ਪੰਜਾਬ ਰਾਜ ਦੇ ਜਿਲ੍ਹਾ ਬਠਿੰਡੇ ਵਿੱਚ ਬੀਤੀ ਰਾਤ ਨੂੰ ਇਲੈਕਟ੍ਰੀਸ਼ੀਅਨ ਦੀ ਬੇਰਹਿਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਹੈ। ਉਸ ਦੀ ਦੁਕਾਨ ਦੇ ਗ਼ੱਲੇ ਵਿਚੋਂ ਰੋਜ ਦੀ ਕੀਤੀ ਕਮਾਈ ਨਗਦ ਰੁਪਏ ਵੀ ਗਾਇਬ ਹਨ । ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੁੱਟ ਦੇ ਇਰਾਦੇ ਨਾਲ ਆਏ ਲੁਟੇਰਿਆਂ ਨੇ ਉਸਦੀ ਹੱਤਿਆ ਕੀਤੀ ਹੈ। ਸਵੇਰੇ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਆਸਪਾਸ ਦੇ ਵਿਚ ਲੱਗੇੇ ਸੀਸੀਟੀਵੀ CCTV. ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।
ਗਣਤੰਤਰ ਵਾਲੇ ਦਿਨ ਦੇ ਮੌਕੇ ਉੱਤੇ ਸ਼ਹਿਰ ਵਿੱਚ ਭਾਰੀ ਪੁਲਿਸ ਸੁਰੱਖਿਆ ਚੌਕਸੀ ਹੋਣ ਦੇ ਬਾਵਜੂਦ ਵੀ ਮੰਗਲਵਾਰ ਰਾਤ ਨੂੰ ਅਣਪਛਾਤੇ ਲੋਕਾਂ ਨੇ ਜਿਲ੍ਹਾ ਪਰਿਸ਼ਦ ਦਫ਼ਤਰ ਦੇ ਕੋਲ ਇਲੈਕਟ੍ਰੀਸ਼ੀਅਨ ਜਗਜੀਤ ਸਿੰਘ ਦੀ ਉਸ ਦੀ ਦੁਕਾਨ ਵਿੱਚ ਹੀ ਹੱਤਿਆ ਕਰ ਦਿੱਤੀ। ਜਗਜੀਤ ਸਿੰਘ ਉਮਰ 60 ਸਾਲ ਗੱਡੀਆਂ ਦੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਮੰਗਲਵਾਰ ਦੀ ਰਾਤ ਨੂੰ ਉਹ ਘਰ ਨਹੀਂ ਪਹੁੰਚਿਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਤਲਾਸ਼ ਸ਼ੁਰੂ ਕੀਤੀ। ਪਰਿਵਾਰਕ ਮੈਂਬਰ ਜਦੋਂ ਦੁਕਾਨ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਖੂਨ ਨਾਲ ਲਿਬੜਿਆ ਜਗਜੀਤ ਸਿੰਘ ਦਾ ਮ੍ਰਿਤਕ ਸਰੀਰ ਮਿਲਿਆ।
ਇਸ ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੇ ਵਿਚ ਭੇਜਿਆ ਗਿਆ ਹੈ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਆਈਏ CIA ਸਟਾਫ ਦੇ ਇੰਸਪੈਕਟਰ ਤਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਦੋਸ਼ੀਆਂ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ। ਆਸਪਾਸ ਲੱਗੇ ਸੀਸੀਟੀਵੀ CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।
ਇਸ ਵਾਰਦਾਤ ਬਾਰੇ ਕਿਹਾ ਜਾ ਰਿਹਾ ਹੈ ਕਿ ਅਣਪਛਾਤੇ ਲੋਕਾਂ ਨੇ ਲੁੱਟ ਦੀ ਨੀਅਤ ਨਾਲ ਹੀ ਇਸ ਹੱਤਿਆ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਦੁਕਾਨ ਦੇ ਗ਼ੱਲੇ ਵਿੱਚ ਨਗਦੀ ਗਾਇਬ ਹੈ। ਮ੍ਰਿਤਕ ਦੇ ਸਿਰ ਵਿੱਚ ਸੱਟਾਂ ਦੇ ਨਿਸ਼ਾਨ ਮਿਲੇ ਹਨ। ਉਸਦਾ ਪੂਰਾ ਸਰੀਰ ਖੂਨ ਨਾਲ ਲਿਬੜਿਆ ਮਿਲਿਆ ਹੈ। ਕੈਬਨ ਦੇ ਗੇਟ ਵਿਚ ਹੀ ਉਸਦਾ ਮ੍ਰਿਤਕ ਸਰੀਰ ਪਿਆ ਮਿਲਿਆ ਹੈ। FSL ਦੀ ਟੀਮ ਨੇ ਦੁਕਾਨ ਤੋਂ ਹਤਿਆਰਿਆਂ ਦੇ ਨਾਲ ਜੁਡ਼ੇ ਸੁਰਾਗ ਇਕੱਠੇ ਕੀਤੇ ਹਨ।