ਜਦੋਂ ਵੀ ਅਮਰੀਕਾ ਦੇਸ਼ ਦੀ ਗੱਲ ਚੱਲਦੀ ਹੈ ਹਰ ਕਿਸੇ ਦੇ ਦਿਮਾਗ ਵਿੱਚ ਉੱਚੀਆਂ ਇਮਾਰਤਾਂ ਗੱਡੀਆਂ ਫੈਸ਼ਨੇਬਲ ਲੋਕਾਂ ਦੀ ਟੌਹਰ ਨਜ਼ਰ ਆਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜੋ ਬੇਹੱਦ ਹੀ ਪਛੜਿਆ ਹੋਇਆ ਹੈ। ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਿੰਡ ਜ਼ਮੀਨ ਦੇ ਉੱਤੇ ਨਹੀਂ ਸਗੋਂ 3, 000 ਫੁੱਟ ਗਹਿਰਾਈ ਵਿੱਚ ਸਥਿਤ ਹੈ।
ਕੈਨਿਅਨ ਦੇ ਕੋਲ ਇੱਕ ਡੂੰਘੀ ਖਾਈ ਦੇ ਵਿੱਚ ਵਸਿਆ ਸੁਪਾਈ ਪਿੰਡ
ਅਮਰੀਕਾ ਵਿੱਚ ਗਰੈਂਡ ਕੈਨਿਅਨ ਨਾਮ ਦੀ ਘਾਟੀ ਬੇਹੱਦ ਮਸਹੂਰ ਹੈ। ਇੱਥੇ ਘੁਮਣ ਦੇ ਲਈ ਹਰ ਸਾਲ ਤਕਰੀਬਨ 55 ਲੱਖ ਲੋਕ ਖਾਸਤੌਰ ਇਰਜੋਨਾ ਆਉਂਦੇ ਹਨ। ਇਸ ਦੇ ਕੋਲ ਹਵਾਸੂ ਕੈਨੀਅਨ ਦੇ ਕੋਲ ਇੱਕ ਡੂੰਘੀ ਖਾਈ ਦੇ ਵਿੱਚ ਇੱਕ ਪਿੰਡ ਵਸਿਆ ਹੈ।
ਪਿੰਡ ਦਾ ਨਾਮ ਸੁਪਾਈ ਹੈ। ਪਰ ਗਹਿਰਾਈ ਵਿੱਚ ਹੋਣ ਦੇ ਕਰਕੇ ਇਹ ਅੰਡਰਗਰਾਉਂਡ ਵਿਲੇਜ ਦੇ ਨਾਮ ਨਾਲ ਵੀ ਮਸ਼ਹੂਰ ਹੈ। ਕਰੀਬ 208 ਲੋਕਾਂ ਦੇ ਇਸ ਪਿੰਡ ਵਿੱਚ ਅਮਰੀਕਾ ਦੇ ਮੂਲ ਵਾਸੀ ਰੈਡ ਇੰਡਿਅਨ ਹੀ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅੱਜ-ਕੱਲ੍ਹ ਆਧੁਨਿਕ ਯੁੱਗ ਵਿੱਚ ਵੀ ਇਹ ਪਿੰਡ ਪੂਰੀ ਤਰ੍ਹਾਂ ਨਾਲ ਪਛੜਿਆ ਹੋਇਆ ਹੈ।
ਬਾਹਰਲੀ ਜਿੰਦਗੀ ਨਾਲ ਕੱਟੇ ਹੋਏ ਪਿੰਡ ਦੇ ਵਾਸੀ
ਇਸ ਪਿੰਡ ਦੇ ਲੋਕ ਬੇਹੱਦ ਹੀ ਪਛੜੇ ਹੋਏ ਹਨ। ਅਜਿਹੇ ਵਿੱਚ ਇਹ ਲੋਕ ਇੱਕ ਵੱਖਰੀ ਦੁਨੀਆਂ ਵਿੱਚ ਹੀ ਰਹਿੰਦੇ ਹਨ। ਪਿੰਡ ਵਾਲਿਆਂ ਦੇ ਆਪਣੇ ਵੱਖਰੇ ਰੀਤੀ ਰਿਵਾਜ ਹਨ। ਇੱਥੇ ਘੁੰਮਣ ਲਈ ਕੋਈ ਟੈਕਸੀ ਜਾਂ ਗੱਡੀ ਨਹੀਂ ਚੱਲਦੀ।
ਇਸ ਪਿੰਡ ਵਿਚ ਪਹੁੰਚਣ ਜਾਂ ਘੁਮਣ ਲਈ ਪੈਦਲ ਜਾਂ ਖੱਚਰ ਉੱਤੇ ਬੈਠਕੇ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ ਇੱਥੇ ਇਕ ਦੋ ਹਵਾਈ ਜਹਾਜ ਆਉਂਦੇ ਹਨ। ਜੋ ਇਸ ਪਿੰਡ ਨੂੰ ਕੋਲ ਦੇ ਹਾਈਵੇ ਨਾਲ ਜੋੜਨ ਦਾ ਕੰਮ ਕਰਦੇ ਹਨ। ਅਸਲ ਵਿੱਚ ਸ਼ਹਿਰ ਨਾਲ ਪਿੰਡ ਨੂੰ ਜੋੜਨ ਲਈ ਕੋਈ ਵੀ ਪੱਕੀ ਸੜਕ ਨਹੀਂ ਹੈ।
