ਕਈ ਵਾਰ ਤੁਸੀਂ ਵੀ ਜਾਨਵਰਾਂ ਦੇ ਰੇਸਕਿਊ ਦੀਆਂ ਵੀਡੀਓ ਦੇਖੀਆਂ ਹੋਣਗੀਆਂ। ਲੇਕਿਨ ਇਹ ਵੀਡੀਓ ਦਿਲ ਨੂੰ ਛੂਹ ਲੈਣ ਵਾਲੀ ਹੈ। ਇਸ ਵੀਡੀਓ ਵਿੱਚ ਹੋਮ ਗਾਰਡ ਜਵਾਨ ਕੁੱਤੇ ਨੂੰ ਬਚਾਉਣ ਲਈ ਬਹੁਤ ਹੀ ਅਨੋਖਾ ਤਰੀਕਾ ਅਪਣਾਉਂਦਾ ਹੈ। ਤੇਜ ਲਹਿਰਾਂ ਦੇ ਵਿੱਚ ਡੁੱਬ ਰਿਹਾ ਸੀ ਕੁੱਤਾ ਬਚਾਉਣ ਲਈ ਵਿਚ ਉਤਰਿਆ ਹੋਮਗਾਰਡ ਜਵਾਨ JCB ਲਿਆਕੇ ਬਚਾਈ ਕੁੱਤੇ ਦੀ ਜਾਨ। ਪੋਸਟ ਦੇ ਹੇਠਾਂ ਜਾਕੇ ਵੀਡੀਓ ਦੇਖੋ
ਅਕਸਰ ਹੀ ਸੋਸ਼ਲ ਮੀਡੀਆ ਉੱਤੇ ਹਰ ਦਿਨ ਕੁੱਝ ਨਾ ਕੁੱਝ ਅਜਿਹਾ ਵਾਇਰਲ ਹੁੰਦਾ ਹੈ। ਜੋ ਤੁਹਾਡੇ ਦਿਲ ਨੂੰ ਛੂਹ ਲੈਂਦਾ ਹੈ। ਅਜਿਹੀ ਹੀ ਇੱਕ ਵੀਡੀਓ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਇੱਕ ਕੁੱਤਾ ਤੇਜ ਲਹਿਰਾਂ ਵਿੱਚ ਡੁੱਬਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਬਚਾਉਣ ਦੇ ਲਈ ਇੱਕ ਹੋਮ ਗਾਰਡ ਜਵਾਨ ਆਪਣੀ ਜਾਨ ਉੱਤੇ ਖੇਡ ਜਾਂਦਾ ਹੈ। ਹੋਮ ਗਾਰਡ ਜਵਾਨ ਦੇ ਇਸ ਕਾਰਨਾਮੇ ਨੂੰ ਦੇਖਕੇ ਸੋਸ਼ਲ ਮੀਡੀਆ ਯੂਜਰਸ ਹੋਮ ਗਾਰਡ ਦੀ ਜਮਕੇ ਤਾਰੀਫ ਕਰ ਰਹੇ ਹਨ।
ਵੀਡੀਓ ਨੂੰ IPS ਅਧਿਕਾਰੀ ਨੇ ਸ਼ੇਅਰ ਕੀਤਾ
ਇਸ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਨੂੰ IPS ਅਧਿਕਾਰੀ ਦੀਪਾਂਸ਼ੁ ਕਾਬਰਾ ਵਲੋਂ ਆਪਣੇ ਆਫਿਸ਼ੀਅਲ ਟਵਿਟਰ ਹੈਂਡਲ ਉੱਤੇ ਅਪਲੋਡ ਕੀਤਾ ਗਿਆ ਹੈ। ਉਨ੍ਹਾਂ ਵਲੋਂ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਹੋਇਆਂ ਕੈਪਸ਼ਨ ਦੇ ਵਿੱਚ ਸਾਰੀ ਕਹਾਣੀ ਨੂੰ ਦੱਸਿਆ ਗਿਆ ਹੈ। ਜਿੱਥੋਂ ਇਹ ਵੀਡੀਓ ਇੰਟਰਨੈੱਟ ਉੱਤੇ ਵਾਇਰਲ ਹੋ ਗਿਆ ਹੈ। ਹੁਣ ਲੋਕ ਹੋਮ ਗਾਰਡ ਜਵਾਨ ਨੂੰ ਇਨਸਾਨੀਅਤ ਦੀ ਅਸਲ ਮਿਸਾਲ ਆਖ ਰਹੇ ਹਨ।
JCB ਜੇਸੀਬੀ ਮਸ਼ੀਨ ਨੂੰ ਸੱਦ ਕੇ ਬਚਾਈ ਕੁੱਤੇ ਦੀ ਜਾਨ
ਇਸ ਹੋਮ ਗਾਰਡ ਜਵਾਨ ਨੇ ਇੱਕ JCB ਮਸ਼ੀਨ ਵੀ ਬੁਲਾਈ ਹੈ। ਤਾਂ ਜੋ ਇਸ ਨਾਲ ਕੁੱਤੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੋਮ ਗਾਰਡ ਕੁੱਤੇ ਨੂੰ ਜੇਸੀਬੀ JCB ਦੀ ਮਦਦ ਦੇ ਨਾਲ ਪਾਣੀ ਦੇ ਵਿਚੋਂ ਸੁਰੱਖਿਅਤ ਬਾਹਰ ਕੱਢ ਲੈਂਦਾ ਹੈ। ਇਹ ਵੀਡੀਓ ਉਝ ਤਾਂ ਪੁਰਾਣਾ ਹੈ। ਲੇਕਿਨ ਫਿਰ ਤੋਂ ਇੱਕ ਵਾਰ ਕਾਫ਼ੀ ਜਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੋਮ ਗਾਰਡ ਜਵਾਨ ਤੇਲੰਗਾਨਾ ਦਾ ਦੱਸਿਆ ਜਾ ਰਿਹਾ ਹੈ।
ਦੇਖੋ ਵਾਇਰਲ ਵੀਡੀਓ
तेज़ लहरों के बीच फंसे कुत्ते को देखकर @TelanganaCOPs के होम गार्ड मुजीब ने तुरंत JCB बुलाई और खुद उसे बचाने के लिए लहरों में उतर गए. उनके जज्बे को दिल से सलाम.
मानवता की सेवा के लिए #Khaakhi कोई भी जोखिम उठाने से पीछे नहीं हटती. pic.twitter.com/sJlBoOwvov— Dipanshu Kabra (@ipskabra) January 25, 2022