ਇਹ ਖਬਰ ਭਾਰਤ ਦੀ ਸਟੇਟ ਰਾਜਸਥਾਨ ਦੇ ਬੀਕਾਨੇਰ ਤੋਂ ਹੈ। ਇਥੇ ਸੜਕ ਦੇ ਲੇਵਲ ਤੋਂ ਮਕਾਨ ਦੇ ਹੇਠਾਂ ਹੋਣ ਦੇ ਕਾਰਨ ਪਾਣੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਸਰਵੋਦਿਆ ਬਸਤੀ ਦੇ ਇੱਕ ਵਿਅਕਤੀ ਨੇ ਮਕਾਨ ਨੂੰ ਜੈਕ ਤਕਨੀਕ ਦੇ ਨਾਲ ਉੱਚਾ ਚੱਕਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ ਮਕਾਨ ਮਾਲਿਕ ਓਮ ਪ੍ਰਕਾਸ਼ ਨੇ ਹਰਿਆਣੇ ਦੇ ਕਾਰੀਗਰਾਂ ਦੀ ਟੀਮ ਨਾਲ ਸੰਪਰਕ ਕਰਿਆ ਹੈ । ਮਕਾਨ ਨੂੰ ਤੋੜ ਕੇ ਦੁਬਾਰਾ ਬਣਾਉਣ ਉੱਤੇ ਬਹੁਤ ਖਰਚ ਹੁੰਦਾ ਹੈ। ਅਜਿਹੇ ਵਿੱਚ ਜੈਕ ਤਕਨੀਕ ਨਾਲ ਮਕਾਨ ਨੂੰ ਉੱਚਾ ਚੁੱਕਣ ਵਿੱਚ ਬਹੁਤ ਘੱਟ ਖਰਚ ਦੇ ਵਿੱਚ ਓਮ ਪ੍ਰਕਾਸ਼ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
ਇਸ ਬਾਰੇ ਓਮਪ੍ਰਕਾਸ਼ ਨੇ ਦੱਸਿਆ ਕਿ ਅੱਠ ਦਿਨਾਂ ਵਿੱਚ ਕਾਰੀਗਰਾਂ ਨੇ ਜੈਕ ਦੀ ਮਦਦ ਨਾਲ ਮਕਾਨ ਨੂੰ ਕਰੀਬ ਦੋ ਫੁੱਟ ਉੱਚਾ ਚੱਕ ਦਿੱਤਾ ਹੈ। ਇਸ ਨੂੰ ਕੁਲ ਚਾਰ ਫੁੱਟ ਉੱਚਾ ਚੁੱਕਿਆ ਜਾਣਾ ਹੈ। ਕਾਰੀਗਰਾਂ ਦੇ ਦੱਸਣ ਮੁਤਾਬਕ ਦਸ ਦਿਨਾਂ ਦੇ ਵਿੱਚ ਮਕਾਨ ਨੂੰ ਚਾਰ ਫੁੱਟ ਚੁੱਕਣ ਦਾ ਕੰਮ ਪੂਰਾ ਹੋ ਜਾਵੇਗਾ। ਨੀਂਹ ਨੂੰ ਮਜਬੂਤ ਕਰਨ ਦੇ ਲਈ ਸਰੀਏ ਅਤੇ ਸੀਮੇਂਟ ਦਾ ਬੀਮ ਪਾਕੇ ਚਿਣਾਈ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਪੂਰੇ ਮਕਾਨ ਵਿੱਚ ਕਿਤੇ ਵੀ ਹਲਕੀ ਜਿਹੀ ਤੇੜ ਤੱਕ ਨਹੀਂ ਆਉਣ ਦਿੱਤੀ ਗਈ ।
ਇਹ 10 ਕਾਰੀਗਰਾਂ ਦੀ ਟੀਮ ਹੈ ਅਤੇ 100 ਜੈਕ ਵਰਤੇ ਜਾ ਰਹੇ ਹਨ