ਸ਼ਹਿਰ ਜਾਣ ਦੇ ਲਈ ਘੋੜੇ ਖੱਚਰ ਜਾਂ ਹਵਾਈ ਜਹਾਜ ਦਾ ਸਹਾਰਾ ਲਿਆ ਜਾਂਦਾ ਹੈ। ਭਲੇ ਹੀ ਇਹ ਪਿੰਡ ਸ਼ਹਿਰੀ ਸੁੱਖ ਸਹੂਲਤਾਂ ਤੋਂ ਦੂਰ ਹੈ। ਮਗਰ ਇੱਥੇ ਪੋਸਟ ਆਫਿਸ ਕੈਫੇ ਦੋ ਗਿਰਜਾ ਘਰ ਪ੍ਰਾਇਮਰੀ ਸਕੂਲ ਅਤੇ ਕਰਿਆਨੇ ਦੀਆਂ ਦੁਕਾਨਾਂ ਹਨ।
ਪਿੰਡ ਦੇ ਲੋਕ ਹਵਾਸੁਪਾਈ ਭਾਸ਼ਾ ਵਿਚ ਗੱਲ ਕਰਦੇ ਹਨ। ਨਾਲ ਹੀ ਉਹ ਸੇਮ ਦੀ ਫਲੀ ਅਤੇ ਮੱਕੀ ਦੀ ਖੇਤੀ ਕਰਦੇ ਹਨ। ਲੋਕ ਰੋਜਗਾਰ ਲਈ ਲੱਛੇਦਾਰ ਟੋਕਰੀਆਂ ਬਣਾ ਕੇ ਸ਼ਹਿਰਾਂ ਵਿੱਚ ਵੇਚਣ ਜਾਂਦੇ ਹਨ।
ਚਿੱਠੀਆਂ ਪਹੁੰਚਣ ਦੇ ਵਿੱਚ ਵੀ ਲੱਗਦਾ ਸਮਾਂ
ਸੁਪਾਈ ਪਿੰਡ ਇੰਨਾ ਪਛੜਿਆ ਹੋਇਆ ਹੈ ਕਿ ਇੱਥੇ ਲੈਟਰ ਯਾਣੀਂ ਚਿੱਠੀਆਂ ਪਹੁੰਚਣ ਵਿੱਚ ਵੀ ਕਾਫ਼ੀ ਸਮਾਂ ਲੱਗ ਜਾਂਦਾ ਹੈ। ਕਿਉਂਕਿ ਇਹ ਕੰਮ ਵੀ ਖੱਚਰਾਂ ਜਾਂ ਘੋੜਿਆਂ ਉੱਤੇ ਬੈਠਕੇ ਕਰਨਾ ਪੈਂਦਾ ਹੈ। ਪਿੰਡ ਵਿੱਚ ਹੀ ਫੋਨ ਈਮੇਲ ਫੈਕਸ ਕਿਸੇ ਚੀਜ ਦੀ ਸਹੂਲਤ ਨਹੀਂ ਹੈ।
ਅਮਰੀਕਾ ਵਰਗੇ ਦੇਸ਼ ਵਿੱਚ ਅਜਿਹਾ ਪਛੜਿਆ ਪਿੰਡ ਹੋਣਾ ਕਾਫ਼ੀ ਹੈਰਾਨੀ ਵਾਲੀ ਗੱਲ ਹੈ। ਇਸ ਤੋਂ ਇਲਾਵਾ ਪਿੰਡ ਵਿਚ ਜਾਣ ਲਈ ਝਾੜੀਆਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ। ਇਸ ਦੇ ਵਿੱਚ ਭੁੱਲ ਭੁਲਾਇਆ ਵਰਗੀਆਂ ਕਈ ਖਾੜੀਆਂ ਵੀ ਹਨ।
ਪਿੰਡ ਜਾਣ ਲਈ ਆਗਿਆ ਲੈਣਾ ਜਰੂਰੀ
ਇਥੇ ਹਰ ਸਾਲ ਹਜਾਰਾਂ ਲੋਕ ਪਿੰਡ ਦੇਖਣ ਆਉਂਦੇ ਹਨ। ਪਰ ਇਸ ਪਿੰਡ ਦੀ ਖਾਸਿਅਤ ਹੈ ਕਿ ਇੱਥੇ ਜਾਣ ਤੋਂ ਪਹਿਲਾਂ ਹਵਾਸੁਪਾਈ ਦੀ ਟਰਾਇਬਲ ਕਾਉਂਸਿਲ ਤੋਂ ਇਜਾਜਤ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਵੀ ਤੁਸੀ ਉਨ੍ਹਾਂ ਦੇ ਨਿਯਮਾਂ ਨੂੰ ਮੰਨ ਕੇ ਹੀ ਰਹਿ ਸਕਦੇ ਹੋ।