀ ਪਠਾਣਾਂ ਹੈ। ਜੋ ਟਾਟਾ 407 ਦਾ ਪੀ. ਬੀ. 65. ਏ. ਡਬਲਿਊ 9182 ਦਾ ਡਰਾਈਵਰ ਸੀ। ਗੋਤਾਖੋਰਾਂ ਦੀ ਦੀ ਟੀਮ ਦੇ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੱਡੀ ਦਾ ਸੰਤੁਲਨ ਵਿਗੜਨ ਕਾਰਨ ਹੋਇਆ ਹਾਦਸਾ
ਇਸ ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਤੇਜ ਬਰਿਸ਼ ਹੋਣ ਦੇ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਦੇ ਕਾਰਨ ਇਹ ਹਾਦਸਾ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਜਿਸ ਦੀ ਹੁਣੇ ਹੀ ਮੰਗਣੀ ਹੋਈ ਸੀ। ਉਸ ਨੂੰ ਦੋਸਤ ਪਿੰਡ ਖਾਲਸਪੁਰ ਵਿੱਚ ਛੱਡਣ ਜਾ ਰਹੇ ਸਨ। ਇੱਕ ਦੋਸਤ ਵਿੱਕੀ ਦੇ ਤਿੰਨ ਬੇਟੀਆਂ ਅਤੇ ਇੱਕ ਡੇਢ ਸਾਲ ਦਾ ਪੁੱਤ ਹੈ। ਜਦੋਂ ਕਿ ਇੱਕ ਦੋਸਤ ਭੁੱਲਰ 9 ਭੈਣਾਂ ਦਾ ਇਕਲੌਤਾ ਹੀ ਭਰਾ ਸੀ ਅਤੇ ਉਸ ਦੇ 2 ਸਾਲ ਦਾ ਪੁੱਤ ਹੈ।