ਕੀ ਤੁਸੀਂ ਕਦੇ 27 ਮਿਲੀਅਨ mAh ਦਾ ਪਾਵਰਬੈਂਕ ਬਾਰੇ ਸੁਣਿਆ ਹੈ ? ਸਮਾਰਟ ਫੋਨ ਦੇ ਵੱਧਦੇ ਇਸਤੇਮਾਲ ਦੀ ਵਜ੍ਹਾ ਦੇ ਕਰਕੇ ਬਾਜ਼ਾਰਾਂ ਦੇ ਵਿੱਚ ਪਾਵਰਬੈਂਕ ਦੀ ਡਿਮਾਂਡ ਵੀ ਬਹੁਤ ਵੱਧ ਗਈ ਹੈ। ਇੱਕ ਨੌਰਮਲ ਜਿਹਾ ਯੂਜਰ ਆਮ ਤੌਰ ਤੇ 5000 mAh ਜਾਂ 10, 000 mAh ਦਾ ਪਾਵਰਬੈਂਕ ਖਰੀਰਦਾ ਹੈ। ਲੇਕਿਨ ਜੇਕਰ ਤੁਸੀਂ ਇੱਕ ਹੈਵੀ ਯੂਜਰ ਹੋ ਤਾਂ 20, 000 mAh ਦਾ ਪਾਵਰਬੈਂਕ ਵੀ ਬਾਜ਼ਾਰ ਵਿੱਚ ਮਿਲ ਸਕਦਾ ਹੈ। ਉਥੇ ਹੀ ਚੀਨ ਦੇ ਇੱਕ ਸ਼ਖਸ ਨੇ ਆਪਣਾ ਖੁਦ ਦਾ ਹੀ 27 ਮਿਲਿਅਨ mAh ਦਾ ਪਾਵਰਬੈਂਕ ਬਣਾ ਲਿਆ ਹੈ।
ਇਸ ਪਾਵਰਬੈਂਕ ਬਣਾਉਣ ਵਾਲਾ ਇਹ ਸ਼ਖਸ ਯੂਟਿਊਬ ਕ੍ਰੇਟਰ Handy Geng ਹੈ। ਜਿਨ੍ਹਾਂ ਨੇ ਹਾਲ ਹੀ ਵਿੱਚ ਇਸ ਪਾਵਰਬੈਂਕ ਦਾ ਵੀਡੀਓ ਪਾਇਆ ਹੈ। ਇਕ ਵੀਡੀਓ ਵਿੱਚ ਉਹ ਮਜਾਕੀਆ ਰੁਪ ਦੇ ਵਿੱਚ ਦੱਸਦੇ ਹਨ ਕਿ ਉਹ ਆਪਣੇ ਦੋਸਤਾਂ ਦੇ ਵੱਡੇ ਪਾਵਰ ਬੈਂਕ ਦੇਖ ਕੇ ਤੰਗ ਆ ਗਏ ਸਨ ਅਤੇ ਦਿਖਾਉਣਾ ਚਾਹੁੰਦੇ ਹਨ ਕਿ ਉਸ ਦੇ ਕੋਲ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਵਾਲਾ ਪਾਵਰਬੈਂਕ ਹੈ। ਇਸ ਪਾਵਰ ਬੈਂਕ ਨੂੰ ਦੇਖਕੇ ਅਜਿਹਾ ਲੱਗਦਾ ਹੈ ਕਿ ਇਸ ਸ਼ਖਸ ਨੇ ਇੱਕ ਵੱਡਾ ਫਲੈਟ ਬੈਟਰੀ ਪੈਕ ਖ੍ਰੀਦਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਬੈਟਰੀ ਪੈਕ ਨੂੰ ਸਿਲਵਰ ਮੈਟੇਲਿਕ ਕੇਸਿੰਗ ਨਾਲ ਸੁਰੱਖਿਅਤ ਕੀਤਾ ਹੈ ਤਾਂ ਕਿ ਡਿਜਾਇਨ ਪਾਵਰ ਬੈਂਕ ਵਰਗਾ ਦਿਖਾਈ ਦੇਵੇ।
ਉਸ ਦਾ ਅਗਲਾ ਸਟਿਪ ਇਨਪੁਟ ਅਤੇ ਆਊਟਪੁਟ ਚਾਰਜਿੰਗ ਪੋਰਟ ਸਿਟਅੱਪ ਕਰਨਾ ਸੀ। ਇਸ ਸ਼ਖਸ ਨੇ ਇਸ ਪਾਵਰਬੈਂਕ ਵਿੱਚ 1 ਇਨਪੁਟ ਅਤੇ 60 ਆਊਟਪੁਟ ਚਾਰਜਿੰਗ ਪੋਰਟ ਲਾਏ ਹਨ ਜੋ 220V ਨੂੰ ਸਪੋਰਟ ਕਰਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਨਵੀਂ ਖੋਜ ਵਾਲੇ ਇਸ ਪਾਵਰ ਬੈਂਕ ਤੋਂ ਇੱਕ ਹੀ ਸਮੇਂ ਵਿੱਚ ਸਮਾਰਟਫੋਨ ਟੈਬਲੇਟ ਅਤੇ ਲੈਪਟਾਪ ਵਰਗੇ 20 ਡਿਵਾਇਸੇਸ ਨੂੰ ਚਾਰਜ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਇਸ ਪਾਵਰ ਬੈਂਕ ਦੀ ਹਾਈ 220V ਵੋਲਟੇਜ ਰੇਟਿੰਗ ਦੀ ਵਜ੍ਹਾ ਕਰਕੇ ਇਹ ਟੀਵੀ ਵਾਸ਼ਿੰਗ ਮਸ਼ੀਨ ਅਤੇ ਇਲੈਕਟ੍ਰਿਕ ਇੰਡਕਸ਼ਨ ਕੁਕਰ ਪਾਟ ਨੂੰ ਵੀ ਚਲਾ ਸਕਦਾ ਹੈ। ਹਾਲਾਂਕਿ ਲੱਗਦਾ ਹੈ ਇਸ ਨੂੰ ਸਿਰਫ ਮਨੋਰੰਜਨ ਦੇ ਲਈ ਬਣਾਇਆ ਗਿਆ ਹੈ। ਕਿਉਂਕਿ ਇਹ ਪਾਵਰਬੈਂਕ ਆਪਣੇ ਵੱਡੇ ਸਾਇਜ ਦੀ ਵਜ੍ਹਾ ਕਰਕੇ ਪੋਰਟੇਬਲ ਨਹੀਂ ਹੈ।