Smartphone Charging Tips, ਫੋਨ ਨੂੰ ਚਾਰਜ ਕਰਦੇ ਸਮੇਂ, ਇਨ੍ਹਾਂ ਗੱਲਾਂ ਦਾ ਰੱਖੋ ਖਾਸ਼ ਧਿਆਨ ਵਰਨਾ ਹੋ ਸਕਦੀਆਂ ਨੇ ਦਿੱਕਤਾਂ

Punjab

ਅੱਜਕੱਲ੍ਹ ਦੇ ਸਮੇਂ ਵਿੱਚ ਸਮਾਰਟਫੋਨ ਨੇ ਸਾਡੇ ਜੀਵਨ ਵਿੱਚ ਇੱਕ ਖਾਸ ਜਗ੍ਹਾ ਬਣਾ ਲਈ ਹੈ। ਬੱਚਿਆਂ ਦੀ ਸਕੂਲ ਦੀ ਪੜ੍ਹਾਈ ਤੋਂ ਲੈ ਕੇ ਦਫਤਰ ਜਾਣ ਵਾਲੇ ਸਾਰੇ ਹੀ ਲੋਕਾਂ ਨੂੰ ਸਮਾਰਟਫੋਨ ਦੀ ਜ਼ਰੂਰਤ ਹੁੰਦੀ ਹੈ। ਅਸੀਂ ਸਭ ਲੋਕ ਸਮਾਰਟਫੋਨ ਦੀ ਮਦਦ ਨਾਲ ਕਈ ਕੰਮ ਕਰਦੇ ਹਾਂ। ਉਹ ਕੰਮ ਭਾਵੇਂ ਆਨਲਾਇਨ ਕਲਾਸ ਨਾਲ ਜੁੜਿਆ ਹੋਵੇ ਜਾਂ ਦਫਤਰ ਦੇ ਨਾਲ। ਸਮਾਰਟਫੋਨ ਦਾ ਇਸਤੇਮਾਲ ਅਸੀਂ ਕਾਫ਼ੀ ਲੰਬੇ ਸਮੇਂ ਤੱਕ ਕਰਦੇ ਰਹਿੰਦੇ ਹਾਂ। ਉਥੇ ਹੀ ਜਦੋਂ ਫੋਨ ਦੀ ਬੈਟਰੀ ਡਾਊਨ ਹੁੰਦੀ ਹੈ ਤਾਂ ਅਸੀਂ ਤੁਰੰਤ ਚਾਰਜਰ ਦੇ ਵੱਲ ਭੱਜਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਫੋਨ ਨੂੰ ਚਾਰਜ ਕੀਤੇ ਬਿਨਾਂ ਅਸੀਂ ਫੋਨ ਦਾ ਇਸਤੇਮਾਲ ਨਹੀਂ ਕਰ ਸਕਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਫੋਨ ਨੂੰ ਠੀਕ ਤਰੀਕੇ ਨਾਲ ਚਾਰਜ ਕਰਨ ਨਾਲ ਤੁਹਾਡੇ ਫੋਨ ਦੀ ਬੈਟਰੀ ਪਰਫਾਰਮੈਂਸ ਹੋਰ ਵੀ ਬਿਹਤਰ ਹੋ ਸਕਦੀ ਹੈ…? ਉਥੇ ਹੀ ਗਲਤ ਤਰੀਕਾ ਤੁਹਾਡੇ ਫੋਨ ਉੱਤੇ ਮਾੜਾ ਅਸਰ ਪਾ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਫੋਨ ਚਾਰਜ ਕਰਦੇ ਸਮੇਂ ਕੁੱਝ ਚੀਜਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਜਿਸ ਦੇ ਨਾਲ ਤੁਹਾਡੇ ਫੋਨ ਦੀ ਬੈਟਰੀ ਦੀ ਲਾਇਫ ਵੱਧ ਸਕਦੀ ਹੈ।

ਸਾਰੀ ਰਾਤ ਫੂਨ ਚਾਰਜ ਤੇ ਨਾ ਲਾਓ

ਖਿਆਲ ਰੱਖਣ ਯੋਗ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਈ ਲੋਕਾਂ ਦੀ ਰਾਤ ਨੂੰ ਫੋਨ ਚਾਰਜ ਉੱਤੇ ਲਗਾਕੇ ਸੌਂਣ ਦੀ ਆਦਤ ਹੁੰਦੀ ਹੈ। ਜਿਹੜੀ ਕਿ ਬਹੁਤ ਹੀ ਗਲਤ ਆਦਤ ਹੈ। ਫੋਨ ਨੂੰ ਜ਼ਰੂਰਤ ਤੋਂ ਜ਼ਿਆਦਾ ਸਮੇਂ ਤੱਕ ਚਾਰਜ ਕਰਨਾ ਬੈਟਰੀ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਹਾਲਾਂਕਿ ਅੱਜਕੱਲ੍ਹ ਫੋਨ ਦੀ ਬੈਟਰੀ ਫੁਲ ਹੋਣ ਉੱਤੇ ਚਾਰਜਿੰਗ ਆਪਣੇ ਆਪ ਬੰਦ ਹੋ ਜਾਂਦਾ ਹੈ। ਅਜਿਹੇ ਵਿੱਚ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਹੈ।

ਬੈਟਰੀ ਜਿਆਦਾ ਡਾਊਨ ਨਾ ਹੋਣ ਦਿਓ 

ਉਥੇ ਹੀ ਕੁਝ ਲੋਕ ਫੋਨ ਦੀ ਪੂਰੀ ਬੈਟਰੀ ਡਾਊਨ ਹੋਣ ਉੱਤੇ ਹੀ ਫੋਨ ਨੂੰ ਚਾਰਜ ਕਰਦੇ ਹਨ। ਜਦੋਂ ਕਿ ਅਜਿਹਾ ਕਰਨਾ ਗਲਤ ਹੈ। ਦਰਅਸਲ ਫੋਨ ਵਿੱਚ ਦਿੱਤੀ ਗਈ 20 % ਮਿਨੀਮਮ ਡਾਊਨ ਹੋਣ ਬੈਟਰੀ ਚਾਰਜ ਕਰਨੀ ਚਾਹੀਦੀ ਹੈ। ਬੈਟਰੀ ਨੂੰ ਜੀਰੋ ਤੱਕ ਨਹੀਂ ਪਹੁੰਚਣ ਦੇਣਾ ਚਾਹੀਦਾ। ਅਜਿਹੇ ਵਿੱਚ ਤੁਹਾਨੂੰ ਫੋਨ ਦੇ ਡਿਸਚਾਰਜ ਹੋਣ ਦਾ ਇੰਤਜਾਰ ਨਹੀ ਕਰਨਾ ਚਾਹੀਦਾ।

ਵਰਤੋ ਤੋਂ ਬਾਅਦ ਐਪ ਬੰਦ ਕਰੋ

ਆਪਣੇ ਫੋਨ ਉੱਤੇ ਕਿਸੇ ਵੀ ਐਪ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਉਸ ਐਪ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਹ ਐਪ ਬੈਕਰਾਊਂਡ ਵਿੱਚ ਚਲਦੀਆਂ ਰਹਿੰਦੀਆਂ ਹਨ ਅਤੇ ਫੋਨ ਦੀ ਬੈਟਰੀ ਦੇ ਖਪਤ ਹੋਣ ਦਾ ਕਾਰਨ ਵੀ ਬਣਦੀਆਂ ਹਨ।

ਚਾਰਜ ਕਰਦੇ ਸਮੇਂ ਵਰਤੋ ਨਾ ਕਰੋ

ਇਸ ਤੋਂ ਇਲਾਵਾ ਕਈ ਲੋਕ ਫੋਨ ਨੂੰ ਚਾਰਜ ਕਰਦੇ ਸਮੇਂ ਵੀ ਫੋਨ ਦਾ ਇਸਤੇਮਾਲ ਕਰਦੇ ਰਹਿੰਦੇ ਹਨ। ਅਜਿਹਾ ਕਰਨਾ ਵੀ ਬਹੁਤ ਜ਼ਿਆਦਾ ਗਲਤ ਹੁੰਦਾ ਹੈ। ਦਰਅਸਲ ਚਾਰਜਿੰਗ ਦੇ ਦੌਰਾਨ ਫੋਨ ਦੀ ਪਾਵਰ ਵੱਖ ਹੁੰਦੀ ਹੈ। ਫੂਨ ਨੂੰ ਚਾਰਜ ਲਾਏ ਸਮੇਂ ਵਰਤਣ ਦੀਆਂ ਕਈ ਘਟਨਾਵਾਂ ਅਸੀਂ ਸਭ ਨੇ ਸੁਣੀਆਂ ਜਾਂ ਦੇਖੀਆਂ ਹਨ। ਅਜਿਹੇ ਵਿੱਚ ਤੁਹਾਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਫੋਨ ਨੂੰ ਤੇਜੀ ਨਾਲ ਚਾਰਜ ਹੋਣ ਦੇਣਾ ਚਾਹੀਦਾ ਹੈ।

ਪਬਲਿਕ ਥਾਵਾਂ ਤੇ ਚਾਰਜ ਕਰਨ ਤੋਂ ਬਚੋ

ਇਕ ਹੋਰ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਫੋਨ ਚਾਰਜ ਕਰਨ ਲਈ ਰੇਲਵੇ ਸਟੇਸ਼ਨ ਏਅਰਪੋਰਟ ਜਾਂ ਕਿਸੇ ਪਬਲਿਕ ਚਾਰਜਿੰਗ ਪੋਰਟ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਥਾਵਾਂ ਤੋਂ ਤੁਹਾਡਾ ਡਾਟਾ ਹੈਕਰਸ ਦੇ ਕੋਲ ਜਾਣ ਦੇ ਕਾਫ਼ੀ ਚਾਂਸ ਹੁੰਦੇ ਹਨ।

Leave a Reply

Your email address will not be published. Required fields are marked *