ਪੰਜਾਬ ਦੇ ਲੁਧਿਆਣਾ ਜਿਲ੍ਹੇ ਵਿੱਚ ਇੱਕ 100 ਸਾਲ ਪੁਰਾਣਾ ਲੱਕੜ ਅਤੇ ਲੋਹੇ ਦਾ ਬਣਿਆ ਸਾਇਕਲ ਮੌਜੂਦ ਹੈ। ਇਹ ਸਾਇਕਲ ਭਾਰਤ ਦੀ ਵੰਡ ਤੋਂ ਪਹਿਲਾਂ ਦਾ ਹੈ। ਜਿਸ ਦਾ ਮੁੱਲ 50 ਲੱਖ ਰੁਪਏ ਲੱਗ ਚੁੱਕਿਆ ਹੈ। 100 ਸਾਲ ਪਹਿਲਾਂ ਸਾਇਕਲ ਚਲਾਉਣ ਦੇ ਲਈ ਲਾਇਸੈਂਸ ਬਣਦਾ ਸੀ। ਸਾਇਕਲ ਦੇ ਕਈ ਰੂਪ ਲੋਕਾਂ ਨੇ ਦੇਖੇ ਹਨ। ਜਿਵੇਂ ਕਿ ਗੇਅਰ ਵਾਲਾ ਸਾਇਕਲ ਰੇਸਰ ਸਾਇਕਲ ਘਰੇਲੂ ਸਾਇਕਲ, ਪਰ ਲੱਕੜ ਦਾ ਸਾਇਕਲ ਉਹ ਵੀ 100 ਸਾਲ ਪੁਰਾਣਾ ਇਹ ਸਭ ਨੂੰ ਹੈਰਾਨੀ ਦੀ ਗੱਲ ਹੀ ਲੱਗਦੀ ਹੈ। ਖਾਸ ਗੱਲ ਇਹ ਹੈ ਕਿ ਤੱਦ ਸਾਇਕਲ ਚਲਾਉਣ ਦੇ ਲਈ ਵੀ ਸਰਕਾਰੀ ਪਰਮਿਸ਼ਨ ਲੈਣੀ ਹੁੰਦੀ ਸੀ ਅਤੇ ਉਸ ਦਾ ਬਕਾਇਦਾ ਇਕ ਲਾਇਸੈਂਸ ਬਣਦਾ ਸੀ। ਅੱਜ ਅਸੀ ਤੁਹਾਨੂੰ ਇੱਕ ਅਜਿਹੇ ਹੀ ਸਾਇਕਲ ਦੇ ਬਾਰੇ ਦੱਸ ਰਹੇ ਹਾਂ।
ਇਹ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਵੀ ਪਹਿਲਾਂ ਦਾ ਲੱਕੜੀ ਅਤੇ ਲੋਹੇ ਨਾਲ ਬਣਿਆ ਤਕਰੀਬਨ 100 ਸਾਲ ਪੁਰਾਣਾ ਇੱਕ ਸਾਇਕਲ ਹੈ। ਜੋ ਦੇਖਣ ਵਿੱਚ ਵੀ ਅਨੌਖਾ ਲੱਗਦਾ ਹੈ। ਸ਼ਾਇਦ ਪੰਜਾਬ ਵਿੱਚ ਇਹੋ ਜਿਹਾ ਇੱਕ ਹੀ ਸਾਇਕਲ ਹੋਵੇਗਾ। ਜਿਸ ਨੂੰ ਦੇਖਣ ਦੇ ਲਈ ਦੂਰ ਦੂਰ ਤੱਕ ਦੇ ਲੋਕ ਆਉਂਦੇ ਹਨ। ਇਸ ਅਨੋਖੇ ਸਾਇਕਲ ਨੂੰ ਖ੍ਰੀਦਣ ਲਈ ਕਿਸੇ ਖ੍ਰੀਦਦਾਰ ਨੇ ਇਸ ਦਾ ਮੁੱਲ 50 ਲੱਖ ਰੁਪਏ ਲਾ ਦਿੱਤਾ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਇਸ ਸਾਇਕਲ ਦੇ ਮਾਲਿਕ ਨੇ ਇਸ ਨੂੰ ਨਹੀਂ ਵੇਚਿਆ।
ਲੱਕੜੀ ਦੇ ਸਾਇਕਲ ਦਾ ਲੁਕ
ਇਸ ਸਾਇਕਲ ਦੇ ਮਾਲਿਕ ਸਤਵਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਸਾਇਕਲ ਨੂੰ ਉਨ੍ਹਾਂ ਦੇ ਬਜੁਰਗਾਂ ਨੇ ਕੋਲ ਦੇ ਪਿੰਡ ਵਿਚ ਰਹਿਣ ਵਾਲੇ ਇੱਕ ਰੇਲਵੇ ਮਹਿਕਮੇ ਦੇ ਕਰਮਚਾਰੀ ਤੋਂ ਖ੍ਰੀਦਿਆ ਸੀ। ਸਾਇਕਲ ਨੂੰ ਚਲਾਉਣ ਲਈ ਉਸ ਸਮੇਂ ਲਾਇਸੈਂਸ ਵੀ ਬਣਾਉਣਾ ਪੈਂਦਾ ਸੀ। ਜਿਹੜਾ ਕਿ ਇਸ ਸਮੇਂ ਵੀ ਉਨ੍ਹਾਂ ਦੇ ਕੋਲ ਮੌਜੂਦ ਹੈ। ਇਹ ਲਾਇਸੈਂਸ ਉਨ੍ਹਾਂ ਦੇ ਤਾਇਆ ਜੀ ਦੇ ਨਾਮ ਉੱਤੇ ਸੀ। ਦੇਖਣ ਵਾਲੇ ਜਦੋਂ ਵੀ ਇਸ ਨੂੰ ਦੇਖਦੇ ਹਨ ਤਾਂ ਉਹ ਹੈਰਾਨ ਹੋ ਜਾਂਦੇ ਹਨ ਕਿ ਆਖਿਰ ਅਜਿਹਾ ਵੀ ਕੋਈ ਸਾਇਕਲ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਇਸ ਸਾਇਕਲ ਤੇ ਹੁਣ ਵੀ ਸਵਾਰੀ ਕੀਤੀ ਜਾ ਸਕਦੀ ਹੈ।
ਸਤਵਿੰਦਰ ਸਿੰਘ ਦੀ ਮੰਨੀਏ ਤਾਂ ਇਸ ਸਾਇਕਲ ਨੂੰ ਖ੍ਰੀਦਣ ਲਈ ਵਿਦੇਸ਼ ਤੋਂ ਇੱਕ ਵਿਅਕਤੀ ਆਇਆ ਸੀ ਜਿਸ ਨੇ ਇਸ ਸਾਇਕਲ ਦਾ ਮੁੱਲ 50 ਲੱਖ ਰੁਪਏ ਲਾਇਆ ਸੀ। ਫਰ ਉਨ੍ਹਾਂ ਨੇ ਇਸ ਨੂੰ ਨਹੀਂ ਵੇਚਿਆ ਕਿਉਂਕਿ ਸ਼ੌਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ।