ਪੰਜਾਬ ਦੇ ਬਟਾਲਾ ਵਿਚ ਇਕ ਨਬਾਲਿਗ ਵਿਦਿਆਰਥਣ ਨੂੰ ਅਗਵਾ ਕਰ ਕੇ 20 ਲੱਖ ਰੁਪਏ ਫਿਰੌਤੀ ਮੰਗਣ ਵਾਲੇ ਦੋ ਦੋਸ਼ੀਆਂ ਨੂੰ ਸਪੈਸ਼ਲ ਪੁਲਿਸ ਦੀ ਟੀਮ ਦੇ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਪੁਲਿਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਐੱਸ. ਐੱਸ. ਪੀ. SSP ਬਟਾਲਾ ਗੌਰਵ ਤੂਰਾ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ ਥਾਣਾ ਫਤਹਿਗੜ੍ਹ ਚੂੜੀਆਂ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਬਾਲਿਗ ਕੁੜੀ ਜੋ ਕਿ ਫਤਹਿਗੜ੍ਹ ਚੂੜੀਆਂ ਦੇ ਨਜਦੀਕ ਇੱਕ ਸਕੂਲ ਦੇ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਹੈ। ਇਸ ਖਬਰ ਦੀ ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਜਾ ਕੇ ਦੇਖੋ
ਉਹ ਬੀਤੇ ਕੱਲ੍ਹ ਘਰ ਤੋਂ ਸਕੂਲ ਗਈ ਸੀ ਅਤੇ ਸਕੂਲ ਤੋਂ 11 ਵਜੇ ਛੁੱਟੀ ਹੋਣ ਦੇ ਬਾਅਦ ਘਰ ਨਹੀਂ ਆਈ ਅਤੇ ਕੁੱਝ ਸਮੇਂ ਬਾਅਦ ਕੁੜੀ ਦੇ ਮੋਬਾਇਲ ਤੋਂ ਕੁੜੀ ਦੇ ਪਿਤਾ ਦੇ ਮੋਬਾਇਲ ਉੱਤੇ ਵਾਇਸ ਮੈਸਿਜ ਆਇਆ ਜਿਸ ਵਿੱਚ ਕੁੜੀ ਨੂੰ ਮਾਰ ਦੇਣ ਦੀ ਧਮਕੀ ਦਿੰਦਿਆ ਹੋਇਆਂ 20 ਲੱਖ ਰੁਪਏ ਫਿਰੌਤੀ ਦੀ ਮੰਗ ਕਰੀ ਗਈ। ਇਸ ਮਾਮਲੇ ਉੱਤੇ ਕੁੜੀ ਦੇ ਪਿਤਾ ਹਰਵੰਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਹਰਦੋਰਵਾਲ ਖੁਰਦ ਦੇ ਬਿਆਨਾਂ ਉੱਤੇ ਮੁਕੱਦਮਾ ਨੰ. 12 ਧਾਰਾ 363, 364, 366 ਏ ਆਈ. ਪੀ. ਸੀ ਦੇ ਅਨੁਸਾਰ ਥਾਣਾ ਫਤਹਿਗੜ੍ਹ ਚੂੜੀਆਂ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ।
ਮੁਕੱਦਮਾ ਦਰਜ ਹੋਣ ਦੇ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਐੱਸ. ਪੀ. SP ਇੰਵੇਸਟਿਗੇਸ਼ਨ ਤੇਜਬੀਰ ਸਿੰਘ ਹੁੰਦਲ ਦੀ ਨਿਗਰਾਨੀ ਵਿੱਚ ਡੀ. ਐੱਸ. ਪੀ DSP ਫਤਹਿਗੜ੍ਹ ਚੂੜੀਆਂ ਰਿਪੂਤਾਪਨ ਸਿੰਘ ਸੰਧੂ ਅਤੇ ਐੱਸ. ਐੱਚ. ਓ. ਫਤਹਿਗੜ੍ਹ ਚੂੜੀਆਂ ਹਰਪ੍ਰਕਾਸ਼ ਸਿੰਘ ਚੀਮਾ ਸਮੇਤ ਐੱਸ. ਆਈ ਦਲਜੀਤ ਸਿੰਘ ਇੰਨਚਾਰਜ ਸੀ. ਆਈ. ਏ CIA ਸਟਾਫ ਬਟਾਲਾ ਦੀ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਇਸ ਟੀਮ ਨੇ ਨਬਾਲਿਗ ਵਿਦਿਆਰਥਣ ਨੂੰ ਬਰਾਮਦ ਕਰਕੇ ਜਿੱਥੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਉਥੇ ਹੀ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੇਖੋ ਵੀਡੀਓ ਰਿਪੋਰਟ