ਬੈਂਕ ਅੰਦਰ ਸਾਰੀ ਰਾਤ ਚੋਰੀ ਦੀ ਕੋਸ਼ਿਸ਼ ਵਿਚ ਘੁਲਦੇ ਰਹੇ ਚੋਰ, ਪਰ ਹੋਈ ਜੱਗੋਂ ਤੇਰਵੀਂ ਨਹੀਂ ਦੇ ਸਕੇ ਵਾਰਦਾਤ ਨੂੰ ਅੰਜਾਮ, ਪੜ੍ਹੋ ਕੀ ਹੋਇਆ

Punjab

ਪੰਜਾਬ ਵਿਚ ਸ਼੍ਰੀ ਮਾਛੀਵਾੜਾ ਸਾਹਿਬ ਦੇ ਨਜ਼ਦੀਕ ਪਿੰਡ ਪੰਜਗਰਾਈਆਂ ਦੀ ਲੁਧਿਆਣਾ ਸੈਂਟਰਲ ਕੋ-ਆਪ੍ਰੇਟਿਵ ਬੈਂਕ ਅੰਦਰ ਬੀਤੀ ਰਾਤ ਚੋਰਾਂ ਦੁਆਰਾ ਪਾੜ ਲਾ ਕੇ ਉਸ ਵਿੱਚ ਪਏ ਨਗਦੀ ਵਾਲੇ ਲਾਕਰ ਨੂੰ ਕਟਰ ਨਾਲ ਕੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਕੋਸ਼ਿਸ਼ ਵਿੱਚ ਉਹ ਨਾਕਾਮ ਰਹੇ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪੰਜਗਰਾਈਆਂ ਬੈਂਕ ਦੇ ਮੈਨੇਜਰ ਗੁਰਚਰਨ ਸਿੰਘ ਗਿੱਲ ਜਦੋਂ ਸਵੇਰੇ ਬੈਂਕ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਟਰ ਨੂੰ ਤੋੜਿਆ ਪਿਆ ਸੀ ਅਤੇ ਅੰਦਰ ਵੀ ਕਾਫ਼ੀ ਤੋੜਫੋੜ ਕੀਤੀ ਹੋਈ ਸੀ। ਬੈਂਕ ਮੈਨੇਜਰ ਵਲੋਂ ਤੁਰੰਤ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਡੀ. ਐੱਸ. ਪੀ. DSP ਹਰਵਿੰਦਰ ਸਿੰਘ ਖਹਿਰਾ ਥਾਣਾ ਮੁੱਖੀ ਪ੍ਰਕਾਸ਼ ਮਸੀਹ ਪੁਲਿਸ ਪਾਰਟੀ ਦੇ ਸਮੇਤ ਮੌਕੇ ਉੱਤੇ ਵਾਰਦਾਤ ਵਾਲੀ ਥਾਂ ਪਹੁੰਚ ਗਏ।

ਜਦੋਂ ਪੁਲਿਸ ਟੀਮ ਦੇ ਵੱਲੋਂ ਮੌਕੇ ਉੱਤੇ ਜਾਇਜਾ ਲਿਆ ਗਿਆ ਤਾਂ ਉਸ ਵਿੱਚ ਦੇਖਿਆ ਗਿਆ ਕਿ ਚੋਰਾਂ ਨੇ ਸਭ ਤੋਂ ਪਹਿਲਾਂ ਸ਼ਟਰ ਤੋੜੇ ਅਤੇ ਫਿਰ ਅੰਦਰ ਦਾਖਲ ਹੋ ਗਏ। ਚੋਰ ਸਿੱਧਾ ਬੈਂਕ ਦੇ ਸਟਰਾਂਗ ਰੂਮ ਦੇ ਵੱਲ ਗਏ ਜਿੱਥੇ ਨਗਦੀ ਵਾਲਾ ਲਾਕਰ ਹੁੰਦਾ ਹੈ। ਸਟਰਾਂਗ ਰੂਮ ਅੰਦਰ 2 ਲਾਕਰ ਸਨ ਜਿਨ੍ਹਾਂ ਵਿਚੋਂ ਇੱਕ ਅੰਦਰ ਜਰੂਰੀ ਕਾਗਜਾਤ ਅਤੇ ਦੂਜੇ ਵਿੱਚ ਨਗਦੀ ਪਈ ਹੁੰਦੀ ਹੈ। ਚੋਰਾਂ ਵਲੋਂ ਇੱਕ ਲਾਕਰ ਨੂੰ ਕਟਰ ਦੇ ਨਾਲ ਤੋਡ਼ਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਜਿਸ ਦੇ ਵਿੱਚ ਉਹ ਕਾਮਯਾਬ ਵੀ ਹੋ ਗਏ ਅਤੇ ਉਨ੍ਹਾਂ ਨੇ ਵੱਡੀ ਮਸ਼ੱਕਤ ਨਾਲ ਲਾਕਰ ਦੀ ਦੀਵਾਰ ਵੀ ਤੋਡ਼ ਦਿੱਤੀ। ਪਰ ਉਸ ਅੰਦਰ ਸਿਰਫ ਦਸਤਾਵੇਜ਼ ਹੀ ਪਏ ਸਨ।

