ਭਾਰਤ ਦੀ ਸਟੇਟ ਅਸਾਮ ਦੇ ਰਹਿਣ ਵਾਲੇ ਨੁਰੂਲ ਹੱਕ ਨੇ ਕਬਾੜ ਹੋ ਗਈ ਇਕ ਮਾਰੂਤੀ ਸੁਜੂਕੀ ਡਿਜਾਇਰ ਨੂੰ ਮੋਡੀਫਾਈ ਕਰਕੇ ਲੈਂਬਾਰਗਿਨੀ ਵਿੱਚ ਬਦਲ ਦਿੱਤਾ ਹੈ। ਇਸ ਨੂੰ ਬਣਾਉਣ ਵਿੱਚ ਉਨ੍ਹਾਂ ਦੇ 6 ਲੱਖ 20 ਹਜਾਰ ਰੁਪਏ ਖਰਚ ਹੋਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਫਰਾਰੀ ਬਣਾਉਣ ਦਾ ਪਲਾਨ ਸੋਚਿਆ ਹੈ।
ਅਕਸਰ ਕਹਿੰਦੇ ਹਨ ਜੇਕਰ ਕੋਈ ਇਨਸਾਨ ਕਿਸੇ ਕੰਮ ਨੂੰ ਕਰਨ ਦੀ ਦਿਲੋਂ ਲਵੇ ਤਾਂ ਫਿਰ ਉਹ ਉਸ ਕੰਮ ਨੂੰ ਕਰਕੇ ਹੀ ਦਮ ਲੈਂਦਾ ਹੈ। ਫਿਰ ਚਾਹੇ ਉਸ ਦੇ ਸਾਹਮਣੇ ਕਿੰਨੀਆਂ ਹੀ ਮੁਸ਼ਕਲਾਂ ਕਿਉਂ ਨਾ ਆ ਜਾਣ। ਅਜਿਹੀ ਹੀ ਇੱਕ ਮਿਸਾਲ ਅਸਾਮ ਵਿਚ ਦੇਖਣ ਨੂੰ ਮਿਲੀ ਹੈ। ਜੀ ਹਾਂ ਅਸਾਮ ਦੇ ਰਹਿਣ ਵਾਲੇ ਨੁਰੂਲ ਹੱਕ ਨੂੰ ਬਚਪਨ ਤੋਂ ਹੀ ਮਹਿੰਗੀ ਅਤੇ ਸਪੋਰਟਸ ਕਾਰ ਚਲਾਉਣ ਦਾ ਸ਼ੌਕ ਸੀ। ਲੇਕਿਨ ਘਰ ਦੇ ਹਾਲਾਤ ਚੰਗੇ ਨਾ ਹੋਣ ਦੇ ਕਾਰਨ ਉਹ ਆਪਣਾ ਸੁਫ਼ਨਾ ਪੂਰਾ ਨਾ ਕਰ ਸਕਿਆ। ਲੇਕਿਨ ਨੁਰੂਲ ਹੱਕ ਨੇ ਇੱਕ ਦਿਨ ਆਪਣੇ ਸੁਫਨੇ ਨੂੰ ਪੂਰਾ ਕਰਨ ਦੇ ਲਈ ਪੁਰਾਣੀ ਕਬਾੜ ਹੋ ਚੁੱਕੀ ਇਕ ਕਾਰ ਨੂੰ ਆਪਣੀ ਮਿਹਨਤ ਦੇ ਨਾਲ ਇੱਕ ਲੈਂਬਾਰਗਿਨੀ ਵਿੱਚ ਬਦਲ ਦਿੱਤਾ ਹੈ।
ਇਸ ਬਦਲਾਅ ਲਈ ਕਿਨ੍ਹਾਂ ਆਇਆ ਖਰਚ
ਦੱਸਿਆ ਜਾ ਰਿਹਾ ਹੈ ਕਿ 30 ਸਾਲ ਦੇ ਨੁਰੂਲ ਹੱਕ ਨੇ ਲਾਕਡਾਉਨ ਵਿੱਚ ਗੈਰਾਜ ਬੰਦ ਹੋਣ ਤੋਂ ਬਾਅਦ ਘਰ ਵਿਚ ਹੀ ਪੁਰਾਣੀ ਮਾਰੂਤੀ ਸੁਜੂਕੀ ਨੂੰ ਲੈਂਬਾਰਗਿਨੀ ਵਿੱਚ ਤਬਦੀਲ ਕਰ ਦਿੱਤਾ। ਇਸ ਦੇ ਲਈ ਉਨ੍ਹਾਂ ਵਲੋਂ ਯੂਟਿਊਬ ਦਾ ਸਹਾਰਾ ਲਿਆ ਗਿਆ । ਬਹੁਤ ਹੀ ਘੱਟ ਸਾਧਨਾਂ ਵਿੱਚ ਨੁਰੂਲ ਨੇ ਇਸ ਕਾਰਨਾਮੇ ਨੂੰ ਕਰ ਕੇ ਦਿਖਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਬਣਾਉਣ ਵਿੱਚ ਤਕਰੀਬਨ ਛੇ ਲੱਖ ਵੀਹ ਹਜਾਰ ਰੁਪਏ ਦਾ ਖਰਚਾ ਆਇਆ ਹੈ। ਸਿਰਫ ਇਨ੍ਹੇ ਪੈਸੀਆਂ ਵਿੱਚ ਉਨ੍ਹਾਂ ਨੇ ਕਰੋਡ਼ਾਂ ਦੀ ਕਾਰ ਤਿਆਰ ਕਰ ਦਿੱਤੀ।
ਪੂਰਾ ਹੋਇਆ ਸੁਫ਼ਨਾ
ਇਸ ਕਾਰਨਾਮੇਂ ਤੋਂ ਬਾਅਦ ਮੈਕੇਨਿਕ ਨੁਰੂਲ ਦੀ ਖੂਬ ਬੱਲੇ ਬੱਲੇ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਹਮੇਸ਼ਾ ਤੋਂ ਹੀ ਮਹਿੰਗੀ ਲਗਜਰੀ ਕਾਰ ਚਲਾਉਣਾ ਚਾਹੁੰਦੇ ਸਨ। ਆਰਥਕ ਤੰਗੀ ਦੇ ਚਲਦਿਆਂ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹੁਣ ਪੁਰਾਣੀ ਕਾਰ ਨੂੰ ਹੀ ਮੋਡੀਫਾਈ ਕਰਕੇ ਹੀ ਸਹੀ ਲੇਕਿਨ ਮੇਰਾ ਸੁਫ਼ਨਾ ਜਰੂਰ ਪੂਰਾ ਹੋ ਗਿਆ ਹੈ। ਨੁਰੂਲ ਨੇ ਆਪਣੀ ਇਸ ਸ਼ਾਨਦਾਰ ਕਾਰ ਦੀ ਫੋਟੋਆਂ ਸੋਸ਼ਲ ਮੀਡੀਆ ਉੱਤੇ ਵੀ ਸ਼ੇਅਰ ਕੀਤੀਆਂ ਹਨ। ਜਿਸ ਤੋਂ ਬਾਅਦ ਲੋਕ ਉਨ੍ਹਾਂ ਦੇ ਟੈਲੇਂਟ (ਹੁਨਰ) ਦੀ ਦੱਬ ਕੇ ਤਾਰੀਫ ਕਰ ਰਹੇ ਹਨ।
ਅਗਲਾ ਸੁਫਨਾ ਹੁਣ ਫਰਾਰੀ ਬਣਾਉਣ ਦਾ
ਉਨ੍ਹਾਂ ਨੇ ਦੱਸਿਆ ਹੈ ਕਿ ਪੁਰਾਣੀ ਕਬਾੜ ਮਾਰੂਤੀ ਸੁਜੂਕੀ ਡਿਜਾਇਰ ਤੋਂ ਲੈਂਬਾਰਗਿਨੀ ਬਣਾਉਣ ਤੋਂ ਬਾਅਦ ਹੁਣ ਨੁਰੂਲ ਫਰਾਰੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਛੇਤੀ ਹੀ ਉਹ ਆਪਣੀ ਫਰਾਰੀ ਬਣਾਉਣ ਦੇ ਪ੍ਰੋਜੈਕਟ ਨੂੰ ਸ਼ੁਰੂ ਕਰ ਦੇਣਗੇ। ਇਸ ਦੀ ਮੋਡੀਫਿਕੇਸ਼ਨ ਵਿੱਚ ਵੀ ਲੱਖਾਂ ਰੁਪਏ ਖਰਚ ਹੋਣਗੇ।