ਪੰਜਾਬ ਵਿਚ ਜਲਾਲਾਬਾਦ ਦੇ ਪਿੰਡ ਲਧੁਵਾਲਾ ਉਤਰ ਦੇ ਕੋਲ ਇੱਕ ਕਾਰ ਦੀ ਭਿਆਨਕ ਟੱਕਰ ਦੇ ਕਾਰਨ ਰਿਕਸ਼ਾ ਰੇਹੜੀ ਨੂੰ ਚਲਾਉਣ ਵਾਲੇ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਵਲੋਂ ਟੱਕਰ ਮਾਰਨ ਵਾਲੇ ਕਾਰ ਡਰਾਈਵਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਬਲਦੇਵ ਸਿੰਘ ਵਾਸੀ ਲਧੂਵਾਲਾ ਉਤਰ ਨੇ ਬਿਆਨ ਦਰਜ ਕਰਵਾਏ ਸਨ ਕਿ ਉਸ ਦਾ 16 ਸਾਲ ਦਾ ਮੁੰਡਾ ਅੰਗਰੇਜ ਸਿੰਘ ਆਪਣੀ ਰਿਕਸ਼ਾ ਰੇਹੜੀ ਉਤੇ ਖੇਤ ਤੋਂ ਚਾਰਾ ਲੈ ਕੇ ਆ ਰਿਹਾ ਸੀ। ਜਿਸ ਨੂੰ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਪੋਸਟ ਦੇ ਥੱਲੇ ਜਾਕੇ ਦੇਖੋ ਵੀਡੀਓ ਰਿਪੋਰਟ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਲਧੁਵਾਲਾ ਉਤਰ ਦੇ ਵਾਸੀ ਬਲਦੇਵ ਸਿੰਘ ਨੇ ਦੱਸਿਆ ਕਿ 26 ਜਨਵਰੀ ਨੂੰ ਉਸ ਦਾ 16 ਸਾਲ ਦਾ ਪੁੱਤਰ ਅੰਗਰੇਜ ਸਿੰਘ ਰਿਕਸ਼ੇ ਉੱਤੇ ਚਾਰਾ ਲੈ ਕੇ ਆ ਰਿਹਾ ਸੀ ਤਾਂ ਇਸ ਦੌਰਾਨ ਸਵੇਰੇ ਮੁਕਤਸਰ ਸਾਹਿਬ ਰੋਡ ਤੋਂ ਇਕ ਤੇਜ ਰਫਤਾਰ ਕਾਰ ਨੇ ਨੌਜਵਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਘਟਨਾ ਤਕਰੀਬਨ ਸਾਢੇ 12 ਵਜੇ ਦੇ ਕਰੀਬ ਵਾਪਰੀ। ਇਸ ਹਾਦਸੇ ਦੇ ਵਿਚ ਅੰਗਰੇਜ ਸਿੰਘ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ ਅਤੇ ਕੁਝ ਦੇਰ ਬਾਅਦ ਹੀ ਉਸਦੀ ਮੌਤ ਹੋ ਗਈ। ਅੰਗਰੇਜ਼ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਆਰਥਿਕ ਸਹਾਰਾ ਦੇ ਰਿਹਾ ਸੀ ਅਤੇ ਪਰਿਵਾਰ ਵਿਚ ਉਹ ਇਕੱਲਾ ਹੀ ਸੀ ਜੋ ਕੰਮ ਕਾਰ ਕਰਦਾ ਸੀ।
ਜਦੋਂ ਕਿ ਇਸ ਹਾਦਸੇ ਵਿਚ ਦੱਸਿਆ ਜਾ ਰਿਹਾ ਹੈ ਕਿ ਕਾਰ ਡਰਾਈਵਰ ਨੂੰ ਵੀ ਕਾਫ਼ੀ ਸੱਟਾਂ ਲੱਗ ਗਈਆਂ ਹਨ। ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰ ਪਿੰਡ ਦੀ ਸੜਕ ਉੱਤੇ ਪ੍ਰਦਰਸ਼ਨ ਕਰਨ ਬੈਠ ਗਏ। ਜਿਸ ਤੋਂ ਬਾਅਦ ਥਾਣਾ ਵੈਰੋਕੇ ਦੀ ਪੁਲਿਸ ਉਥੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਾਰ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਪੁਲਿਸ ਨੇ ਕਿਹਾ ਕਿ ਜਲਦੀ ਤੋਂ ਜਲਦੀ ਦੋਸ਼ੀ ਦੀ ਭਾਲ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਅੰਗਰੇਜ ਸਿੰਘ ਦੇ ਪਿਤਾ ਦੇ ਬਿਆਨਾਂ ਨੂੰ ਦਰਜ ਕਰਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਡਰਾਈਵਰ ਫਰਾਰ ਹੈ।
ਦੇਖੋ ਵੀਡੀਓ ਰਿਪੋਰਟ