ਪੁਲਿਸ ਹੱਥ ਚੜਿਆ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦੇ ਕੇ, ਲੱਖਾਂ ਰੁਪਏ ਇਕੱਠੇ ਕਰਨ ਵਾਲਾ ਦੋਸ਼ੀ, ਦੇਖੋ ਪੂਰੀ ਖ਼ਬਰ

Punjab

11 ਦਿਸੰਬਰ ਦੀ ਰਾਤ ਸੁਲਤਾਨਵਿੰਡ ਰੋਡ ਦੇ ਕੋਲ ਬਾਵਾ ਫਿਜਿਓਥਰੈਪੀ ਸੇਂਟਰ ਤੋਂ ਲੱਖਾਂ ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੋਸਟ ਦੇ ਥੱਲੇ ਜਾ ਕੇ ਇਸ ਖ਼ਬਰ ਦੀ ਵੀਡੀਓ ਰਿਪੋਰਟ ਦੇਖੋ

ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ 11 ਦਸੰਬਰ ਦੀ ਰਾਤ ਸੁਲਤਾਨਵਿੰਡ ਰੋਡ ਦੇ ਕੋਲ ਬਾਵਾ ਫਿਜਿਓਥਰੈਪੀ ਦੇ ਸੈਂਟਰ ਤੋਂ ਲੱਖਾਂ ਰੁਪਏ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੋਸ਼ੀ ਨੇ ਕਿਸੇ ਧਾਰਮਿਕ ਡੇਰੇ ਤੋਂ ਸਿੱਖਿਆ ਲੈ ਰੱਖੀ ਹੈ ਅਤੇ ਜਿਆਦਾਤਰ ਨਿਹੰਗ ਦੇ ਭੇਸ ਵਿੱਚ ਰਹਿੰਦਾ ਹੈ। ਡੀਸੀਪੀ DCP ਰਛਪਾਲ ਸਿੰਘ ਨੇ ਦੋਸ਼ੀ ਦੀ ਪਹਿਚਾਣ ਮੋਗਾ ਜਿਲ੍ਹਾ ਵਿਚ ਸਥਿਤ ਬੱਧਨੀ ਪਿੰਡ ਨਿਵਾਸੀ ਤਰਲੋਕ ਸਿੰਘ ਉਰਫ ਬਾਬਾ ਬੱਧਨੀ ਦੇ ਰੂਪ ਵਿੱਚ ਦੱਸੀ ਹੈ। ਇਸ ਦੋਸ਼ੀ ਦੇ ਕਬਜੇ ਵਿੱਚੋ ਇੱਕ ਕਾਰ ਅਤੇ ਚੋਰੀ ਦੇ 80 ਲੱਖ ਰੁਪਏ ਬਰਾਮਦ ਕੀਤੇ ਗਏ ਹਨ।

ਪੁਲਿਸ ਲਾਇਨ ਦੇ ਵਿੱਚ ਸ਼ਨੀਵਾਰ ਦੀ ਸ਼ਾਮ ਨੂੰ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਵਿੱਚ ਡੀਸੀਪੀ DCP ਰਛਪਾਲ ਸਿੰਘ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਦੋਸ਼ੀ ਦੀ ਸੀਸੀਟੀਵੀ CCTV ਫੁਟੇਜ ਦੇ ਆਧਾਰ ਉੱਤੇ ਸ਼ਨਾਖਤ ਕੀਤੀ ਗਈ ਹੈ। ਪੁੱਛਗਿਛ ਵਿੱਚ ਦੋਸ਼ੀ ਨੇ ਦੱਸਿਆ ਹੈ ਕਿ ਉਹ ਜਦੋਂ ਕਿਸੇ ਧਾਰਮਿਕ ਸਥਾਨ ਉੱਤੇ ਮੱਥਾ ਟੇਕਣ ਜਾਂਦਾ ਸੀ ਤਾਂ ਉਸ ਦੇ ਨਿਸ਼ਾਨੇ ਉੱਤੇ ਖਾਲੀ ਕੋਠੀ ਦੁਕਾਨ ਅਤੇ ਹਵੇਲੀਆਂ ਹੁੰਦੀਆਂ ਸਨ। ਇਸ ਘਟਨਾ ਤੋਂ 15 ਦਿਨ ਪਹਿਲਾਂ ਉਹ ਅੰਮ੍ਰਿਤਸਰ ਵਿੱਚ ਮੱਥਾ ਟੇਕਣ ਪਹੁੰਚਿਆ ਸੀ। ਉਦੋਂ ਉਸ ਨੇ ਬਾਵਾ ਫਿਜਿਓਥਰੈਪੀ ਸੈਂਟਰ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ 11 ਦਿਸੰਬਰ ਦੀ ਰਾਤ ਨੂੰ ਉਹ ਕਿਸੇ ਤਰ੍ਹਾਂ ਮੌਕਾ ਪਾਕੇ ਸੈਂਟਰ ਦੇ ਅੰਦਰ ਵੜ ਗਿਆ ਅਤੇ ਉੱਥੇ ਰੱਖੇ ਲੱਖਾਂ ਨਗਦ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ।

ਇਸ ਦੋਸ਼ੀ ਉਤੇ ਪਹਿਲਾਂ ਵੀ ਕਈ ਕੇਸ ਦਰਜ 

ਇਸ ਮਾਮਲੇ ਤੇ ਅੱਗੇ ਡੀਸੀਪੀ DCP ਨੇ ਦੱਸਿਆ ਹੈ ਕਿ ਬਾਬਾ ਬੱਧਨੀ ਨੇ ਪੁੱਛਗਿਛ ਵਿੱਚ ਸਵੀਕਾਰ ਕਰ ਲਿਆ ਹੈ ਕਿ ਉਸ ਦੇ ਖਿਲਾਫ ਹੱਤਿਆ ਫਿਰੌਤੀ ਅਤੇ ਚੋਰੀ ਦੇ ਛੇ ਮਾਮਲੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਦਰਜ ਹਨ। ਹੁਣ ਉਹ ਅਦਾਲਤ ਤੋਂ ਜ਼ਮਾਨਤ ਉੱਤੇ ਆ ਕੇ ਦੁਬਾਰਾ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਉਤੇ ਪਹਿਲਾਂ ਵੀ ਕੇਸ ਦਰਜ ਹਨ। ਇਹ ਕੇਸ ਹਨ ਦਰਜ, ਜਿਲਾ ਦੋਸ਼ ਸਾਲ ਖੰਨਾ ਹੱਤਿਆ 2015, ਖੰਨਾ ਫਿਰੌਤੀ, ਧਮਕਾਉਣ ਦਾ 2016, ਫਰੀਦਕੋਟ ਜੇਲ੍ਹ ਵਿੱਚ ਮਾਰ ਕੁੱਟਮਾਰ 2019, ਜਗਰਾਵਾਂ ਘਰ ਵਿੱਚ ਚੋਰੀ 2020, ਮੋਗਾ ਘਰ ਵਿੱਚ ਚੋਰੀ 2021, ਮੋਗਾ ਚੋਰੀ 2021

ਦੋਖੋ ਵੀਡੀਓ ਰਿਪੋਰਟ 

Leave a Reply

Your email address will not be published. Required fields are marked *