ਦੇਖੋ ਇਹ ਹੈ ਦੁਨੀਆਂ ਦਾ ਸਭ ਤੋਂ ਅਜੀਬੋ-ਗਰੀਬ ਰੇਲਵੇ ਰੂਟ, ਜਿੱਥੇ ਰੇਲਵੇ ਪਟਰੀ ਦੇ ਉੱਤੇ ਲੱਗਦੀ ਹੈ ਸਬਜੀ ਮੰਡੀ

Punjab

ਵਿਸ਼ਵ ਦੇ ਜਿਆਦਾਤਰ ਦੇਸ਼ਾਂ ਦੇ ਵਿੱਚ ਟਰੇਨਾਂ ਚੱਲਦੀਆਂ ਹਨ। ਇਸ ਵਿੱਚ ਕਈ ਰੇਲਵੇ ਰੂਟ ਅਜਿਹੇ ਹਨ ਜੋ ਆਪਣੇ ਅਜੀਬੋਗਰੀਬ ਕਾਰਨਾਂ ਦੀ ਵਜ੍ਹਾ ਕਰਕੇ ਜਾਣੇ ਜਾਂਦੇ ਹਨ। ਕਈ ਰੂਟ ਬੇਹੱਦ ਸੁੰਦਰ ਹੁੰਦੇ ਹਨ ਤਾਂ ਕਈ ਜਗ੍ਹਾਵਾਂ ਤੇ ਇਹ ਰੂਟ ਦਿਲਕਸ਼ ਸਥਾਨਾਂ ਤੋਂ ਹੋਕੇ ਗੁਜਰਦੇ ਹਨ। ਲੇਕਿਨ ਅੱਜ ਅਸੀਂ ਆਪ ਸਭ ਨੂੰ ਇੱਕ ਅਜਿਹੇ ਰੇਲਵੇ ਰੂਟ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿੱਥੇ ਰੇਲਵੇ ਲਾਈਨ ਇਕ ਬਾਜ਼ਾਰ ਦੇ ਵਿਚੋਂ ਹੋਕੇ ਗੁਜਰਦੀ ਹੈ। ਇੰਨਾ ਹੀ ਨਹੀਂ ਰੇਲਵੇ ਲਾਈਨ ਦੇ ਦੋਹੀਂ ਪਾਸੀਂ ਸਬਜ਼ੀ ਦੀਆਂ ਦੁਕਾਨਾਂ ਵੀ ਲੱਗਦੀਆਂ ਹਨ। ਪੋਸਟ ਦੇ ਥੱਲੇ ਜਾ ਕੇ ਦੇਖੋ ਵੀਡੀਓ ਨੂੰ।

ਰੇਲਵੇ ਟ੍ਰੈਕ ਦੇ ਉਪਰ ਲੱਗਦੀਆਂ ਨੇ ਸਬਜੀ ਦੀਆਂ ਦੁਕਾਨਾਂ 

Samut Songkhram, ਤੁਹਾਨੂੰ ਦੱਸ ਦੇਈਏ ਕਿ   ਕਿ ਥਾਈਲੈਂਡ ਦੇ ਸਾਮੁਟ ਸੌਂਗਖਰਮ ਪ੍ਰੋਵਿੰਸ ਵਿੱਚ ਮਾਈਕਲਾਂਗ ਰੇਲਵੇ ਸਟੇਸ਼ਨ Maeklong Railway Station ਹੈ। ਸਟੇਸ਼ਨ ਦੇ ਨੇੜੇ ਦੀਆਂ ਪਟਰੀਆਂ ਸ਼ਹਿਰ ਦੇ ਵਿਚਕਾਰ ਤੋਂ ਹੋਕੇ ਗੁਜਰਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਟਰੀ ਉੱਤੇ ਹੀ ਇੱਥੋਂ ਦੀ ਸਭ ਤੋਂ ਵੱਡੀ ਸਬਜੀ ਮੰਡੀ Vegetable market ਲੱਗਦੀ ਹੈ। ਇਸ ਮਾਰਕੀਟ ਦਾ ਨਾਮ ਫੋਲਡਿੰਗ ਅੰਬਰੇਲਾ ਮਾਰਕੀਟ ਹੈ।

ਫੋਲਡ ਹੋ ਜਾਂਦੀਆਂ ਹਨ ਟ੍ਰੇਨ ਦੇ ਆਉਣ ਵੇਲੇ ਦੁਕਾਨਾਂ

ਇਹ ਸਭ ਸੁਣ ਕੇ ਹੁਣ ਤੁਹਾਡੇ ਮਨ ਵਿੱਚ ਇੱਕ ਸਵਾਲ ਤਾਂ ਜਰੂਰ ਉਠ ਰਿਹਾ ਹੋਵੇਗਾ ਕਿ ਇਹ ਕਿਹੋ ਜਿਹਾ ਨਾਮ ਹੈ। ਦਰਅਸਲ ਇੱਕ ਤੰਗ ਰਸਤੇ ਤੋਂ ਗੁਜਰਨ ਵਾਲੀ ਟ੍ਰੇਨ ਦੀ ਪਟਰੀ ਦੇ ਅਗਲ ਬਗਲ ਵਿਚ ਸਬਜੀ ਦੀਆਂ ਦੁਕਾਨਾਂ ਲਗਾਈਆਂ ਜਾਂਦੀਆਂ ਹਨ। ਜਦੋਂ ਵੀ ਟ੍ਰੇਨ ਇੱਥੋਂ ਗੁਜਰਦੀ ਹੈ। ਉਦੋਂ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਪਰਦੇ ਫੋਲਡ ਕਰਕੇ ਪਿੱਛੇ ਹਟਾ ਲੈਂਦੇ ਹਨ ਜਿਸਦੇ ਨਾਲ ਟ੍ਰੇਨ ਅਸਾਨੀ ਨਾਲ ਲੰਘ ਜਾਂਦੀ ਹੈ।

ਇਥੇ ਦੁਨਿਆਂ ਭਰ ਦੇ ਲੋਕ ਆਉਂਦੇ ਹਨ ਦੇਖਣ

ਇਹ ਟ੍ਰੇਨ ਰੂਟ ਇੰਨਾ ਕਾਫ਼ੀ ਮਸਹੂਰ ਹੈ ਕਿ ਇਸ ਨੂੰ ਦੁਨਿਆਂ ਭਰ ਤੋਂ ਲੋਕ ਦੇਖਣ ਲਈ ਆਉਂਦੇ ਹਨ। ਇੱਥੇ ਇੱਕ ਰੇਲ ਦਾ ਰਸਤਾ ਬਾਜ਼ਾਰ ਵਿਚੋਂ ਦੀ ਹੋਕੇ ਗੁਜਰਦਾ ਹੈ। ਇੱਥੇ ਗਾਹਕ ਸਬਜੀਆਂ ਖ੍ਰੀਦਣ ਵੀ ਆਉਂਦੇ ਹਨ ਮਗਰ ਉਨ੍ਹਾਂ ਤੋਂ ਵੀ ਜ਼ਿਆਦਾ ਟੂਰਿਸਟ ਇਸ ਜਗ੍ਹਾ ਨੂੰ ਦੇਖਣ ਲਈ ਆਉਂਦੇ ਹਨ ਜਿਹੜੇ ਕਿ ਕਾਫ਼ੀ ਹੈਰਾਨ ਰਹਿ ਜਾਂਦੇ ਹਨ।

ਇਥੇ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਲੱਗਦੀ ਹੈ ਮਾਰਕੀਟ

ਤੁਹਾਨੂੰ ਦੱਸ ਦੇਈਏ ਕਿ ਇਹ ਫੋਲਡਿੰਗ ਮਾਰਕੀਟ ਸਵੇਰੇ ਦੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਲੱਗਦੀ ਹੈ। ਸਬਜੀਆਂ ਤੋਂ ਇਲਾਵਾ ਇੱਥੇ ਫਲ ਮੀਟ ਸੀ ਫੂਡ ਆਦਿ ਵੀ ਮਿਲਦਾ ਹੈ। ਥਾਈਲੈਂਡ ਟੂਰਿਜਮ ਅਥਾਰਟੀ ਦੇ ਅਨੁਸਾਰ ਇਹ ਦ੍ਰਿਸ਼ ਇੱਕ ਦਿਨ ਵਿੱਚ 8 ਵਾਰ ਦੇਖਣ ਨੂੰ ਮਿਲਦਾ ਹੈ। ਯਾਣੀ ਕਿ ਟ੍ਰੇਨ ਕੁਲ 4 ਵਾਰ ਮਹਾਚਾਈ Mahachai ਤੋਂ ਮਾਈਕਲਾਂਗ Maeklong ਜਾਣ ਦੇ ਲਈ ਇੱਥੋਂ ਗੁਜਰਦੀ ਹੈ ਅਤੇ ਫਿਰ ਮਾਈਕਲਾਂਗ ਤੋਂ ਵਾਪਸ ਮਹਾਚਾਈ ਪਰਤਦੀ ਹੈ।

ਇਕ ਅੰਗਰੇਜ਼ੀ ਦੀ ਵੈਬਸਾਈਟ ਸੀ ਐਨ ਐਨ ਵਿੱਚ ਛਪੀ ਇਕ ਰਿਪੋਰਟ ਦੇ ਅਨੁਸਾਰ ਮਾਈਕਲਾਂਗ ਸਟੇਸ਼ਨ ਬੈਂਗਕਾਕ ਤੋਂ ਕਰੀਬ 80 ਕਿਲੋਮੀਟਰ ਦੂਰੀ ਤੇ ਹੈ।ਇਸ ਰਸਤੇ ਨੂੰ ਬਿਨਾਂ ਟ੍ਰੇਨ ਤੋਂ ਪਾਰ ਕਰਨ ਉੱਤੇ ਡੇਢ ਘੰਟੇ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਟ੍ਰੇਨ ਤੋਂ ਹੀ ਜਿਆਦਾਤਰ ਮੁਸਾਫਿਰ ਸਫਰ ਕਰਨਾ ਚਾਹੁੰਦੇ ਹਨ। ਇਸ ਦੇ ਇਲਾਵਾ ਇਸ ਇਲਾਕੇ ਵਿੱਚ ਐਮਫਾਵਾ ਫਲੋਟਿੰਗ ਮਾਰਕੀਟ ਵੀ ਸਥਿਤ ਹੈ ਜੋ ਫਰਾਈਡੇ ਤੋਂ ਸੰਡੇ ਤੱਕ ਦਿਨ ਦੇ 2 ਵਜੇ ਤੋਂ ਰਾਤ ਦੇ 3 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ।

ਦੇਖੋ ਵੀਡੀਓ ਰਿਪੋਰਟ ਨੂੰ 

Leave a Reply

Your email address will not be published. Required fields are marked *