ਅੱਧੀ ਰਾਤ ਨੂੰ ਨਕਾਬਪੋਸ਼ ਲੁਟੇਰਿਆਂ ਵਲੋਂ ਬੈਂਕ ਦੇ ATM ਨੂੰ, ਗੈਸ ਸਿਲੰਡਰ ਨਾਲ ਕੱਟਣ ਦੀ ਕੋਸ਼ਿਸ਼, ਪੜ੍ਹੋ ਪੂਰੀ ਖ਼ਬਰ

Punjab

ਪੰਜਾਬ ਵਿਚ ਥਾਣਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਗੁਣਾਚੌਰ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਏਟੀਐਮ ATM ਉੱਤੇ ਲੁੱਟ ਦੀ ਕੋਸ਼ਿਸ਼ ਦੇ ਸੰਬੰਧ ਵਿੱਚ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਜਾਂਚ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਮੈਨੇਜਰ ਕਪਿਲ ਦੇਵ ਨੇ ਦੱਸਿਆ ਹੈ ਕਿ ਬ੍ਰਾਂਚ ਦਾ ਏਟੀਐਮ ATM ਰਾਤ ਦੇ ਸਮੇਂ ਬੰਦ ਸੀ ਅਤੇ ਸ਼ਟਰ ਬੰਦ ਕੀਤਾ ਹੋਇਆ ਸੀ। ਜਦੋਂ ਕਿ ਸਵੇਰੇ ਸ਼ਟਰ ਨੂੰ ਟੁੱਟਿਆ ਹੋਇਆ ਪਾਇਆ ਗਿਆ ਹੈ।

CCTV ਸੀਸੀਟੀਵੀ ਫੁਟੇਜ ਦੀ ਜਾਂਚ ਪੜਤਾਲ ਵਿੱਚ ਪਾਇਆ ਗਿਆ ਹੈ ਕਿ ਰਾਤ ਤਕਰੀਬਨ 3 ਵਜੇ ਦੇ ਕਰੀਬ ਤਿੰਨ ਲੁਟੇਰੇ ਜਿਨ੍ਹਾਂ ਦੇ ਚਿਹਰੇ ਢਕੇ ਹੋਏ ਸਨ। ਉਨ੍ਹਾਂ ਨੇ ਏਟੀਐਮ ATM ਦੇ ਸ਼ਟਰ ਦੇ ਤਾਲੇ ਗੈਸ ਸਿਲੰਡਰ ਕਟਰ ਨਾਲ ਕੱਟੇ। ਚੋਰ ਏਟੀਐਮ ATM ਦੇ ਅੰਦਰ ਦਾਖਲ ਹੋਏ ਹਨ ਅਤੇ ਉਨ੍ਹਾਂ ਵਲੋਂ ਮਸ਼ੀਨ ਨੂੰ ਵੀ ਤੋਡ਼ਨ ਦੀ ਕੋਸ਼ਿਸ਼ ਕੀਤੀ ਗਈ। ਗੈਸ ਕਟਰ ਦੇ ਜਰੀਏ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ । ਹਾਲਾਂਕਿ ਸ਼ੁਰੁਆਤੀ ਜਾਂਚ ਵਿੱਚ ਇਹੀ ਲੱਗ ਰਿਹਾ ਹੈ ਕਿ ਉਹ ਏਟੀਐਮ ਮਸ਼ੀਨ ਦੀ ਚੇਸਟ ਤੱਕ ਨਹੀਂ ਪਹੁੰਚੇ ਸਨ। ਜਿਸਦੇ ਚਲਦਿਆਂ ਏਟੀਐਮ ਵਿੱਚ ਕਰੀਬ 3 ਲੱਖ 81 ਹਜਾਰ ਰੁਪਏ ਪਏ ਮਿਲੇ ਹਨ ।

ਇਸ ਸਬੰਧੀ ਮੌਕੇ ਉਤੇ ਤਕਨੀਕੀ ਜਾਣਕਾਰਾਂ ਨੂੰ ਬੁਲਾਇਆ ਗਿਆ ਹੈ। ਤਾਂਕਿ ਪਤਾ ਲਗਾਇਆ ਜਾ ਸਕੇ ਕਿ ਲੁਟੇਰੇ ਏਟੀਐਮ ATM ਤੋਂ ਕੋਈ ਰਾਸ਼ੀ ਲੁੱਟਣ ਵਿੱਚ ਸਫਲ ਰਹੇ ਹਨ ਜਾਂ ਨਹੀਂ ਅਤੇ ਏਟੀਐਮ ATM ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੇ ਦੌਰਾਨ ਲੁਟੇਰਿਆਂ ਦੁਆਰਾ ਕਰੀਬ ਅੱਧੇ ਘੰਟੇ ਤੱਕ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਫਰਾਰ ਹੋ ਗਏ। ਪੁਲਿਸ ਨੇ ਇਸ ਸੰਬੰਧ ਵਿੱਚ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ।

Leave a Reply

Your email address will not be published. Required fields are marked *