ਜਿਸ ਤੋਂ ਬਾਅਦ ਚੋਰਾਂ ਨੇ ਫਿਰ ਦੂਜੇ ਲਾਕਰ ਨੂੰ ਕਟਰ ਦੇ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਚੋਰ ਦੂਜੇ ਲਾਕਰ ਨੂੰ ਕਟਰ ਦੇ ਨਾਲ ਕੱਟਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਉਸ ਵਿੱਚ ਨਾਕਾਮ ਸਾਬਤ ਹੋ ਗਏ। ਜਿਸ ਕਾਰਨ ਮਾਛੀਵਾੜਾ ਇਲਾਕੇ ਦੇ ਬੈਂਕ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਚਾਅ ਹੋ ਗਿਆ। ਮੌਕੇ ਉੱਤੇ ਪਹੁੰਚੇ ਥਾਣਾ ਮੁੱਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਚੋਰਾਂ ਦੀਆਂ ਕੁੱਝ ਹਰਕਤਾਂ ਸੀ. ਸੀ. ਟੀ. ਵੀ. CCTV ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਜਿਨ੍ਹਾਂ ਦੇ ਮੁੰਹ ਢੱਕੇ ਹੋਏ ਸਨ। ਪੁਲਿਸ ਪ੍ਰਸ਼ਾਸਨ ਵੱਲੋਂ ਬੈਂਕ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ਤੇ ਚੋਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

CCTV ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੀ ਦੇਖਿਆ ਗਿਆ 

CCTV ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਅਨੁਸਾਰ 3 ਵਿਅਕਤੀ ਸਾਹਮਣੇ ਆਏ ਹਨ। ਪੁਲਿਸ ਨੇ ਜਾਂਚ ਦੌਰਾਨ ਦੇਖਿਆ ਕਿ 2 ਵਿਅਕਤੀ ਸ਼ਟਰ ਨੂੰ ਤੋਡ਼ ਕੇ ਬੈਂਕ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਜੋ ਮੁੱਖ ਕੈਮਰਾ ਸਟਰਾਂਗ ਰੂਮ ਅੰਦਰ ਲੱਗਿਆ ਸੀ ਉਸ ਨੂੰ ਕੱਪੜੇ ਦੇ ਨਾਲ ਢੰਕ ਦਿੱਤਾ ਜਦੋਂ ਕਿ ਬਿਜਲੀ ਸਪਲਾਈ ਨੂੰ ਬੰਦ ਕਰਨ ਦੇ ਲਈ ਗਰਿਪ ਹੀ ਕੱਢ ਕੇ ਨਾਲ ਲੈ ਗਏ। ਇੱਕ ਵਿਅਕਤੀ ਬੈਂਕ ਦੇ ਬਾਹਰ ਹੀ ਖਡ਼ਾ ਰਿਹਾ ਪਰ ਬੀਤੀ ਰਾਤ ਸੰਘਣੀ ਧੁੰਦ ਹੋਣ ਦੇ ਕਾਰਨ ਉਸ ਦੀ ਕੋਈ ਜ਼ਿਆਦਾ ਪਹਿਚਾਣ ਨਹੀਂ ਹੋ ਸਕੀ। ਪੁਲਿਸ ਵਲੋਂ ਬੈਂਕ ਅੰਦਰ ਜੋ ਵੀ ਚੋਰਾਂ ਦੀਆਂ ਹਰਕਤਾਂ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋਈਆਂ ਹਨ। ਉਨ੍ਹਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *