ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੀਆਂ ਮਜਬੂਰੀਆਂ ਨੂੰ ਵੇਖ ਕੇ ਆਪਣੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਵਿਦੇਸ਼ ਦੀ ਧਰਤੀ ਦੇ ਵੱਲ ਰੁਖ ਕਰ ਰਹੇ ਹਨ। ਵਿਦੇਸ਼ ਦੀ ਧਰਤੀ ਤੇ ਜਾ ਕੇ ਪੰਜਾਬੀ ਨੌਜਵਾਨ ਦਿਨ ਰਾਤ ਸਖਤ ਮਿਹਨਤ ਕਰਦੇ ਹਨ ਤਾਂ ਕਿ ਆਪਣੀ ਇਸ ਮਿਹਨਤ ਮਜ਼ਦੂਰੀ ਦੇ ਨਾਲ ਉਹ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕਣ। ਪਰ ਕਈ ਵਾਰ ਵਿਦੇਸ਼ੀ ਧਰਤੀ ਤੇ ਉਨ੍ਹਾਂ ਨੌਜਵਾਨਾਂ ਦੇ ਨਾਲ ਕੰਮਕਾਰ ਕਰਦੇ ਹੋਏ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜੋ ਪਿੱਛੇ ਰਹਿੰਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਝਿੰਜੋੜ ਕੇ ਰੱਖ ਦਿੰਦੀਆਂ ਹਨ।
ਹੁਣ ਵਿਦੇਸ਼ ਦੀ ਧਰਤੀ ਤੋਂ ਇਕ ਹੋਰ ਬਹੁਤ ਹੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਪੰਜਾਬ ਦੇ ਜਿਲ੍ਹਾ ਫਰੀਦਕੋਟ ਤੋਂ 25 ਸਾਲ ਦਾ ਨੌਜਵਾਨ ਸੁਮੀਤਾ ਕਟਾਰੀਆ ਵਿਦੇਸ਼ ਗਿਆ ਸੀ। ਉਥੇ ਇਕ ਸੜਕ ਹਾਦਸੇ ਦੇ ਵਿਚ ਉਸ ਦੀ ਮੌਤ ਹੋ ਗਈ ਹੈ। ਸੁਮੀਤਾ ਕਟਾਰੀਆ ਦੇ ਨਾਲ ਇਹ ਹਾਦਸਾ ਕੈਨੇਡਾ ਦੇ ਬਰੈਂਪਟਨ ਵਿਚ ਬੀਤੀ ਰਾਤ 9.15 ਵੱਜੇ ਦੇ ਕਰੀਬ ਵਾਪਰਿਆ ਹੈ। ਜਿਲ੍ਹਾ ਫਰੀਦਕੋਟ ਦਾ ਸੁਮੀਤਾ ਕਟਾਰੀਆ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜੋ ਕਰੀਬ ਚਾਰ ਸਾਲ ਪਹਿਲਾਂ ਹੀ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ। ਉਥੇ ਉਸ ਦੀ ਪੜ੍ਹਾਈ ਖਤਮ ਹੋ ਚੁੱਕੀ ਸੀ। ਹੁਣ ਜਲਦੀ ਹੀ ਉਸ ਨੇ PR ਹੋ ਜਾਣ ਸੀ। ਪਰ ਉਸ ਤੋਂ ਪਹਿਲਾਂ ਹੀ ਉਹ ਮੰਦਭਾਗੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਹੁਣ ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਮ੍ਰਿਤਕ ਦੇਹ ਦੇਸ਼ ਲਿਆਉਣ ਦੇ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਗਈ ਹੈ। ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਸੁਮੀਤ ਕਟਾਰੀਆ ਸਾਲ 2018 ਦੇ ਵਿੱਚ ਕੈਨੇਡਾ ਦੇ ਵਿਚ ਸਟੱਡੀ ਵੀਜੇ ਤੇ ਗਿਆ ਸੀ। ਕੱਲ੍ਹ ਸਵੇਰੇ 9.30 ਵਜੇ ਕੈਨੇਡਾ ਤੋਂ ਫੋਨ ਤੇ ਖਬਰ ਮਿਲੀ ਕਿ ਤੁਹਾਡੇ ਬੇਟੇ ਦੀ ਇਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸਿਆ ਗਿਆ ਕਿ ਕੰਮ ਤੋਂ ਵਾਪਸ ਘਰ ਆਉਂਦੇ ਵਕਤ ਰਸਤੇ ਵਿਚ ਦੋ ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਸੁਮੀਤ ਕਟਾਰੀਆ ਪਰਿਵਾਰ ਦਾ ਇਕਲੌਤਾ ਪੁੱਤਰ ਸੀ।