ਇਸ ਬਾਰੇ ਕਾਰੀਗਾਰ ਟਿੰਕੂ ਰੋਹਿਲਾ ਦੇ ਦੱਸਣ ਅਨੁਸਾਰ ਮਕਾਨ ਨੂੰ 100 ਹਾਈਡ੍ਰੋਲਿਕ ਜਿਕਾਂ ਦੀ ਮਦਦ ਨਾਲ ਉੱਤੇ ਚੁੱਕਿਆ ਜਾ ਰਿਹਾ ਹੈ। ਇਸ ਕੰਮ ਨੂੰ ਪੂਰਾ ਕਰਨ ਵਿੱਚ 10 ਮਾਹਰ ਕਾਰੀਗਰਾਂ ਦੀ ਟੀਮ ਲੱਗੀ ਹੋਈ ਹੈ। ਹਰ 48 ਘੰਟੇ ਵਿੱਚ ਜੈਕ ਦੀ ਚੂੜੀ ਘੂਮਾ ਕੇ ਕਰੀਬ ਇੱਕ ਫੁੱਟ ਮਕਾਨ ਨੂੰ ਉੱਤੇ ਚੁੱਕਿਆ ਜਾ ਰਿਹਾ ਹੈ। ਟਿੰਕੂ ਦੇ ਅਨੁਸਾਰ 45 ਗੁਣਾ 48 ਫੁੱਟ ਦੇ ਇਸ ਮਕਾਨ ਨੂੰ ਉੱਤੇ ਚੁੱਕਣ ਵਿੱਚ 350 ਫੁੱਟ ਲੋਹੇ ਦੇ ਚੈਨਲ ਲੱਕੜੀ ਦੇ ਫੱਟਿਆਂ ਦੀ ਵਰਤੋ ਕੀਤੀ ਜਾ ਰਹੀ ਹੈ।
ਕੰਧਾਂ ਕਮਰੇ ਬਣੇ ਬਣਾਏ ਜਾ ਰਹੇ ਹਨ ਧਰਤੀ ਤੋਂ ਉਪਰ
ਇਹ ਮਕਾਨ ਤਕਰੀਬਨ ਬਾਰਾਂ ਸਾਲ ਪੁਰਾਣਾ ਅਤੇ ਇਹ ਮਕਾਨ ਦੋ ਮੰਜਿਲਾ ਹੈ। ਤਿੰਨ ਕਮਰੇ ਧਰਤੀ ਉੱਤੇ ਅਤੇ ਦੋ ਕਮਰੇ ਪਹਿਲੀ ਮੰਜ਼ਿਲ ਉੱਤੇ ਬਣੇ ਹੋਏ ਹਨ। ਰਸੋਈ ਇਸ਼ਨਾਨ ਘਰ ਆਦਿ ਵੀ ਬਣੇ ਹੋਏ ਹਨ। ਇਨ੍ਹਾਂ ਸਾਰਿਆਂ ਨੂੰ ਬਿਨਾਂ ਹਟਾਏ ਅਤੇ ਬਿਨਾਂ ਤੋੜੇ ਮਕਾਨ ਨੂੰ ਉੱਤੇ ਚੁੱਕਿਆ ਜਾ ਰਿਹਾ ਹੈ। ਟਿੰਕੂ ਰੋਹਿਲਾ ਦੇ ਅਨੁਸਾਰ ਮਕਾਨ ਨੂੰ ਉੱਤੇ ਚੁੱਕਣ ਦੇ ਨਾਲ ਉਨ੍ਹਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ ਅੱਗੇ ਪਿੱਛੇ ਵੀ ਸ਼ਿਫਟ ਕੀਤਾ ਜਾ ਸਕਦਾ ਹੈ। ਹਾਲਾਂਕਿ ਪੂਰੇ ਮਕਾਨ ਦੇ ਫਰਸ਼ ਨੂੰ ਫਿਰ ਤੋਂ ਬਣਾਇਆ ਜਾਵੇਗਾ।
ਸਮੱਸਿਆ ਦਾ ਹੋ ਰਿਹਾ ਹੱਲ
ਇਸ ਮਕਾਨ ਮਾਲਿਕ ਓਮ ਪ੍ਰਕਾਸ਼ ਜਿਆਣੀ ਦਾ ਕਹਿਣਾ ਹੈ ਕਿ ਜੇਕਰ ਮਕਾਨ ਨੂੰ ਉੱਤੇ ਚੁੱਕਣ ਲਈ ਪੂਰਾ ਡਿਸਮੈਂਟਲ ਕਰਕੇ ਦੁਬਾਰਾ ਬਣਾਇਆ ਜਾਂਦਾ ਤਾਂ ਕਾਫ਼ੀ ਮਹਿੰਗਾ ਸਾਬਤ ਹੁੰਦਾ। ਨਵੇਂ ਮਕਾਨ ਦੀ ਲਾਗਤ ਦੇ ਕਰੀਬ ਵੀਹ ਫ਼ੀਸਦੀ ਰਾਸ਼ੀ ਖਰਚ ਕਰਨ ਉੱਤੇ ਹੀ ਇਹ ਕੰਮ ਹੋ ਰਿਹਾ ਹੈ। ਫਰਮ ਤੋਂ ਵੀਹ ਦਿਨ ਵਿੱਚ ਫਰਸ਼ ਅਤੇ ਫਿਨਿਸ਼ਿੰਗ ਸਹਿਤ ਪੂਰਾ ਕੰਮਕਾਜ ਕਰ ਲਿਆ ਜਾਵੇਗਾ।