ਬੁੱਧਵਾਰ ਨੂੰ ਹਜੀਰਾ ਪਾਰਕ ਵਿੱਚ ਦੋ ਪਾਰਟੀਆਂ ਵਿੱਚ ਆਪਸੀ ਲੜਾਈ ਹੋ ਗਈ । ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ ਉੱਤੇ ਪਹੁੰਚ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸਿਟੀ ਦੇ ਵਿੱਚ ਲੈ ਆਈ। ਇਸ ਖ਼ਬਰ ਦੀ ਵੀਡੀਓ ਰਿਪੋਰਟ ਪੋਸਟ ਦੇ ਥੱਲੇ ਜਾ ਕੇ ਦੇਖੋ।
ਪੰਜਾਬ ਦੇ ਬਟਾਲਾ ਵਿਚ ਬੁੱਧਵਾਰ ਨੂੰ ਹਜੀਰਾ ਪਾਰਕ ਵਿੱਚ ਦੋ ਪਾਰਟੀਆਂ ਵਿੱਚ ਆਪਸੀ ਲੜਾਈ ਹੋ ਗਈ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਥਾਣਾ ਸਿਟੀ ਵਿੱਚ ਲਿਆਂਦਾ ਗਿਆ। ਕੁੱਝ ਵਕਤ ਤੋਂ ਬਾਅਦ ਕੁੱਝ ਅਣਪਛਾਤੇ ਵਿਅਕਤੀਆਂ ਨੇ ਥਾਣਾ ਸਿਟੀ ਦੇ ਬਾਹਰ ਆ ਕੇ ਦੋ ਭਰਾਵਾਂ ਉੱਤੇ ਗੋਲਿਆਂ ਚਲਾ ਦਿੱਤੀਆਂ। ਇਸ ਫਾਇਰਿੰਗ ਵਿੱਚ ਇੱਕ ਗੋਲੀ ਗੁਰਪ੍ਰੀਤ ਸਿੰਘ ਪੁੱਤ ਰਣਜੀਤ ਸਿੰਘ ਵਾਸੀ ਬਹਾਦਰ ਹੁਸੈਨ ਦੇ ਪੱਟ ਉੱਤੇ ਲੱਗ ਗਈ। ਗੁਰਪ੍ਰੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਮਾਮਲੇ ਤੇ ਜਖ਼ਮੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਪਾਰਟੀ ਵਿੱਚ ਸੀ। ਉਸ ਨੂੰ ਅਚਾਨਕ ਉਸ ਦੇ ਚਾਚੇ ਦੇ ਪੁੱਤਰ ਜੋਬਨਪ੍ਰੀਤ ਸਿੰਘ ਪੁੱਤਰ ਵਿਕਰਮਜੀਤ ਸਿੰਘ ਦਾ ਫੋਨ ਆਇਆ ਕਿ ਉਸ ਦੇ ਨਾਲ ਦੋ ਅਣਪਛਾਤੇ ਨੌਜਵਾਨ ਮਾਰ ਕੁੱਟਮਾਰ ਕਰ ਰਹੇ ਹਨ। ਉਹ ਆਪਣੀ ਜਾਨ ਬਚਾਕੇ ਥਾਣਾ ਸਿਟੀ ਦੇ ਵੱਲ ਨੂੰ ਆ ਰਿਹਾ ਹੈ। ਸੂਚਨਾ ਪ੍ਰਾਪਤ ਹੁੰਦੇ ਹੀ ਗੁਰਪ੍ਰੀਤ ਆਪਣੇ ਚਚੇਰੇ ਭਰਾ ਜੋਬਨਪ੍ਰੀਤ ਦੇ ਕੋਲ ਪਹੁੰਚ ਗਿਆ ਅਤੇ ਥਾਣਾ ਸਿਟੀ ਦੀ ਪੁਲਿਸ ਨੂੰ ਰਿਪੋਰਟ ਦਰਜ ਕਰਵਾਈ।
ਇਸ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਵਲੋਂ ਹਜੀਰਾ ਪਾਰਕ ਵਿੱਚ ਪਹੁੰਚ ਕੇ ਉਨ੍ਹਾਂ ਦੋ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਲਿਆਂਦਾ ਗਿਆ ਅਤੇ ਬਾਅਦ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਦੇ ਵਲੋਂ ਥਾਣਾ ਸਿਟੀ ਦੇ ਬਾਹਰ ਆ ਕੇ ਗੁਰਪ੍ਰੀਤ ਸਿੰਘ ਅਤੇ ਜੋਬਨਪ੍ਰੀਟ ਸਿੰਘ ਦੇ ਉੱਤੇ ਤਿੰਨ ਗੋਲੀਆਂ ਚਲਾਈਆਂ ਗਈਆਂ । ਇਸ ਫਾਇਰਿੰਗ ਵਿੱਚ ਇੱਕ ਗੋਲੀ ਗੁਰਪ੍ਰੀਤ ਸਿੰਘ ਦੇ ਪੱਟ ਵਿੱਚ ਲੱਗ ਗਈ ਅਤੇ ਉਹ ਜਖਮੀ ਹੋ ਗਿਆ। ਪਤਾ ਚਲਿਆ ਹੈ ਕਿ ਥਾਣਾ ਸਿਟੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਬਾਕੀ ਅਜੇ ਜਾਚ ਪੜਤਾਲ ਚੱਲ ਰਹੀ ਹੈ।
ਦੇਖੋ ਵੀਡੀਓ ਰਿਪੋਰਟ