ਖਾਲਸਾ ਕਾਲਜ (ਲੜਕੇ) ਸਥਿਤ ਫਰੀਦਕੋਟ ਹੋਸਟਲ ਦੇ ਕੋਲ ਮੰਗਲਵਾਰ ਨੂੰ ਇੱਕ ਪੁਰਾਣੀ ਦੀਵਾਰ ਡਿੱਗਣ ਦੇ ਕਾਰਨ ਤਿੰਨ ਲੋਕ ਜਖ਼ਮੀ ਹੋ ਗਏ।
ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਖਾਲਸਾ ਕਾਲਜ (ਮੁੰਡੇ) ਸਥਿਤ ਫਰੀਦਕੋਟ ਹੋਸਟਲ ਦੇ ਕੋਲ ਮੰਗਲਵਾਰ ਨੂੰ ਇੱਕ ਪੁਰਾਣੀ ਦੀਵਾਰ ਡਿੱਗਣ ਦੇ ਕਾਰਨ ਤਿੰਨ ਲੋਕ ਜਖ਼ਮੀ ਹੋ ਗਏ ਹਨ। ਇਸ ਮੌਕੇ ਉੱਤੇ ਮੌਜੂਦ ਦੁਕਾਨਦਾਰਾਂ ਵਲੋਂ ਤੁਰੰਤ ਹੀ ਐਬੁਲੈਂਸ ਦਾ ਪ੍ਰਬੰਧ ਕਰਕੇ ਸਾਰਿਆਂ ਜਖਮੀਆਂ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਵਿੱਚ ਇੱਕ ਕਾਰ ਪੰਜ ਮੋਟਰਸਾਈਕਲ ਅਤੇ ਇੱਕ ਐਕਟਿਵਾ ਹਾਦਸਾਗ੍ਰਸਤ ਹੋ ਗਏ। ਇਸ ਘਟਨਾ ਦੇ ਬਾਰੇ ਵਿੱਚ ਪਤਾ ਚਲਦਿਆਂ ਹੀ ਪੁਲਿਸ ਟੀਮ ਮੌਕੇ ਉੱਤੇ ਪਹੁੰਚ ਗਈ। ਪੁਲਿਸ ਚੌਕੀ ਮਾਹਲਾ ਦੇ ਇੰਨਚਾਰਜ ਏਐੱਸਆਈ ASI ਬਲਦੇਵ ਸਿੰਘ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ।
ਇਸ ਹਾਦਸੇ ਸਬੰਧੀ ਮੌਕੇ ਉੱਤੇ ਮੌਜੂਦ ਹਰਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਦੁਪਹਿਰ ਨੂੰ ਕੱਪੜੇ ਦੀ ਦੁਕਾਨ ਕਰਨ ਵਾਲਾ ਵਿਕਾਸ ਵਿਰਦੀ ਅਮਰਦੀਪ ਸਿੰਘ ਅਤੇ ਮਨੀ ਖਾਲਸਾ ਕਾਲਜ ਦੀ ਦੀਵਾਰ ਦੇ ਕੋਲ ਬੈਠੇ ਸਨ। ਇਹ ਦੀਵਾਰ ਕਾਫ਼ੀ ਪੁਰਾਣੀ ਸੀ। ਅਚਾਨਕ ਹੀ ਦੀਵਾਰ ਡਿੱਗ ਗਈ ਅਤੇ ਉਸ ਦੇ ਹੇਠਾਂ ਬੈਠੇ ਇਹ ਤਿੰਨੇ ਲੋਕ ਜਖ਼ਮੀ ਹੋ ਗਏ। ਮੌਕੇ ਦੇ ਮੌਜੂਦਾ ਗਵਾਹਾਂ ਨੇ ਦੱਸਿਆ ਹੈ ਕਿ ਹਾਦਸੇ ਵਿੱਚ ਦੀਵਾਰ ਦੇ ਨਾਲ ਖੜ੍ਹੀ ਇੱਕ ਕਾਰ ਪੰਜ ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਨਸਟ ਹੋ ਗਏ ਹਨ। ਆਸਪਾਸ ਦੇ ਲੋਕਾਂ ਵਲੋਂ ਮਲਬੇ ਦੇ ਹੇਠਾਂ ਦੱਬੇ ਇਨ੍ਹਾਂ ਤਿੰਨਾਂ ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ ਪਰ ਇਹ ਜਖਮੀ ਹੋ ਗਏ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਪੀੜਤ ਹਰਦੀਪ ਸਿੰਘ ਅਤੇ ਕਾਰ ਮਾਲਿਕ ਨੇ ਦੱਸਿਆ ਕਿ ਅਸੀਂ ਕਾਲਜ ਦੇ ਪ੍ਰਿੰਸੀਪਲ ਨੂੰ ਬਹੁਤ ਵਾਰੀ ਬੇਨਤੀ ਕੀਤੀ ਸੀ ਕਿ ਇਹ ਕੰਧ ਡਿੱਗਣ ਵਾਲੀ ਹੈ। ਪਰ ਉਨ੍ਹਾਂ ਵਲੋਂ ਸਮਾ ਰਹਿੰਦੇ ਹੋਏ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਇਹ ਭਾਣਾ ਵਾਪਰ ਗਿਆ। ਇਸ ਕੰਧ ਦੇ ਡਿੱਗਣ ਨਾਲ ਹਰਦੀਪ ਸਿੰਘ ਜਖਮੀ ਹੋ ਗਿਆ ਅਤੇ ਉਸ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਹੇਠ ਦੱਬ ਗਏ ਹਨ । ਪੀੜਤ ਪਰਿਵਾਰ ਦੇ ਵਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ।