ਇਹ ਮੰਦਭਾਗੀ ਖ਼ਬਰ ਵਿਦੇਸ਼ ਤੋਂ ਹੈ। ਅਫਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਕਿੰਸ਼ਾਸਾ ਵਿੱਚ ਵੀਰਵਾਰ ਨੂੰ ਹਾਈ ਵੋਲਟੇਜ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆਉਣ ਦੇ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚੋਂ ਜਿਆਦਾਤਰ ਸਥਾਨਕ ਬਾਜ਼ਾਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਹਨ। ਇਸ ਘਟਨਾ ਉਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਸਮਾ ਲੁਕੋਂਡੇ ਨੇ ਕਿਹਾ ਕਿ ਖ਼ਰਾਬ ਮੌਸਮ ਦੀ ਵਜ੍ਹਾ ਨਾਲ ਮਾਤਾਦੀ ਕਿਬਾਲਾ ਬਾਜ਼ਾਰ ਵਿੱਚ ਹਾਈ ਵੋਲਟੇਜ ਦੀ ਤਾਰ ਡਿੱਗਣ ਦੇ ਕਾਰਨ ਕਰੰਟ ਲੱਗਣ ਕਰਕੇ ਕਈ ਲੋਕਾਂ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਲਾਸ਼ਾਂ ਦੇ ਵਿੱਚ 24 ਔਰਤਾਂ ਹਨ। ਕਾਂਗੋ ਦੇ ਨੈਸ਼ਨਲ ਐਸੋਸੀਏਸ਼ਨ ਆਫ ਆਰਕੀਟੈਕਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੁਰਘਟਨਾ ਨੂੰ ਟਾਲਿਆ ਜਾ ਸਕਦਾ ਸੀ।
ਰਾਸ਼ਟਰੀ ਬਿਜਲੀ ਕੰਪਨੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੁੱਧਵਾਰ ਸਵੇਰੇ ਤੇਜ ਹਨ੍ਹੇਰੀ ਦੇ ਦੌਰਾਨ ਬਾਜ਼ਾਰ ਵਿੱਚ ਬਿਜਲੀ ਦੀ ਤਾਰ ਡਿੱਗ ਗਈ। ਕੰਪਨੀ ਨੇ ਪਰਿਵਾਰਾਂ ਦੇ ਪ੍ਰਤੀ ਆਪਣੀ ਹਮਦਰਦੀ ਵੀ ਪ੍ਰਗਟ ਕੀਤੀ ਹੈ। ਇੱਕ ਸਥਾਨਕ ਵਿਕਰੇਤਾ ਚਾਰਲੇਨ ਟ੍ਰਵਾ ਨੇ ਕਿਹਾ ਹੈ ਕਿ ਅਸੀਂ ਲੋਕ ਇੱਕ ਗਿਰਜਾਘਰ ਵਿੱਚ ਇਕੱਠੇ ਸੀ ਅਤੇ ਮੀਂਹ ਦੇ ਰੁਕਣ ਦਾ ਇੰਤਜਾਰ ਕਰ ਰਹੇ ਸੀ। ਉਦੋਂ ਅਚਾਨਕ ਅਸੀਂ ਅੱਗ ਦੀਆਂ ਲਪਟਾਂ ਦੇਖੀਆਂ ਅਤੇ ਅਸੀਂ ਘਬਰਾਏ ਹੋਏ ਕਹਿ ਰਹੇ ਸੀ ਕਿ ਹੇ ਭਗਵਾਨ ਸਾਡੀ ਰੱਖਿਆ ਕਰੋ। ਜਦੋਂ ਅਸੀਂ ਬਾਹਰ ਨਿਕਲੇ ਤਾਂ ਅਸੀਂ ਉੱਥੇ ਸਾਮਾਨ ਵੇਚਣ ਵਾਲੇ ਸਾਰੇ ਲੋਕਾਂ ਨੂੰ ਮ੍ਰਿਤਕ ਜ਼ਮੀਨ ਉੱਤੇ ਪਏ ਦੇਖਿਆ। ਸਰਕਾਰ ਦੇ ਪ੍ਰਵਕਤਾ ਪੈਟਰਿਕ ਮੁਯਾਆ ਨੇ ਕਿਹਾ ਕਿ ਬਾਜ਼ਾਰ ਨੂੰ ਉਸ ਥਾਂ ਤੋਂ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।
ਅਫਰੀਕੀ ਦੇਸ਼ ਕਾਂਗੋ ਵਿੱਚ ਲਗਾਤਾਰ ਦੂਜੇ ਦਿਨ ਬਹੁਤ ਹਾਦਸੇ ਦੇਖਣ ਨੂੰ ਮਿਲਦੇ ਹਨ। ਮੰਗਲਵਾਰ ਨੂੰ ਵਿਸਥਾਪਿਤ ਲੋਕਾਂ ਦੇ ਕੈਂਪ ਉੱਤੇ ਆਤੰਕੀਆਂ ਨੇ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਘੱਟ ਤੋਂ ਘੱਟ 60 ਲੋਕਾਂ ਦੀ ਮੌਤ ਹੋ ਗਈ ਸੀ। ਲੋਕਾਂ ਦੀ ਤੇਜਧਾਰ ਹਥਿਆਰਾਂ ਨਾਲ ਹੱਤਿਆ ਕੀਤੀ ਗਈ। ਇਸ ਮਾਮਲੇ ਦੀ ਜਾਣਕਾਰੀ ਸਮਾਚਾਰ ਏਜੰਸੀ ਰਾਇਟਰਸ ਨੇ ਇੱਕ ਸਥਾਨਕ ਐਨਜੀਓ ਦੇ ਪ੍ਰਮੁੱਖ ਅਤੇ ਇੱਕ ਗਵਾਹ ਦੇ ਹਵਾਲੇ ਤੋਂ ਦਿੱਤੀ ਹੈ। ਘਟਨਾ ਦੇਸ਼ ਦੇ ਬੇਚੈਨ ਇਟੁਰੀ ਪ੍ਰਾਂਤ ਦੀ ਹੈ।ਜੋ ਦੇਸ਼ ਦੇ ਪੂਰਵੀ ਹਿੱਸੇ ਦੇ ਵਿੱਚ ਹੈ। ਇੱਥੇ ਮਈ 2021 ਤੋਂ ਸਰਕਾਰ ਨੇ ਸਖਤ ਰੋਕਾਂ ਲਾਗੂ ਕੀਤੀਆਂ ਹੋਈਆਂ ਹਨ।