ਮੌਜੂਦਾ ਮੌਸਮ ਠੰਡ ਵਿੱਚ ਕਾਰ ਚਲਾਉਂਦੇ ਸਮੇਂ ਇੱਕ ਸਮੱਸਿਆ ਜੋ ਲਗਭਗ ਹਰ ਡਰਾਈਵਰ ਨੂੰ ਚਿੰਤਾ ਦਿੰਦੀ ਹੈ। ਉਹ ਹੈ ਵਿੰਡਸ਼ੀਲਡ (ਮੂਹਰਲਾ ਸੀਸਾ) ਤੇ ਭਾਫ਼ ਦਾ ਜਮ੍ਹਾ ਹੋਣਾ। ਜਦੋਂ ਤੁਸੀਂ ਕਾਰ ਦੇ ਅੰਦਰ ਬੈਠੇ ਹੁੰਦੇ ਹੋ ਤਾਂ ਕੈਬਿਨ ਗਰਮ ਹੋ ਜਾਂਦਾ ਹੈ ਅਤੇ ਜਦੋਂ ਬਾਹਰ ਦੀ ਠੰਡੀ ਹਵਾ ਗਰਮ ਵਿੰਡਸਕ੍ਰੀਨ (ਮੂਹਰਲਾ ਸੀਸਾ) ਦੇ ਨਾਲ ਟਕਰਾਉਂਦੀ ਹੈ ਤਾਂ ਭਾਫ਼ ਜੰਮ ਜਾਂਦੀ ਹੈ। ਇਹੋ ਜਿਹੀ ਸਥਿਤੀ ਵਿਚ ਅੱਗੇ ਦਾ ਨਜ਼ਾਰਾ ਧੁੰਦਲਾ ਹੋ ਜਾਂਦਾ ਹੈ ਅਤੇ ਕਾਰ ਚਲਾਉਣ ਦੇ ਲਈ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਸ ਲਈ ਇਸ ਆਰਟੀਕਲ ਦੇ ਜ਼ਰੀਏ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਵਰਤਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
1. ਹੀਟਰ ਨੂੰ ਚਲਾਓ
ਜਿਉਂ ਹੀ ਕਾਰ ਦੇ ਵਿੰਡਸਕਰੀਨ ਤੇ ਭਾਫ਼ ਇਕੱਠੀ ਹੁੰਦੀ ਹੈ ਤੁਹਾਨੂੰ ਕਾਰ ਦਾ ਹੀਟਰ ਚਾਲੂ ਕਰਨਾ ਚਾਹੀਦਾ ਹੈ ਤਾਂ ਜੋ ਕਾਰ ਦੇ ਅੰਦਰ ਜਮਾ ਹੋਈ ਨਮੀ ਨੂੰ ਖਤਮ ਕੀਤਾ ਜਾ ਸਕੇ। ਕੁਝ ਸਮੇਂ ਲਈ ਕਾਰ ਦੇ ਕੈਬਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੇ ਰੱਖੋ ਇਸ ਤਰ੍ਹਾਂ ਕਰਨ ਨਾਲ ਕੈਬਿਨ ਦੀ ਨਮੀ ਨੂੰ 10 ਗੁਣਾ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਰ ਦੇ ਅੰਦਰ ਹਵਾ ਦਾ ਪਰਵਾਹ ਕਰਨ ਲਈ ਇੱਕ ਬਟਨ ਦਿੱਤਾ ਗਿਆ ਹੈ। ਇਸ ਨੂੰ ਦਬਾਓ। ਜੇਕਰ ਤੁਹਾਡੀ ਕਾਰ ਵਿਚ ਕਲਾਈਮੇਟ ਕੰਟਰੋਲ ਹੈ ਤਾਂ ਇਹ ਫੀਚਰ ਬਹੁਤ ਮਦਦਗਾਰ ਹੈ।
2. ਡੀਫੋਗਰ ਚਾਲੂ ਕਰੋ
ਕੈਬਿਨ ਦੀ ਨਮੀ ਘੱਟ ਹੋਣ ਤੇ ਵਿੰਡਸਕਰੀਨ ਤੇ ਹਵਾ ਸੁੱਟਣ ਲਈ ਕਾਰ ਦੇ ਨਾਲ ਇੱਕ ਬਟਨ ਵੀ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਬਾਹਰ ਅਤੇ ਅੰਦਰ ਦੇ ਤਾਪਮਾਨ ਨੂੰ ਮਿਲਾਉਣ ਲਈ ਕਾਰ ਵਿੱਚ ਦਿੱਤੇ ਗਏ ਡੀਫੋਗਰ ਬਟਨ ਨੂੰ ਦਬਾਓ। ਇਸ ਬਟਨ ਨੂੰ ਦਬਾਉਣ ਨਾਲ ਸਿੱਧੀ ਹਵਾ ਕਾਰ ਦੀ ਵਿੰਡਸਕਰੀਨ ਤੇ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਕੁਝ ਹੀ ਸਕਿੰਟਾਂ ਵਿਚ ਜੰਮੀ ਹੋਈ ਭਾਫ਼ ਨਿਕਲਣ ਲੱਗਦੀ ਹੈ ਅਤੇ ਦ੍ਰਿਸ਼ ਸਾਫ ਹੋ ਜਾਂਦਾ ਹੈ।
3. ਗੱਡੀ ਦੇ ਵਿੰਡਸਕ੍ਰੀਨ ਨੂੰ ਸਾਫ਼ ਰੱਖੋ
ਵਿੰਡਸਕਰੀਨ ਉਪਰ ਭਾਫ਼ ਜੰਮਣ ਤੋਂ ਬਾਅਦ ਕਾਰ ਦੇ ਅੰਦਰ ਅਤੇ ਬਾਹਰ ਹੱਥਾਂ ਦੇ ਨਿਸ਼ਾਨ ਅਤੇ ਹੋਰ ਬਾਕੀ ਕੁਝ ਨਿਸ਼ਾਨ ਦਿਖਾਈ ਦਿੰਦੇ ਹਨ। ਇਸ ਲਈ ਆਪਣੀ ਵਿੰਡਸਕ੍ਰੀਨ ਨੂੰ ਅੰਦਰੋਂ ਅਤੇ ਬਾਹਰ ਤੋਂ ਪੂਰੀ ਤਰ੍ਹਾਂ ਸਾਫ਼ ਰੱਖੋ। ਇਸ ਤੋਂ ਇਲਾਵਾ ਪਾਣੀ ਨਾਲ ਵਾਈਪਰ ਚਲਾਉਣਾ ਅਤੇ ਗਲਾਸ ਕਲੀਨਰ ਦੀ ਵਰਤੋਂ ਕਰਨਾ ਵੀ ਇੱਥੇ ਬਹੁਤ ਮਦਦਗਾਰ ਹੈ। ਇਹ ਵਿੰਡਸਕਰੀਨ ਨੂੰ ਪੂਰੀ ਤਰ੍ਹਾਂ ਸਾਫ਼ ਰੱਖਦਾ ਹੈ।
4. ਵਿੰਡੋ ਨੂੰ ਖੋਲ੍ਹੋ
ਇਨ੍ਹਾਂ ਤਰੀਕਿਆਂ ਤੋਂ ਇਲਾਵਾ ਖਿੜਕੀ ਖੋਲ੍ਹਣਾ ਵੀ ਬਹੁਤ ਪ੍ਰਭਾਵਸ਼ਾਲੀ ਵਿਕਲਪਾਂ ਵਿਚੋਂ ਇਕ ਹੈ। ਅਜਿਹਾ ਕਰਨ ਨਾਲ ਅੰਦਰ ਅਤੇ ਬਾਹਰ ਵਾਲਾ ਤਾਪਮਾਨ ਤੇਜ਼ੀ ਨਾਲ ਇਕੋ ਜਿਹਾ ਹੋਣ ਲੱਗਦਾ ਹੈ ਅਤੇ ਕਾਰ ਦੀ ਵਿੰਡਸਕਰੀਨ ਉਪਰ ਇਕੱਠੀ ਹੋਈ ਭਾਫ਼ ਵੀ ਬਾਹਰ ਨਿਕਲਣ ਲੱਗ ਜਾਂਦੀ ਹੈ। ਜੇਕਰ ਬਹੁਤ ਜ਼ਿਆਦਾ ਠੰਡਾ ਹੈ ਤਾਂ ਵਿੰਡੋ ਨੂੰ ਥੋੜ੍ਹਾ ਜਿਹਾ ਖੋਲ੍ਹਣ ਨਾਲ ਵੀ ਕੰਮ ਬਣ ਸਕਦਾ ਹੈ। ਇਸ ਤਰ੍ਹਾਂ ਕਾਰ ਵਿਚੋਂ ਨਮੀ ਵਾਲੀ ਹਵਾ ਵੀ ਬਾਹਰ ਨਿਕਲਦੀ ਹੈ ਜੋ ਕਿ ਭਾਫ਼ ਦਾ ਸਭ ਤੋਂ ਵੱਡਾ ਕਾਰਨ ਹੁੰਦੀ ਹੈ।
5. ਵਿਰੋਧੀ ਧੁੰਦ ਉਤਪਾਦ
ਜੇਕਰ ਵੱਧ ਠੰਡ ਵਿਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਤਾਂ ਐਂਟੀ-ਫੌਗ ਪ੍ਰੋਡਕਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਹ ਇਸ ਸਮੱਸਿਆ ਨਾਲ ਨਜਿੱਠਣ ਦੇ ਲਈ ਖਾਸ ਤੌਰ ਉੱਤੇ ਬਣਾਏ ਗਏ ਹਨ। ਇਨ੍ਹਾਂ ਨੂੰ ਕੱਪੜੇ ਦੀ ਮਦਦ ਨਾਲ ਵਿੰਡਸਕਰੀਨ (ਮੂਹਰਲਾ ਸੀਸਾ) ਉਪਰ ਲਗਾਉਣਾ ਪੈਂਦਾ ਹੈ ਅਤੇ ਇਹ ਸੁੱਕਦੇ ਸਾਰ ਹੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਸ਼ੇਵਿੰਗ ਫੋਮ ਵੀ ਇਕ ਵਧੀਆ ਜੁਗਾੜ ਹੈ। ਇਸ ਨੂੰ ਸ਼ੀਸ਼ੇ ‘ਉਤੇ ਲਗਾਓ ਅਤੇ 2 ਮਿੰਟ ਬਾਅਦ ਕੱਪੜੇ ਨਾਲ ਸਾਫ ਕਰ ਲਓ। ਅਜਿਹਾ ਕਰਨ ਦੇ ਨਾਲ ਵਿੰਡਸਕ੍ਰੀਨ ਭਾਫ਼ ਤੋਂ ਬਚੀ ਰਹਿੰਦੀ ਹੈ।