ਭਾਰਤ ਦੀ ਸਟੇਟ ਮੱਧ ਪ੍ਰਦੇਸ਼ ਵਿਚ ਇੰਦੌਰ ਦੇ ਰਾਊ ਥਾਣਾ ਇਲਾਕੇ ਵਿੱਚ ਇੱਕ ਬੰਦ ਸੂਟਕੇਸ ਮਿਲਣ ਤੋਂ ਬਾਅਦ ਲੋਕਾਂ ਵਿਚ ਸਨਸਨੀ ਫੈਲ ਗਈ। ਜਦੋਂ ਇਸ ਸੂਟਕੇਸ ਨੂੰ ਖੋਲ੍ਹਿਆ ਗਿਆ ਤਾਂ ਉੱਥੇ ਖੜ੍ਹੇ ਰਾਹਗੀਰਾਂ ਦੇ ਹੋਸ਼ ਉੱਡ ਗਏ ਕਿਉਂਕਿ ਇਸ ਸੂਟਕੇਸ ਵਿੱਚੋਂ ਇੱਕ ਸੱਤ ਅੱਠ ਸਾਲ ਦਾ ਬੱਚਾ ਨਿਕਲਿਆ ਅਤੇ ਰੋਣ ਲੱਗ ਗਿਆ। ਜਿਸ ਦੀ ਸੂਚਨਾ ਰਾਹਗੀਰਾਂ ਵਲੋਂ ਰਾਉ ਪੁਲਿਸ ਥਾਣੇ ਨੂੰ ਕੀਤੀ ਗਈ। ਲੇਕਿਨ ਪੁਲਿਸ ਦੀ ਜਾਂਚ ਵਿੱਚ ਜੋ ਸੱਚ ਸਾਹਮਣੇ ਆਇਆ ਹੈ ਉਹ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਸੀ।
ਅਸਲ ਵਿਚ ਇਹ ਪੂਰੀ ਘਟਨਾ ਇੰਦੌਰ ਦੇ ਰਾਉ ਥਾਣਾ ਅੰਦਰ ਪੈਂਦੇ ਇਲਾਕੇ ਦੀ ਹੈ। ਜਿੱਥੇ ਅੱਜ ਦੁਪਹਿਰ ਨੂੰ ਉਥੇ ਇਕ ਰਸਤੇ ਤੋਂ ਲੰਘ ਰਹੇ ਇੱਕ ਵਿਅਕਤੀ ਨੇ ਇੱਕ ਲਾਵਾਰਸ ਸੂਟਕੇਸ ਨੂੰ ਪਿਆ ਦੇਖਿਆ ਜਿਵੇਂ ਹੀ ਉਹ ਵਿਅਕਤੀ ਇਸ ਸੂਟਕੇਸ ਦੇ ਕੋਲ ਪਹੁੰਚਿਆ ਤਾਂ ਸੂਟਕੇਸ ਹਿਲਣ ਲੱਗ ਗਿਆ। ਉਸ ਵਿਅਕਤੀ ਨੇ ਜਦੋਂ ਸੂਟਕੇਸ ਖੋਲਿਆ ਤਾਂ ਕੋਲ ਖੜ੍ਹੇ ਹੈਰ ਲੋਕਾਂ ਦੇ ਹੋਸ਼ ਉੱਡ ਗਏ। ਉਸ ਸੂਟਕੇਸ ਵਿਚੋਂ ਇੱਕ ਸੱਤ ਤੋਂ ਅੱਠ ਸਾਲ ਦਾ ਬੱਚਾ ਨਿਕਲਿਆ।
ਇਹ ਬੱਚਾ ਜਿਵੇਂ ਹੀ ਸੂਟਕੇਸ ਵਿਚੋਂ ਬਾਹਰ ਨਿਕਲਿਆ ਤਾਂ ਉਂਝ ਹੀ ਜ਼ੋਰ ਜੋਰ ਨਾਲ ਰੋਣ ਲੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚਾ ਬਹੁਤ ਗਰੀਬ ਪਰਿਵਾਰ ਦਾ ਲੱਗ ਰਿਹਾ ਸੀ। ਉਹ ਸੁਟਕੇਸ ਵਿੱਚ ਕਿਵੇਂ ਆਇਆ। ਉਸ ਨੂੰ ਨਹੀਂ ਪਤਾ। ਇਸ ਪੂਰੀ ਘਟਨਾ ਦੀ ਜਾਣਕਾਰੀ ਵਿਅਕਤੀ ਨੇ ਰਾਉ ਪੁਲਿਸ ਨੂੰ ਦਿੱਤੀ ਤਾਂ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਬੱਚੇ ਅਤੇ ਸੂਟਕੇਸ ਨੂੰ ਜਬਤ ਕਰ ਲਿਆ ਅਤੇ ਪੁੱਛਗਿਛ ਦੇ ਲਈ ਥਾਣੇ ਲੈ ਗਈ।
ਇਸ ਮਾਮਲੇ ਵਿਚ ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਕਹਾਣੀ ਕੁੱਝ ਹੋਰ ਹੀ ਸਾਹਮਣੇ ਆਈ ਹੈ। ਪੁਲਿਸ ਦੇ ਦੱਸਣ ਅਨੁਸਾਰ ਇਹ ਬੱਚਾ ਕੋਲ ਹੀ ਬਣੀ ਝੋਪੜਪੱਟੀ ਦਾ ਰਹਿਣ ਵਾਲਾ ਹੈ। ਉਸਦੇ ਮਾਂ ਬਾਪ ਮਜਦੂਰੀ ਕਰਦੇ ਹਨ। ਬੱਚਾ ਰੋਜ ਦੀ ਤਰ੍ਹਾਂ ਸੂਟਕੇਸ ਨਾਲ ਖੇਡ ਰਿਹਾ ਸੀ ਅਤੇ ਅਚਾਨਕ ਹੀ ਉਹ ਇਸ ਸੂਟਕੇਸ ਵਿਚ ਬੰਦ ਹੋ ਗਿਆ ਸੀ ਅਤੇ ਉਹ ਆਪਣੇ ਘਰ ਤੋਂ ਦੂਰ ਮੇਨ ਰੋਡ ਉੱਤੇ ਆ ਗਿਆ ਸੀ। ਰਸਤੇ ਤੇ ਚਲਦੇ ਲੋਕਾਂ ਨੇ ਸੂਟਕੇਸ ਨੂੰ ਹਿਲਦਾ ਦੇਖਿਆ। ਜਦੋਂ ਉਸ ਨੂੰ ਖੋਲਿਆ ਤਾਂ ਉਸ ਵਿੱਚ 7 ਤੋਂ 8 ਸਾਲ ਦਾ ਬੱਚਾ ਨਿਕਲਿਆ। ਉਸ ਤੋਂ ਬਾਅਦ ਪੁਲਿਸ ਨੇ ਇਸ ਬੱਚੇ ਨੂੰ ਉਸਦੇ ਮਾਂ ਬਾਪ ਦੇ ਹਵਾਲੇ ਕਰ ਦਿੱਤਾ।