ਇਹ ਖ਼ਬਰ ਰਾਜਧਾਨੀ ਦਿੱਲੀ ਤੋਂ ਇਥੇ ਇਕ ਦਰਖਤ ਪਿਛਲੇ 120 ਸਾਲਾਂ ਤੋਂ ਦਿੱਲੀ ਦੇ ਖਾਮਪੁਰ ਪਿੰਡ ਦੇ ਕਰੀਬ 2 ਹਜਾਰ ਲੋਕਾਂ ਦੀ ਸ਼ਰਧਾ ਅਤੇ ਪ੍ਰੇਮ ਨਾਲ ਜੁੜਿਆ ਹੋਇਆ ਹੈ। ਇੱਥੋਂ ਦੇ ਲੋਕ ਸਾਲਾਂ ਤੋਂ ਇਸ ਦਰਖਤ ਦੀ ਪੂਜਾ ਕਰਦੇ ਆ ਰਹੇ ਹਨ। ਪਰ ਪਿਛਲੇ ਹਫਤੇ ਕੁੱਝ ਅਣਪਛਾਤੇ ਲੋਕਾਂ ਵਲੋਂ ਇਸ ਦੀਆਂ ਟਾਹਣੀਆਂ ਕੱਟਣ ਤੋਂ ਬਾਅਦ ਖਾਮਪੁਰ ਪਿੰਡ ਦੇ ਲੋਕ 24 ਘੰਟੇ ਇਸ ਦਰਖਤ ਦੀ ਰਾਖੀ ਦੇ ਵਿੱਚ ਲੱਗੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਕਰੀਬ 2, 000 ਲੋਕਾਂ ਦੀ ਆਬਾਦੀ ਵਾਲਾ ਇਹ ਪਿੰਡ ਤਕਰੀਬਨ 500 ਸਾਲ ਪੁਰਾਣਾ ਇਥੇ ਵੱਸ ਰਿਹਾ ਹੈ।
ਪਿੰਡ ਵਾਲਿਆਂ ਦਾ ਇਲਜ਼ਾਮ
ਇਥੋਂ ਦੇ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਕੋਲ ਕਲੋਨੀ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਨੂੰ ਕੁੱਝ ਬਿਲਡਰਾਂ ਦੇ ਸਹਿਯੋਗ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇੱਥੇ ਜਦੋਂ ਕਲੋਨੀ ਦਾ ਕੰਮ ਸ਼ੁਰੂ ਹੋਇਆ ਸੀ ਤਾਂ ਪਿੰਡ ਵਾਲੀਆਂ ਨੇ ਉਨ੍ਹਾਂ ਨੂੰ ਇਸ ਇਤਿਹਾਸਕ ਦਰਖਤ ਨੂੰ ਨਾ ਕੱਟਣ ਦੇ ਲਈ ਕਿਹਾ ਕਿਉਂਕਿ ਇਹ ਦਰਖਤ ਕੁਦਰਤ ਦੇ ਨਾਲ ਨਾਲ ਉਨ੍ਹਾਂ ਦੀ ਸ਼ਰਧਾ ਭਾਵਨਾ ਨਾਲ ਵੀ ਜੁੜਿਆ ਹੋਇਆ ਹੈ। ਅਜਿਹੇ ਵਿੱਚ ਇਸ ਦਰਖਤ ਨੂੰ ਗੁਪਤ ਤਰੀਕੇ ਨਾਲ ਕੱਟਿਆ ਜਾ ਰਿਹਾ ਹੈ। ਜਿਸ ਦਾ ਪੇਂਡੂ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਪੁਲਿਸ ਥਾਣੇ ਸ਼ਿਕਾਇਤ ਦਰਜ
ਪਿੰਡ ਵਾਲਿਆਂ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਜਿਸ ਤੋਂ ਬਾਅਦ ਇਹ ਮਾਮਲਾ ਉੱਤਰੀ ਦਿੱਲੀ ਦੇ ਅਲੀਗੜ ਥਾਣੇ ਦੇ ਵਿੱਚ ਵਿਚਾਰ ਅਧੀਨ ਹੈ। ਪੁਲਿਸ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ ਹੈ ਕਿ ਇਹ ਦਰਖਤ ਕਿੰਨਾ ਪੁਰਾਣਾ ਹੈ ਅਤੇ ਕਿਸ ਦੀ ਜ਼ਮੀਨ ਉੱਤੇ ਖੜ੍ਹਾ ਹੈ। ਇਸ ਦਰਖਤ ਨੂੰ ਕੋਈ ਵੀ ਨਹੀਂ ਕੱਟੇਗਾ। ਲੇਕਿਨ ਪਿੰਡ ਵਾਲਿਆਂ ਨੂੰ ਅਣਪਛਾਤੇ ਲੋਕਾਂ ਉੱਤੇ ਭਰੋਸਾ ਨਹੀਂ ਹੈ। ਇਸ ਲਈ ਉਹ ਹੁਣ ਵੀ ਦਿਨ ਰਾਤ ਇਸ ਦੀ ਨਿਗਰਾਨੀ ਵਿੱਚ ਲੱਗੇ ਹੋਏ ਹਨ। ਕਦੇ ਬੱਚੇ ਕਦੇ ਜਵਾਨ ਅਤੇ ਕਦੇ ਪਿੰਡ ਦੇ ਬੁਜੁਰਗ ਵਾਰੀ ਵਾਰੀ ਨਾਲ ਇਸ ਦੀ ਨਿਗਰਾਨੀ ਕਰ ਰਹੇ ਹਨ।
ਦਿੱਲੀ ਵਿੱਚ ਦਰੱਖਤਾਂ ਦੀ ਹਾਲਤ
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਦਰੱਖਤਾਂ ਦੀ ਹਾਲਤ ਠੀਕ ਨਹੀਂ ਹੈ। ਪਿਛਲੇ 20 ਸਾਲਾਂ ਦੇ ਵਿੱਚ ਸ਼ਹਿਰੀ ਜੰਗਲ ਇਲਾਕੇ ਦਾ ਲੱਗਭੱਗ ਅੱਧਾ ਹਿੱਸਾ ਨਵੀਂਆਂ ਇਮਾਰਤਾਂ ਦੇ ਕਾਰਨ ਨਸ਼ਟ ਹੋ ਚੁਕਿਆ ਹੈ। ਇੱਥੇ ਉਸਾਰੀ ਲਈ ਪਰਮਿਟ ਲੈਣਾ ਆਸਾਨ ਹੈ। ਜਦੋਂ ਕਿ ਨਿਯਮ ਕਹਿੰਦੇ ਹਨ ਕਿ ਜਿੱਥੇ ਤੱਕ ਸੰਭਵ ਹੋਵੇ ਦਰੱਖਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦਾ ਹੈ।
ਕੁਦਰਤੀ ਏਅਰ ਫਿਲਟਰ ਹਨ ਦਰੱਖਤ
ਪਿੰਡਾਂ ਦੀ ਆਸ਼ ਸ਼ਹਿਰਾਂ ਦੇ ਲੋਕਾਂ ਲਈ ਦਰਖਤ ਬਹੁਤ ਮਹੱਤਵਪੂਰਨ ਹਨ। ਦਰੱਖਤ ਵਾਸੀਆਂ ਲਈ ਕੁਦਰਤੀ ਏਅਰ ਫਿਲਟਰ ਹਨ। ਉਹ ਅਣਗਿਣਤ ਸੂਖਮ ਜੀਵਾਂ ਛੋਟੇ ਜਾਨਵਰਾਂ ਅਤੇ ਪੰਛੀਆਂ ਦੇ ਘਰ ਹਨ। ਇੱਕ ਰਿਪੋਰਟ ਦੇ ਮੁਤਾਬਕ 2015 ਤੋਂ 2018 ਦੇ ਵਿੱਚ ਦਿੱਲੀ ਵਿੱਚ ਦਰੱਖਤਾਂ ਦੀ ਕਟਾਈ ਦਾ ਇੱਕ ਵੀ ਆਵੇਦਨ ਖਾਰਿਜ ਨਹੀਂ ਹੋਇਆ ਅਤੇ ਇਸ ਤਰ੍ਹਾਂ 17 ਹਜਾਰ ਤੋਂ ਜ਼ਿਆਦਾ ਦਰਖਤ ਕੱਟੇ ਜਾ ਚੁੱਕੇ ਹਨ।
ਕੁਦਰਤ ਦਾ ਗਲਾ ਘੁੱਟਣ ਵਿੱਚ ਲੱਗੇ ਹਨ ਇਨਸਾਨ
ਇੱਕ ਰਿਪੋਰਟ ਦੇ ਮੁਤਾਬਕ ਜਦੋਂ ਤੋਂ ਇਨਸਾਨਾਂ ਨੇ ਖੇਤੀ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਅਸੀਂ ਦੁਨੀਆਂ ਦੇ ਛੇ ਟ੍ਰਿਲੀਅਨ (ਖਰਬ) ਵਿੱਚੋਂ ਅੱਧੇ ਯਾਣੀ ਕਿ 3 ਟ੍ਰਿਲੀਅਨ ਦਰੱਖਤਾਂ ਨੂੰ ਕੱਟ ਦਿੱਤਾ ਹੈ। ਕੰਕਰੀਟ ਦਾ ਜੰਗਲ ਬਣਾਉਣ ਦੀ ਦੌੜ ਵਿੱਚ ਅੱਜ ਵੀ ਅਸੀਂ ਕੁਦਰਤ ਨੂੰ ਲਗਾਤਾਰ ਸਾੜਦੇ ਜਾ ਰਹੇ ਹਾਂ।